ਮੈਕਸੀਕੋ ਸਿਟੀ (ਏਜੰਸੀ) : ਮੈਕਸੀਕੋ ਦੇ ਉੱਤਰੀ ਸੂਬੇ ਦੁਰਾਂਗੋਂ 'ਚ ਇਕ ਫ਼ੌਜੀ ਹੈਲੀਕਾਪਟਰ ਹਾਦਸਾਗ੍ਰਸਤ ਹੋਣ ਤੋਂ ਬਾਅਦ ਮੰਨਿਆ ਜਾ ਰਿਹਾ ਹੈ ਕਿ ਉਸ 'ਤੇ ਸਵਾਰ ਫ਼ੌਜੀਆਂ ਵਿਚੋਂ 7 ਨੂੰ ਮਿ੍ਰਤਕ ਮੰਨ ਲਿਆ ਗਿਆ ਹੈ। ਦੇਸ਼ ਦੇ ਰੱਖਿਆ ਮੰਤਰਾਲੇ ਨੇ ਉਕਤ ਜਾਣਕਾਰੀ ਦਿੱਤੀ। ਹਾਦਸੇ ਵਾਲੀ ਥਾਂ 'ਤੇ ਇਕ ਫ਼ੌਜੀ ਗੰਭੀਰ ਹਾਲਤ 'ਚ ਮਿਲਿਆ। ਉਧਰ ਕਈ ਫ਼ੌਜੀਆਂ ਦੀਆਂ ਲਾਸ਼ਾਂ ਹੈਲੀਕਾਪਟਰ ਦੇ ਮਲਬੇ ਹੇਠਾਂ ਦੱਬੀਆਂ ਹੋਣ ਦਾ ਖਦਸ਼ਾ ਹੈ। ਵਿਭਾਗ ਨੇ ਦੱਸਿਆ ਕਿ ਅੱਜ ਬੇਲ-412 ਹੈਲੀਕਾਪਟਰ ਇਕ ਟਰੇਨਿੰਗ ਮਿਸ਼ਨ 'ਤੇ ਸੀ। ਉਸ 'ਚ ਦੋ ਪਾਇਲਟ, ਇਕ ਅਧਿਕਾਰੀ ਤੇ ਪੰਜ ਫ਼ੌਜੀ ਸਵਾਰ ਸਨ। ਇਹ ਹਾਦਸਾ ਅਲ-ਸਾਲਟੋ ਨੇੜੇ ਦੁਰਾਂਗੋਂ ਦੇ ਪਹਾੜੀ ਇਲਾਕੇ 'ਚ ਵਾਪਰਿਆ। ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।