ਵੈਲਿੰਗਟਨ (ਰਾਇਟਰ) : ਨਿਊਜ਼ੀਲੈਂਡ 'ਚ ਇਕ ਪਿੱਜ਼ਾ ਚੇਨ ਕਾਰੋਬਾਰੀ ਡਰੋਨ 'ਚ ਸੇਵਾ ਮੁਹੱਈਆ ਕਰਵਾਉਣ ਵਾਲੀ ਦੁਨੀਆ ਦੀ ਪਹਿਲੀ ਕੰਪਨੀ ਬਣਨ ਲਈ ਤਿਆਰੀ 'ਚ ਹੈ। ਉਹ ਸਮੇਂ ਅਤੇ ਪੈਸੇ ਬਚਾਉਣ ਲਈ ਇਸ ਸੇਵਾ ਨੂੰ ਜਲਦ ਸ਼ੁਰੂ ਕਰੇਗੀ।

ਕਾਬਿਲੇਗ਼ੌਰ ਹੈ ਕਿ ਅਮੇਜ਼ਨ ਡਾਟ ਕਾਮ, ਗੂਗਲ ਅਤੇ ਅਲਫਾਬੈੱਟ ਇੰਕ ਵਰਗੀਆਂ ਦੁਨੀਆ ਦੀਆਂ ਕਈ ਵੱਡੀਆਂ ਕੰਪਨੀਆਂ ਪਹਿਲਾਂ ਤੋਂ ਹੀ ਡਰੋਨ ਨਾਲ ਪਿੱਜ਼ਾ ਅਤੇ ਹੋਰ ਸਾਮਾਨ ਦੀ ਸਪਲਾਈ ਕਰਨ ਦੀ ਤਿਆਰ 'ਚ ਲੱਗੀ ਹੈ। ਅਮਰੀਕਾ, ਬਰਤਾਨੀਆ, ਆਸਟ੫ੇਲੀਆ ਅਤੇ ਨਿਊਜ਼ੀਲੈਂਡ ਦੇ ਏਅਰਲਾਈਨ ਕੰਪਨੀਆਂ ਦੇ ਅਧਿਕਾਰੀ ਇਸ ਲਈ ਨਿਯਮਾਂ 'ਚ ਛੋਟ ਵੀ ਦੇ ਰਹੇ ਹਨ। ਪਿਛਲੇ ਮਹੀਨੇ ਸਟੋਰ ਚੇਨ 7-ਇਲੈਵਨ ਇੰਕ ਨੇ ਟ੍ਰਾਇਲ ਵਜੋਂ ਡਰੋਨ ਨਾਲ ਕੌਫ਼ੀ, ਕੇਕ ਅਤੇ ਚਿਕਨ ਸੈਂਡਵਿਚ ਦੀ ਸਪਲਾਈ ਕੀਤੀ ਸੀ। ਇਸੇ ਤਰ੍ਹਾਂ ਡੋਮੀਨੋਜ਼ ਨੇ ਨਿਊਜ਼ੀਲੈਂਡ ਦੇ ਅਕਾਲੈਂਡ 'ਚ ਵੀਰਵਾਰ ਨੂੰ ਡਰੋਨ ਰਾਹੀਂ ਪਿੱਜ਼ਾ ਪਹੁੰਚਾਉਣ ਦਾ ਪ੍ਰੀਖਣ ਕੀਤਾ। ਇਸ ਤੋਂ ਬਾਅਦ ਡੋਮੀਨੋਜ਼ ਦੇ ਮੁੱਖ ਕਾਰਜਕਾਰੀ ਅਧਿਕਾਰੀ ਡਾਨ ਮੇਜ ਨੇ ਕਿਹਾ ਕਿ ਹੁਣ ਨਿਯਮਿਤ ਤੌਰ 'ਤੇ ਡਰੋਨ ਸੇਵਾ ਸ਼ੁਰੂ ਕਰਨ ਵਾਲੀ ਪਹਿਲੀ ਬਣਨ ਦਾ ਇਰਾਦਾ ਹੈ। ਇਹ ਸੇਵਾ ਇਸ ਸਾਲ ਦੇ ਅਖ਼ੀਰ ਤਕ ਸ਼ੁਰੂ ਹੋ ਜਾਵੇਗੀ।