ਨਵੀਂ ਦਿੱਲੀ (ਏਜੰਸੀ) :

ਸਰਹੱਦ 'ਤੇ ਤਾਇਨਾਤ ਪਾਕਿਸਤਾਨੀ ਫ਼ੌਜੀਆਂ ਨੇ ਭਾਵੇਂ ਈਦ ਦੇ ਦਿਨ ਬੀਐਸਐਫ ਤੋਂ ਮਿਠਆਈ ਦਾ ਡੱਬਾ ਲੈਣ ਤੋਂ ਇਨਕਾਰ ਕਰ ਦਿੱਤਾ ਪਰ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਆਪਣੇ ਭਾਰਤੀ ਹਮਰੁਤਬਾ ਨੂੰ ਅੰਬ ਦਾ ਤੋਹਫਾ ਭੇਜਣਾ ਨਹੀਂ ਭੁੱਲੇ। ਸੂਤਰਾਂ ਮੁਤਾਬਕ ਰੀਫ ਨੇ ਈਦ ਦੇ ਮੌਕੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਰਕਾਰੀ ਚੈਨਲਾਂ ਦੇ ਜ਼ਏ ਅੰਬ ਦੀ ਟੋਕਰੀ ਭੇਜੀ ਸੀ। ਸ਼ਰੀਫ ਦੀ 'ਅੰਬ ਕੂਟਨੀਤੀ' ਅਜਿਹੇ ਮੌਕੇ 'ਤੇ ਸਾਹਮਣੇ ਆਈ ਜਦੋਂ ਐਲਓਸੀ ਤੇ ਅੰਤਰਰਾਸ਼ਟਰੀ ਸਰਹੱਦ 'ਤੇ ਜੰਗਬੰਦੀ ਉਲੰਘਣਾ ਦੇ ਕਾਰਨ ਦੋਵ ਦੇਸ਼ਾਂ ਦੇ ਸਬੰਧਾਂ 'ਚ ਤਲਖੀ ਆ ਗਈ ਸੀ। ਗੋਲਾਬਾਰੀ ਕਾਰਨ ਦੋਵਾਂ ਧਿਰਾਂ ਦੇ ਲੋਕ ਜ਼ਖਮੀ ਹੋਏ ਸਨ। ਭਾਰਤ ਨੇ ਬਿਨਾ ਕਾਰਨ ਗੋਲਾਬਾਰੀ ਅਤੇ ਸਰਹੱਦ ਪਾਰ ਅੱਤਵਾਦ ਨੂੰ ਲੈ ਕੇ ਪਾਕਿਸਤਾਨ ਨੂੰ ਠੋਸ ਜਵਾਬ ਦੇਣ ਦੀ ਚਿਤਾਵਨੀ ਵੀ ਦਿੱਤੀ ਸੀ। ਦੱਸਣਯੋਗ ਹੈ ਕਿ ਪਿਛਲੇ ਸਾਲ ਵੀ ਭਾਰਤ ਵਲੋਂ ਵਿਦੇਸ਼ ਸਕੱਤਰ ਪੱਧਰ ਦੀ ਗੱਲਬਾਤ ਰੱਦ ਕੀਤੇ ਜਾਣ ਤੋਂ ਬਾਅਦ ਸ਼ਰੀਫ਼ ਨੇ ਰਾਸ਼ਟਰਪਤੀ ਪ੍ਰਣਬ ਮੁਖਰਜੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅੰਬ ਦੀ ਟੋਕਰੀ ਭੇਜੀ ਸੀ।