ਸੀਐਨਟੀ 700

-ਹੱਤਿਆਰਾ ਮੌਕੇ 'ਤੇ ਹੀ ਕਾਬੂ

ਸੁਖਮੰਦਰ ਸਿੰਘ ਬਰਾੜ, ਵੈਨਕੂਵਰ

ਬਿ੫ਟਿਸ਼ ਕੋਲੰਬੀਆ ਸੂਬੇ ਦੇ ਪੰਜਾਬੀਆਂ ਦੀ ਵਸੋਂ ਵਾਲੇ ਸ਼ਹਿਰ ਐਬਟਸਫੋਰਡ ਵਿਖੇ ਇਕ ਕਾਰ ਚੋਰ ਵੱਲੋਂ ਪੁਲਿਸ ਅਫਸਰ ਜੌਹਨ ਡੇਵਿਡ ਦੀ ਗੋਲੀ ਮਾਰ ਕੇ ਉਸ ਸਮੇਂ ਹੱਤਿਆ ਕਰ ਦਿੱਤੀ ਗਈ ਜਦੋਂ ਉਹ ਚੋਰ ਨੂੰ ਗਿ੫ਫ਼ਤਾਰ ਕਰਨ ਲਈ ਮੌਕੇ 'ਤੇ ਪਹੁੰਚਿਆ।

ਪੁਲਿਸ ਵੱਲੋਂ ਮਿਲੀ ਜਾਣਕਾਰੀ ਮੁਤਾਬਿਕ ਵਾਰਦਾਤ ਤੋਂ ਦੋ ਦਿਨ ਪਹਿਲਾਂ ਫੋਰਡ ਕੰਪਨੀ ਦੀ ਚੋਰੀ ਹੋਈ ਮਸ਼ਟੈਂਗ ਕਾਰ ਜਦੋਂ ਕੰਪਨੀ ਦੇ ਮੈਨੇਜਰ ਨੇ ਸ਼ਾਪਿੰਗ ਕੰਪਲੈਕਸ ਦੀ ਪਾਰਕਿੰਗ ਵਿਚ ਖੜ੍ਹੀ ਵੇਖੀ ਤਾਂ ਉਸ ਨੇ ਪਲਿਸ ਨੂੰ ਤੁਰੰਤ ਸੂਚਿਤ ਕਰ ਦਿੱਤਾ¢ ਪੁਲਿਸ ਦੇ ਆਉਣ ਤੋਂ ਪਹਿਲਾਂ ਮੈਨੇਜਰ ਨੇ ਚੋਰੀ ਵਾਲੀ ਕਾਰ ਦੇ ਅੱਗੇ ਗੱਡੀ ਲਾ ਕੇ ਉਸ ਨੂੰ ਰੋਕਣਾ ਚਾਹਿਆ¢ ਚੋਰ ਨੇ ਆਪਣੇ ਆਪ ਨੂੰ ਿਘਰਦਾ ਵੇਖ ਕੇ ਗੋਲੀਆਂ ਚਲਾਉਣੀਆਂ ਸ਼ਰੂ ਕਰ ਦਿੱਤੀਆਂ ਅਤੇ ਕਾਰ ਲੈ ਕੇ ਪਾਰਕਿੰਗ ਵਿਚੋਂ ਨਿਕਲਣ ਵਿਚ ਤਾਂ ਭਾਵੇਂ ਸਫ਼ਲ ਹੋ ਗਿਆ ਪਰ ਤਦ ਤਕ ਪੁਲਿਸ ਨੇ ਉਸ ਨੂੰ ਬੁਰੀ ਤਰ੍ਹਾਂ ਘੇਰ ਲਿਆ¢ ਚੋਰ ਕਾਰ ਨੂੰ ਭਜਾ ਕੇ ਇਕ ਚੌਕ ਤੋਂ ਦੂਜੇ ਚੌਕ ਹੁੰਦਾ ਹੋਇਆ ਨਿਕਲ ਜਾਣ ਦੀ ਕੋਸ਼ਿਸ਼ ਕਰਦਾ ਰਿਹਾ ਪਰ ਜਦੋਂ ਉਸ ਨੇ ਵੇਖਿਆ ਕਿ ਸਾਰੇ ਰਸਤੇ ਬੰਦ ਹੋ ਗਏ ਹਨ ਤਾਂ ਉਸ ਨੇ ਅੰਨੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਜਿਸ ਦੌਰਾਨ ਦੋ ਪੁਲਿਸ ਅਫਸਰ ਸਖ਼ਤ ਜ਼ਖ਼ਮੀ ਹੋ ਗਏ ਅਤੇ ਉਨ੍ਹਾਂ ਵਿਚੋਂ ਜੌਹਨ ਡੇਵਿਡਸਨ ਹਸਪਤਾਲ ਜਾ ਕੇ ਦਮ ਤੋੜ ਗਿਆ ਜਦੋਂਕਿ ਡਾਕਟਰਾਂ ਨੇ ਦੂਜੇ ਪੁਲਿਸ ਅਫਸਰ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਹੈ। ਪੁਲਿਸ ਮੁਖੀ ਬੌਬ ਰਿਚ ਨੇ ਦੱਸਿਆ ਕਿ ਸ਼ੱਕੀ ਵਿਅਕਤੀ ਕਾਰ ਚੋਰ ਨੂੰ ਬੜੇ ਗੁੰਝਲਦਾਰ ਤਰੀਕੇ ਨਾਲ ਕਾਰ ਵਿਚੋਂ ਹੀ ਮਾਊਂਟ ਲੇਹਮਨ ਰੋਡ ਦੇ ਚੌਕ ਤੋਂ ਗਿ੫ਫ਼ਤਾਰ ਕਰਕੇ ਉਸ ਨੂੰ ਜ਼ਖ਼ਮੀ ਹਾਲਤ ਵਿਚ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਜਿੱਥੇ ਉਸ ਦੇ ਸਾਰੇ ਸਰੀਰਕ ਟੈਸਟ ਕੀਤੇ ਜਾਣਗੇ¢ ਪੁਲਿਸ ਮੁਖੀ ਰਿਚ ਨੇ ਦੱਸਿਆ ਕਿ ਜੌਹਨ ਡੇਵਿਡਸਨ ਇਕ ਕੁਸ਼ਲ ਅਫਸਰ ਸੀ ਜਿਸ ਨੂੰ 2006 'ਚ ਐਬਟਸਫੋਰਡ 'ਚ ਦੁਬਾਰਾ ਨਿਯੁਕਤ ਕੀਤਾ ਗਿਆ ਸੀ ¢ ਉਹ ਆਪਣੇ ਪਿੱਛੇ ਪਤਨੀ ਅਤੇ ਤਿੰਨ ਬਾਲਗ ਬੱਚਿਆਂ ਨੂੰ ਛੱਡ ਗਿਆ ਹੈ ¢ ਇਸ ਘਟਨਾ ਦਾ ਸਮੂਹ ਭਾਈਚਾਰੇ ਵੱਲੋਂ ਦੁੱਖ ਦਾ ਪ੫ਗਟਾਵਾ ਕੀਤਾ ਗਿਆ¢

ਫੋਟੋ ਕੈਪਸ਼ਨ :- ਪੁਲਿਸ ਅਫਸਰ ਜੌਹਨ ਡੇਵਿਡਸਨ ਦੀ ਪੁਰਾਣੀ ਤਸਵੀਰ।