ਕਰਾਚੀ (ਪੀਟੀਆਈ) : ਪਾਕਿ ਅਧਿਕਾਰੀਆਂ ਨੇ 22 ਭਾਰਤੀ ਮਛੇਰਿਆਂ ਨੂੰ ਅਰਬ ਸਾਗਰ ਦੇ ਪਾਕਿ ਜਲ ਖੇਤਰ 'ਚ ਮੱਛੀ ਫੜਨ ਦੇ ਦੋਸ਼ 'ਚ ਗਿ੫ਫ਼ਤਾਰ ਕੀਤਾ ਹੈ। ਪਾਕਿਸਤਾਨ ਮੈਰੀਟਾਈਮ ਸਕਿਉਰਿਟੀ ਏਜੰਸੀ ਨੇ ਮਛੇਰਿਆਂ ਦੀ ਗਿ੫ਫ਼ਤਾਰੀ ਦੇ ਨਾਲ ਹੀ ਉਨ੍ਹਾਂ ਦੀਆਂ ਤਿੰਨ ਕਿਸ਼ਤੀਆਂ ਨੂੰ ਵੀ ਜ਼ਬਤ ਕੀਤਾ ਹੈ। ਏਜੰਸੀ ਨੇ ਸਾਰਿਆਂ ਨੂੰ ਬੰਦਰਗਾਹ ਪੁਲਿਸ ਨੂੰ ਸੌਂਪ ਦਿੱਤਾ ਹੈ। ਪੁਲਿਸ ਨੇ ਸ਼ੁੱਕਰਵਾਰ ਨੂੰ ਮਛੇਰਿਆਂ ਨੂੰ ਮੈਜਿਸਟ੫ੇਟ ਦੀ ਅਦਾਲਤ 'ਚ ਪੇਸ਼ ਕੀਤਾ। ਜਿੱਥੋਂ ਉਨ੍ਹਾਂ ਨੂੰ ਨਿਆਇਕ ਹਿਰਾਸਤ 'ਚ ਕਰਾਚੀ ਦੇ ਲਾਂਧੀ ਜੇਲ੍ਹ ਭੇਜਿਆ ਗਿਆ ਹੈ।

ਦੱਸਣਯੋਗ ਹੈ ਕਿ ਅਕਤੂਬਰ ਤੋਂ ਹੁਣ ਤਕ ਪਾਕਿ ਅਧਿਕਾਰੀਆਂ ਨੇ ਤੀਜੀ ਵਾਰ ਭਾਰਤੀ ਮਛੇਰਿਆਂ ਨੂੰ ਗਿ੫ਫ਼ਤਾਰ ਕੀਤਾ ਹੈ। ਨਵੰਬਰ ਦੀ ਸ਼ੁਰੂਆਤ 'ਚ ਪਾਕਿਸਤਾਨ ਮੈਰੀਟਾਈਮ ਸਕਿਉਰਿਟੀ ਏਜੰਸੀ ਨੇ 12 ਭਾਰਤੀ ਮਛੇਰਿਆਂ ਨੂੰ ਗਿ੫ਫ਼ਤਾਰ ਕਰ ਕੇ ਕਰਾਚੀ ਬੰਦਰਗਾਹ ਪੁਲਿਸ ਨੂੰ ਸੌਂਪ ਦਿੱਤਾ ਸੀ।