ਇੰਡੋਨੇਸ਼ੀਆ 'ਚ ਡੁੱਬੇ 192 ਲੋਕਾਂ ਨੂੰ ਲੱਭ ਰਹੇ ਗੋਤਾਖੋਰ ਤੇ ਡਰੋਨ

ਟਿਗਾਰਾਸ : ਇੰਡੋਨੇਸ਼ੀਆ ਦੇ ਸਮਾਤਰਾ ਦੀ ਇਕ ਝੀਲ 'ਚ ਡੁੱਬੀ ਬੇੜੀ 'ਤੇ ਸਵਾਰ ਯਾਤਰੀਆਂ ਦੀ ਭਾਲ 'ਚ ਗੋਤਾਖੋਰ ਅਤੇ ਪਾਣੀ ਦੇ ਅੰਦਰ ਚੱਲਣ ਵਾਲੇ ਡਰੋਨ ਵੀ ਸ਼ਾਮਿਲ ਕੀਤੇ ਗਏ ਹਨ। ਬੇੜੀ 'ਤੇ ਸਮਰੱਥਾ ਤੋਂ ਜ਼ਿਆਦਾ ਯਾਤਰੀ ਸਵਾਰ ਸਨ। ਖ਼ਰਾਬ ਮੌਸਮ ਦੇ ਕਾਰਨ ਬੇੜੀ ਡੁੱਬ ਗਈ। ਚਾਰ ਲੋਕਾਂ ਦੇ ਮਰਨ ਦੀ ਪੁਸ਼ਟੀ ਹੋ ਚੁੱਕੀ ਹੈ। 192 ਲੋਕ ਹਾਲੇ ਵੀ ਲਾਪਤਾ ਹਨ। 18 ਲੋਕ ਸੁਰੱਖਿਅਤ ਬਚਾਏ ਗਏ।

ਆਸਟ੫ੇਲੀਆ ਨੇ ਸ਼ੁਰੂ ਕੀਤੀ ਜਿਨਸੀ ਸ਼ੋਸ਼ਣ ਦੀ ਜਾਂਚ

ਸਿਡਨੀ : ਦੁਨੀਆ 'ਚ ਪਹਿਲੀ ਵਾਰੀ ਆਸਟ੫ੇਲੀਆ ਨੇ ਦਫ਼ਤਰ 'ਚ ਹੋਣ ਵਾਲੇ ਜਿਨਸੀ ਸ਼ੋਸ਼ਣ ਦੀ ਸੁਤੰਤਰ ਜਾਂਚ ਸ਼ੁਰੂ ਕੀਤੀ ਹੈ। ਇਹ ਜਾਂਚ ਸੋਸ਼ਲ ਮੀਡੀਆ 'ਤੇ ਸ਼ੁਰੂ ਹੋਏ 'ਮੀ ਟੂ' ਅੰਦੋਲਨ ਦੇ ਮੱਦੇਨਜ਼ਰ ਸ਼ੁਰੂ ਕੀਤੀ ਗਈ ਹੈ, ਜਿਸ ਕਾਰਨ ਦੁਨੀਆ ਭਰ 'ਚ ਵਪਾਰ, ਸਿਆਸਤ ਅਤੇ ਮਨੋਰੰਜਨ ਜਗਤ ਦੇ ਕਈ ਜਿਨਸੀ ਸ਼ੋਸ਼ਣ ਸਬੰਧੀ ਮਾਮਲੇ ਸਾਹਮਣੇ ਆਏ। ਇਕ ਸਾਲ ਤਕ ਚੱਲਣ ਵਾਲੀ ਇਸ ਜਾਂਚ ਲਈ ਇਕ ਕਮੇਟੀ ਦਾ ਗਠਨ ਕੀਤਾ ਗਿਆ ਹੈ। ਕਮੇਟੀ ਜਿਨਸੀ ਸ਼ੋਸ਼ਣ ਨਾਲ ਜੁੜੇ ਕਾਨੂੰਨਾਂ 'ਤੇ ਵੀ ਵਿਚਾਰ ਕਰੇਗੀ।

ਪਾਕਿ ਪੁਲਿਸ ਅਫਸਰ ਦੇ ਬੇਟੇ ਤੇ ਚਾਚਾ ਦੀ ਗੋਲ਼ੀ ਮਾਰ ਕੇ ਹੱਤਿਆ

ਕੁਏਟਾ : ਪਾਕਿਸਤਾਨ ਦੇ ਕੁਏਟਾ ਸ਼ਹਿਰ 'ਚ ਬੰਦੂਕਧਾਰੀਆਂ ਨੇ ਬੁੱਧਵਾਰ ਨੂੰ ਇਕ ਪੁਲਿਸ ਅਧਿਕਾਰੀ ਅਬਦੁੱਲ ਸਮਦ ਦੀ ਗੱਡੀ 'ਤੇ ਅੰਨ੍ਹੇਵਾਹ ਗੋਲੀਬਾਰੀ ਕੀਤੀ। ਇਸ ਘਟਨਾ ਤੋਂ ਠੀਕ ਪਹਿਲਾਂ ਮੰਗਲਵਾਰ ਰਾਤ ਨੂੰ ਹੀ ਪੁਲਿਸ ਨੇ ਚਾਰ ਅੱਤਵਾਦੀਆਂ ਨੂੰ ਮਾਰ ਦਿੱਤਾ ਸੀ। ਬਲੋਚਿਸਤਾਨ ਦੀ ਰਾਜਧਾਨੀ ਕੁਏਟਾ 'ਚ ਕਈ ਅੱਤਵਾਦੀ ਸੰਗਠਨ ਸਰਗਰਮ ਹਨ।

ਬੰਗਲਾਦੇਸ਼ 'ਚ ਭਾਰਤੀ ਅੌਰਤ ਨੇ ਪਖਾਨੇ 'ਚ ਦਿੱਤਾ ਬੱਚੇ ਨੂੰ ਜਨਮ

ਢਾਕਾ : ਭਾਰਤੀ ਅੌਰਤ ਰੁਖਸਾਨਾ ਅਖਤਰ ਨੇ ਬੁੱਧਵਾਰ ਨੂੰ ਇੱਥੇ ਇਕ ਰੇਲਵੇ ਪੁਲਿਸ ਸਟੇਸ਼ਨ ਦੇ ਟਾਇਲਟ 'ਚ ਬੱਚੇ ਨੂੰ ਜਨਮ ਦਿੱਤਾ। ਬੰਗਲਾਦੇਸ਼ ਵਾਸੀ ਅਬਦੁੱਲ ਨੇ ਰੁਖਸਾਨਾ ਨਾਲ ਭਾਰਤ 'ਚ ਵਿਆਹ ਕੀਤਾ ਸੀ। ਇਕ ਮਹੀਨੇ ਪਹਿਲਾਂ ਉਹ ਰੁਖਸਾਨਾ ਨੂੰ ਆਪਣੀ ਭੈਣ ਦੇ ਘਰ ਨਾਰਾਇਣਗੰਜ 'ਚ ਛੱਡ ਕੇ ਭੱਜ ਗਿਆ ਸੀ। ਗਰਭਵਤੀ ਰੁਖਸਾਨਾ ਨਾਰਾਇਣਗੰਜ 'ਚ ਟ੫ੇਨ 'ਚ ਸਵਾਰ ਹੋਈ ਜਿੱਥੇ ਟੀਟੀ ਨੇ ਉਸ ਦੀ ਹਾਲਤ ਦੇਖ ਕੇ ਉਸ ਨੂੰ ਪੁਲਿਸ ਨੂੰ ਸੌਂਪ ਦਿੱਤਾ ਸੀ।