ਰੂਸ ਅਤੇ ਯੂਕਰੇਨ ਵੱਲੋਂ ਕੈਦੀਆਂ ਦੇ ਤਬਾਦਲੇ 'ਤੇ ਚਰਚਾ

ਮਾਸਕੋ : ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਆਪਣੇ ਯੂਕਰੇਨੀ ਹਮਰੁਤਬਾ ਪੈਤਰੋ ਪੋਰੋਸ਼ੇਂਕੋ ਨਾਲ ਇਕ-ਦੂਸਰੇ ਦੇ ਦੇਸ਼ ਦੀਆਂ ਜੇਲ੍ਹਾਂ 'ਚ ਬੰਦ ਕੈਦੀਆਂ ਦੇ ਤਬਾਦਲੇ 'ਤੇ ਗੱਲਬਾਤ ਕੀਤੀ। ਪੁਤਿਨ ਨੇ ਸ਼ਨਿਚਰਵਾਰ ਨੂੰ ਫੋਨ 'ਤੇ ਹੋਏ ਇਸ ਗੱਲਬਾਤ ਦੌਰਾਨ ਪੈਤਰੋ ਨਾਲ ਬਿਨਾਂ ਦੇਰ ਕੀਤੇ ਰੂਸੀ ਪੱਤਰਕਾਰ ਨੂੰ ਰਿਹਾਅ ਕਰਨ ਦੀ ਗੱਲ ਕਹੀ। ਦੱਸਿਆ ਜਾ ਰਿਹਾ ਹੈ ਕਿ ਯੂਕਰੇਨ ਆਪਣੇ ਚਾਰ ਕੈਦੀਆਂ ਦੇ ਬਦਲੇ ਰੂਸ ਦੇ 23 ਕੈਦੀਆਂ ਨੂੰ ਛੱਡਣ ਲਈ ਰਾਜ਼ੀ ਹੋ ਗਿਆ ਹੈ।

ਮਿਜ਼ਾਈਲ ਹਮਲੇ 'ਚ ਸਾਊਦੀ ਅਰਬ ਦੇ ਤਿੰਨ ਨਾਗਰਿਕ ਹਲਾਕ

ਰਿਆਧ : ਈਰਾਨ ਸਮਰਥਿਤ ਹੌਥੀ ਵਿਦਰੋਹੀਆਂ ਦੇ ਮਿਜ਼ਾਈਲ ਹਮਲੇ 'ਚ ਸਾਊਦੀ ਅਰਬ ਦੇ ਜੀਜਾਨ ਸੂਬੇ 'ਚ ਤਿੰਨ ਨਾਗਰਿਕਾਂ ਦੀ ਮੌਤ ਹੋ ਗਈ। ਇਸ ਹਮਲੇ ਪਿੱਛੋਂ ਸਾਊਦੀ ਅਰਬ ਨੇ ਯਮਨ 'ਚ ਹੌਥੀ ਵਿਦਰੋਹੀਆਂ ਖ਼ਿਲਾਫ਼ ਜਵਾਬੀ ਕਾਰਵਾਈ ਦੇ ਸੰਕੇਤ ਦਿੱਤੇ ਹਨ। ਹੌਥੀਆਂ ਦਾ ਯਮਨ ਦੀ ਰਾਜਧਾਨੀ ਸਾਨਾ ਸਹਿਤ ਦੇਸ਼ ਦੇ ਵੱਡੇ ਹਿੱਸੇ 'ਤੇ ਕੰਟਰੋਲ ਹੈ। ਯਮਨ 'ਚ ਈਰਾਨ ਅਤੇ ਸਾਊਦੀ ਅਰਬ ਵਿਚਕਾਰ ਪਿਛਲੇ ਤਿੰਨ ਸਾਲ ਤੋਂ ਜੰਗ ਜਾਰੀ ਹੈ।