ਜੇਸਤੋਚੋਵਾ (ਏਐੱਫਪੀ) : ਮੰਚ 'ਤੇ ਚੜ੍ਹਣ ਦੌਰਾਨ ਵੀਰਵਾਰ ਨੂੰ ਪੋਪ ਫਰਾਂਸਿਸ ਦਾ ਪੈਰ ਫਿਸਲ ਗਿਆ। ਹਾਲਾਂਕਿ ਉਹ ਤੁਰੰਤ ਸੰਭਲ ਗਏ ਅਤੇ ਉਨ੍ਹਾਂ ਨੂੰ ਕੋਈ ਸੱਟ ਨਹੀਂ ਲੱਗੀ। ਪੋਪ ਅਜ ਕੱਲ੍ਹ ਪੋਲੈਂਡ ਦੇ ਦੌਰੇ 'ਤੇ ਹਨ। ਪੋਲੈਂਡ ਦੀ ਮੀਡੀਆ ਨੇ 79 ਸਾਲਾ ਪੋਪ ਨੂੰ ਡਿੱਗਦੇ ਹੋਏ ਦਿਖਾਇਆ। ਇਸ ਤੋਂ ਪਹਿਲਾਂ ਕਿ ਉਹ ਪੂਰੀ ਤਰ੍ਹਾਂ ਨਾਲ ਡਿੱਗਦੇ ਉੱਥੇ ਮੌਜੂਦ ਸੇਵਕਾਂ ਦੀ ਮਦਦ ਨਾਲ ਉਹ ਸੰਭਲ ਗਏ। ਇਸ ਦੌਰਾਨ ਉਹ ਪੂਰੀ ਤਰ੍ਹਾਂ ਠੀਕ ਨਜ਼ਰ ਆਏ। ਬਾਅਦ 'ਚ ਉਨ੍ਹਾਂ ਨੇ ਆਪਣੇ ਹਜ਼ਾਰਾਂ ਸ਼ਰਧਾਲੂਆਂ ਨੂੰ ਸੰਬੋਧਨ ਕੀਤਾ ਅਤੇ ਧਾਰਮਿਕ ਉਪਦੇਸ਼ ਦਿੱਤੇ। ਇਹ ਘਨਟਾ ਉਦੋਂ ਹੋਈ ਜਦ ਉਹ ਦੱਖਣੀ ਪੋਲੈਂਡ ਦੇ ਜੇਸਤੋਚੋਵਾ ਸਥਿਤ ਜਸਨਾ ਗੋਰਾ ਮਠ ਗਏ ਸਨ। ਇਹ ਪ੍ਰਸਿੱਧ ਬਲੈਕ ਮੇਡੋਨਾ ਦਾ ਸਥਾਨ ਹੈ। ਕੈਥੋਲਿਕ ਈਸਾਈਆਂ ਦਾ ਮੰਨਣਾ ਹੈ ਕਿ ਬਲੈਕ ਮੇਡੋਨਾ ਚਮਤਕਾਰੀ ਗੁਣ ਸੰਪਨ ਹੈ। ਇਸ ਤੋਂ ਬਾਅਦ ਪੋਪ ਕੈਥੋਲਿਕ ਈਸਾਈਆਂ ਦੇ ਕੌਮਾਂਤਰੀ ਪ੍ਰੋਗਰਾਮ ਵਰਲਡ ਯੂਥ 'ਚ ਹਿੱਸਾ ਲੈਣ ਲਈ ਦੱਖਣ ਪੋਲੈਂਡ ਦੇ ਕ੍ਰੈਕਾਵ ਪਹੁੰਚ ਗਏ।