ਖ਼ੂਨ ਦਾ ਥੱਕਾ ਜਮਾਉਣ 'ਚ ਮਦਦ ਕਰੇਗਾ 'ਸੁਪਰ ਪਲੇਟਲੈਟਸ'

ਕੱਟਣ ਜਾਂ ਸੱਟ ਕਾਰਨ ਵਗ ਰਹੇ ਖ਼ੂਨ ਦਾ ਰੁਕਣਾ ਬਹੁਤ ਜ਼ਰੂਰੀ ਹੁੰਦਾ ਹੈ। ਅਜਿਹਾ ਨਾ ਹੋਣ 'ਤੇ ਸੱਟ ਹੋਰ ਭਿਆਨਕ ਰੂਪ ਲੈ ਸਕਦੀ ਹੈ। ਖ਼ੂਨ 'ਚ ਮੌਜੂਦ ਪਲੇਟਲੈਟਸ ਥੱਕਾ ਬਣਾ ਕੇ ਖ਼ੂਨ ਦੇ ਬਹਾਅ ਨੂੰ ਰੋਕਦੇ ਹਨ। ਪਰ ਕਈ ਮਾਨਸਿਕ ਸੱਟ ਦੀ ਸਥਿਤੀ 'ਚ ਥੱਕਾ ਜੰਮਣਾ ਲਗਪਗ ਨਾਮੁਮਕਿਨ ਹੋ ਜਾਂਦਾ ਹੈ। ਇਸੇ ਸਮੱਸਿਆ ਦੇ ਹੱਲ ਲਈ ਵਿਗਿਆਨਕਾਂ ਨੇ ਪਲੇਟਲੈਟਸ ਤੇ ਥ੫ਾਂਬਿਨ ਇੰਜਾਈਮ ਨੂੰ ਜੋੜ ਕੇ ਸੁਪਰ ਪਲੇਟਲੈਟਸ ਦਾ ਨਿਰਮਾਣ ਕੀਤਾ ਹੈ। ਕੈਨੇਡਾ ਸਥਿਤ ਯੂਨੀਵਰਸਿਟੀ ਆਫ ਬਿ੫ਟਿਸ਼ ਕੋਲੰਬੀਆ ਦੇ ਪ੫ੋਫੈਸਰ ਿਯਸਚੀਅਨ ਕਾਸਟ੫ਪ ਦੱਸਦੇ ਹਨ ਕਿ ਨਸਾਂ ਦੇ ਫਟਣ 'ਤੇ ਸਭ ਤੋਂ ਪਹਿਲਾਂ ਪਲੇਟਲੈਟਸ ਹੀ ਸਰਗਰਮ ਹੋ ਕੇ ਥੱਕਾ ਬਣਾਉਣ ਦੀ ਪ੫ਕਿਰਿਆ ਸ਼ੁਰੂ ਕਰਦੇ ਹਨ। ਥੱਕਾ ਮਜ਼ਬੂਤ ਹੋਵੇ ਇਸ ਦੇ ਲਈ ਕਈ ਸਾਰੇ ਪਲੇਟਲੈਟਸ ਦਾ ਆਪਸ 'ਚ ਗੁੱਝਣਾ ਜ਼ਰੂਰੀ ਹੈ। ਪਲੇਟਲੈਟਸ ਦਾ ਗੁੱਝਣਾ ਥ੫ਾਂਬਿਨ ਨਾਂ ਦੇ ਇੰਜਾਈਮ 'ਤੇ ਨਿਰਭਰ ਕਰਦਾ ਹੈ। ਮਾਨਸਿਕ ਚੋਟ ਦੀ ਸਥਿਤੀ 'ਚ ਇੰਜਾਈਮ ਅਜਿਹਾ ਕਰ ਸਕਣ 'ਚ ਸਮਰੱਥ ਹੁੰਦੇ ਹਨ। ਵਿਗਿਆਨਕਾਂ ਦਾ ਕਹਿਣਾ ਹੈ ਕਿ ਸੁਪਰ ਪਲੇਟਲੈਟਸ ਦੀ ਵਰਤੋਂ ਦੌਰਾਨ ਸਿਹਤਮੰਦ ਮਨੁੱਖਾਂ ਤੋਂ ਲਏ ਗਏ ਖ਼ੂਨ ਦੇ ਨਮੂਨਿਆਂ ਦਾ ਥੱਕਾ ਸਾਧਾਰਨ ਪਲੇਟਲੈਟਸ ਦੇ ਮੁਕਾਬਲੇ 30 ਫ਼ੀਸਦੀ ਜ਼ਿਆਦਾ ਤੇਜ਼ੀ ਨਾਲ ਜਮਾਇਆ। ਬਣੇ ਹੋਏ ਥੱਕੇ 20 ਫ਼ੀਸਦੀ ਜ਼ਿਆਦਾ ਮਜ਼ਬੂਤ ਵੀ ਸਨ। ਵਿਗਿਆਨਕਾਂ ਦਾ ਮੰਨਣਾ ਹੈ ਕਿ ਮੈਡੀਕਲ ਪ੫ਯੋਗ ਸਫਲ ਹੋਣ ਤੇ ਇਹ ਸੁਪਰ ਪਲੇਟਲੈਟਸ ਬੈਂਡੇਜ, ਆਕਸੀਜ਼ਨ ਆਦਿ ਵਾਂਗ ਹਸਪਤਾਲ ਦੀ ਐਮਰਜੈਂਸੀ ਕਿੱਟ ਦਾ ਅਹਿਮ ਹਿੱਸਾ ਹੋਣਗੇ।

(ਪੀਟੀਆਈ)

ਕਾਰਬੋਹਾਈਡ੫ੇਟ ਦੇ ਜ਼ਿਆਦਾ ਸੇਵਨ ਨਾਲ ਦੁਬਾਰਾ ਹੋ ਸਕਦੈ ਕੈਂਸਰ

ਆਪਣੀ ਖ਼ੁਰਾਕ 'ਚ ਕਾਰਬੋਹਾਈਡ੫ੇਟ ਦੀ ਜ਼ਿਆਦਾ ਮਾਤਰਾ ਲੈਣ ਵਾਲੇ ਲੋਕਾਂ ਨੂੰ ਦੁਬਾਰਾ ਕੈਂਸਰ ਹੋਣ ਤੇ ਮੌਤ ਦਾ ਖ਼ਤਰਾ ਹੋ ਸਕਦਾ ਹੈ। ਅਮਰੀਕਾ ਵਿਖੇ ਯੂਨੀਵਰਸਿਟੀ ਆਫ ਇਲਿਨਾਇਸ ਦੇ ਸ਼ੋਧ 'ਚ ਸਾਹਮਣੇ ਆਇਆ ਹੈ ਕਿ ਗਲ਼ੇ ਤੇ ਸਿਰ ਦੇ ਕੈਂਸਰ ਨਾਲ ਪੀੜਤ ਮਰੀਜ਼ ਜੇਕਰ ਆਪਣੇ ਇਲਾਜ ਦੌਰਾਨ ਤੇ ਉਸ ਤੋਂ ਬਾਅਦ ਕਾਰਬੋਹਾਈਡ੫ੇਟ ਤੇ ਸ਼ੂਗਰ ਨੂੰ ਸੁਯੋਜ, ਲੈਕਟੋਜ਼ ਤੇ ਮਾਲਟੋਜ਼ ਦੇ ਰੂਪ 'ਚ ਲੈਂਦੇ ਹਨ ਤਾਂ ਉਨ੍ਹਾਂ ਦੀ ਮੌਤ ਦੀ ਸ਼ੰਕਾ ਵੱਧ ਜਾਂਦੀ ਹੈ। ਇਸ ਨੂੰ ਸਾਬਿਤ ਕਰਨ ਲਈ ਕਰੀਬ 400 ਕੈਂਸਰ ਮਰੀਜ਼ਾਂ 'ਤੇ ਪ੫ਯੋਗ ਹੋਇਆ। ਪ੫ਯੋਗ 'ਚ ਸਾਹਮਣੇ ਆਇਆ ਕਿ ਕਾਰਬੋਹਾਈਡ੫ੇਟ ਗ੫ਹਿਣ ਕਰਨ ਵਾਲੇ 17 ਫ਼ੀਸਦੀ ਲੋਕਾਂ ਨੂੰ ਕੈਂਸਰ ਦੁਬਾਰਾ ਹੋਇਆ ਜਦਕਿ 42 ਮਰੀਜ਼ਾਂ ਦੀ ਮੌਤ ਹੋ ਗਈ। ਮੂੰਹ ਦੇ ਕੈਂਸਰ ਨਾਲ ਜੂਝ ਰਹੇ ਮਰੀਜ਼ਾਂ 'ਚ ਮੌਤ ਦਾ ਖ਼ਤਰਾ ਗਲ਼ੇ ਦੇ ਕੈਂਸਰ ਦੇ ਮਰੀਜ਼ਾਂ ਤੋਂ ਜ਼ਿਆਦਾ ਹੁੰਦਾ ਹੈ। ਵੱਖ-ਵੱਖ ਤਰ੍ਹਾਂ ਦੇ ਕੈਂਸਰ ਤੇ ਉਨ੍ਹਾਂ ਦੀ ਸਟੇਜ 'ਤੇ ਕਾਰਬੋਹਾਈਡ੫ੇਟ ਦਾ ਅਸਰ ਵੱਖ-ਵੱਖ ਹੁੰਦਾ ਹੈ। ਅਨਾਜ, ਫਲੀਆਂ ਤੇ ਆਲੂ ਖਾਣਾ ਰੋਗੀਆਂ ਲਈ ਫਾਇਦੇਮੰਦ ਹੋ ਸਕਦਾ ਹੈ।

(ਆਈਏਐੱਨਐੱਸ)