- ਦੋਵਾਂ ਦੇਸ਼ਾਂ ਵਿਚਕਾਰ ਸਿਖਰ ਵਾਰਤਾ ਦੀ ਰੂਪਰੇਖਾ ਤੈਅ ਕੀਤੀ ਜਾਵੇਗੀ

ਸਿਓਲ (ਏਐੱਫਪੀ) : ਉੱਤਰੀ ਕੋਰੀਆ ਅਗਲੇ ਹਫ਼ਤੇ ਦੱਖਣੀ ਕੋਰੀਆ ਨਾਲ ਉੱਚ ਪੱਧਰੀ ਵਾਰਤਾ ਲਈ ਸ਼ਨਿਚਰਵਾਰ ਨੂੰ ਰਾਜ਼ੀ ਹੋ ਗਿਆ। ਇਸ ਗੱਲਬਾਤ ਦਾ ਮਕਸਦ ਦੋਵਾਂ ਦੇਸ਼ਾਂ ਦੀ ਪ੫ਸਤਾਵਿਤ ਸਿਖਰ ਵਾਰਤਾ ਦੀ ਰੂਪਰੇਖਾ ਤਿਆਰ ਕਰਨਾ ਹੈ।

ਦੱਖਣੀ ਕੋਰੀਆ ਦੇ ਏਕੀਕਰਨ ਮੰਤਰਾਲੇ ਨੇ ਕਿਹਾ ਕਿ ਦੋਵੇਂ ਦੇਸ਼ ਗੱਲਬਾਤ ਲਈ ਤਿੰਨ ਮੈਂਬਰੀ ਵਫ਼ਦ ਵੀਰਵਾਰ ਨੂੰ ਸਰਹੱਦ 'ਤੇ ਸਥਿਤ ਸੰਘਰਸ਼ ਵਿਰਾਮ ਪਿੰਡ ਪਨਮੁੰਜੋਮ ਭੇਜਣਗੇ। ਵਫ਼ਦ ਦੀ ਅਗਵਾਈ ਦੱਖਣੀ ਕੋਰੀਆ ਦੇ ਏਕੀਕਰਨ ਮੰਤਰੀ ਚੋ ਮਿਓਂਗ ਗਿਓਨ ਤੇ ਉਨ੍ਹਾਂ ਦੇ ਉੱਤਰੀ ਕੋਰੀਆਈ ਹਮਰੁਤਬਾ ਰੀ ਸੋਨ ਗਵੋਨ ਕਰਨਗੇ। ਇਸ ਦੌਰਾਨ ਸਿਖਰ ਵਾਰਤਾ ਦੀ ਤਰੀਕ ਤੇ ਏਜੰਡੇ ਤੈਅ ਕੀਤੇ ਜਾਣਗੇ। ਦੱਖਣੀ ਕੋਰੀਆ ਨੇ ਸਿਖਰ ਵਾਰਤਾ ਦੀ ਰੂਪਰੇਖਾ ਤੈਅ ਕਰਨ ਲਈ ਉੱਤਰੀ ਨੂੰ ਬੁੱਧਵਾਰ ਨੂੰ ਉੱਚ ਪੱਧਰੀ ਵਾਰਤਾ ਦਾ ਪ੫ਸਤਾਵ ਦਿੱਤਾ ਸੀ। ਜ਼ਿਕਰਯੋਗ ਹੈ ਕਿ ਸਿਖਰ ਵਾਰਤਾ ਅਪ੫ੈਲ ਦੇ ਅਖ਼ੀਰ 'ਚ ਪ੫ਸਤਾਵਿਤ ਹੈ। ਹਾਲੀਆ ਸਰਦ ਰੁੱਤ ਓਲੰਪਿਕ ਨਾਲ ਦੋਵਾਂ ਕੋਰੀਆ ਵਿਚਕਾਰ ਸੰਪਰਕ ਤੇ ਮੇਲ ਮਿਲਾਪ ਵਧਣ ਤੋਂ ਬਾਅਦ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਜੇਈ ਇਨ ਤੇ ਉੱਤਰੀ ਦੇ ਨੇਤਾ ਕਿਮ ਜੋਂਗ ਉਨ ਵਿਚਕਾਰ ਗੱਲਬਾਤ ਦਾ ਫ਼ੈਸਲਾ ਕੀਤਾ ਗਿਆ। ਦੋਵਾਂ ਕੋਰੀਆ ਦੀ ਸਿਖਰ ਬੈਠਕ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਕਿਮ ਵਿਚਕਾਰ ਮਈ ਦੇ ਅਖ਼ੀਰ 'ਚ ਸਿਖਰ ਵਾਰਤਾ ਹੋਣੀ ਹੈ। ਉੱਤਰੀ ਕੋਰੀਆ ਨੇ ਦੱਖਣੀ ਤੇ ਅਮਰੀਕਾ ਨਾਲ ਕੂਟਨੀਤਕ ਸਬੰਧ ਨੂੰ ਲੈ ਕੇ ਬੁੱਧਵਾਰ ਨੂੰ ਚੁੱਪ ਤੋੜੀ। ਉੱਤਰੀ ਕੋਰੀਆ ਦੀ ਸਰਕਾਰੀ ਨਿਊਜ਼ ਏਜੰਸੀ ਕੇਸੀਐੱਨਏ ਨੇ ਕਿਹਾ ਕਿ ਪਿਓਂਗਯਾਂਗ ਸ਼ਾਂਤੀ ਪਹਿਲ ਨੂੰ ਅੱਗੇ ਵਧਾ ਰਿਹਾ ਹੈ। ਉਸ ਨੇ ਨਾਲ ਹੀ ਇਸ ਗੱਲ ਨੂੰ ਖਾਰਜ ਕੀਤਾ ਕਿ ਪਾਬੰਦੀਆਂ ਕਾਰਨ ਉਹ ਗੱਲਬਾਤ ਲਈ ਮਜਬੂਰ ਹੋਇਆ ਹੈ। ਹਾਲਾਂਕਿ ਉਸ ਨੇ ਪ੫ਸਤਾਵਿਤ ਸਿਖਰ ਵਾਰਤਾਵਾਂ ਨੂੰ ਲੈ ਕੇ ਹੁਣ ਤਕ ਸਿੱਧਾ ਕੁਝ ਨਹੀਂ ਕਿਹਾ ਹੈ।