ਸੀਐੱਨਟੀ 702

ਹਰਪ੫ੀਤ ਸਿੰਘ ਕੋਹਲੀ, ਬਿ੫ਸਬੇਨ :

ਆਸਟ੫ੇਲੀਆ ਦੇ ਸੂਬਾ ਕੁਈਨਜ਼ਲੈਂਡ ਦੇ ਸ਼ਹਿਰ ਬਿ੫ਸਬੇਨ 'ਚ ਨਵੇਕਲੀ ਸਮਾਜਿਕ ਪਹਿਲਕਦਮੀ ਤਹਿਤ ਸਮੂਹ ਪੰਜਾਬੀ ਭਾਈਚਾਰੇ ਅਤੇ ਵੱਖ-ਵੱਖ ਸੰਸਥਾਵਾਂ ਵੱਲੋਂ ਮਿਲ ਕੇ ਆਉਂਦੇ ਸਾਲ ਪਹਿਲੀ ਵਾਰ ਲੋਹੜੀ ਦਾ ਤਿਉਹਾਰ ਬੱਚੀਆਂ ਨੂੰ ਸਮਰਪਿਤ ਕਰਦੇ ਹੋਏ 13 ਜਨਵਰੀ ਨੂੰ ਮਨਾਇਆ ਜਾਵੇਗਾ।¢

ਤਿਉਹਾਰ ਦੀ ਵਧੇਰੇ ਜਾਣਕਾਰੀ ਦਿੰਦੇ ਹੋਏ 'ਮਾਝਾ ਯੂਥ ਕਲੱਬ' ਦੇ ਜਰਮਨ ਰੰਧਾਵਾ ਨੇ ਦੱਸਿਆ ਕਿ ਇਸ ਉਪਰਾਲੇ ਨਾਲ ਭਾਰਤੀ ਸਮਾਜ 'ਚ ਮੁੰਡੇ ਅਤੇ ਕੁੜੀ ਦੇ ਫ਼ਰਕ ਨੂੰ ਮਿਟਾਉਣ ਦਾ ਸਾਰਥਕ ਸੁਨੇਹਾ ਜਾਵੇਗਾ ਜੋਕਿ ਅੱਜ ਵੀ ਸਮੇਂ ਦੀ ਤਤਪਰ ਮੰਗ ਹੈ।¢ ਉਨ੍ਹਾਂ ਹੋਰ ਕਿਹਾ ਕਿ ਜਿਥੇ ਇਸ ਲੋਹੜੀ ਮੇਲੇ 'ਚ ਲੜਕੀਆਂ ਦਾ ਗਿੱਧਾ, ਭੰਗੜਾ, ਕਿੱਕਲੀ, ਬੋਲੀਆਂ ਅਤੇ ਐਕਸ਼ਨ ਗੀਤ ਆਦਿ ਦੀ ਪੇਸ਼ਕਾਰੀ ਹੋਵੇਗੀ ਉਥੇ ਪੰਜਾਬੀ ਮਾਂ-ਬੋਲੀ ਅਤੇ ਵਿਰਸੇ ਨਾਲ ਵੀ ਬੱਚਿਆਂ ਨੂੰ ਜੋੜਨ ਦਾ ਉਪਰਾਲਾ ਕੀਤਾ ਜਾਵੇਗਾ।¢ ਸੁੰਦਰ ਲਿਖਾਈ ਮੁਕਾਬਲੇ, ਦਸਤਾਰ ਮੁਕਾਬਲੇ, ਪੰਜਾਬੀ ਪਹਿਰਾਵਾ ਆਦਿ ਦੇ ਮੁਕਾਬਲੇ ਵੀ ਕਰਵਾਏ ਜਾਣਗੇ।¢ਮੇਲੇ 'ਚ ਲਜ਼ੀਜ਼ ਖਾਣ-ਪੀਣ ਵੀ ਰਹੇਗਾ।¢ਇਸ ਸਬੰਧੀ ਇਕ ਪ੫ਬੰਧਕੀ ਕਮੇਟੀ ਦਾ ਗਠਨ ਅਗਲੀ ਮੀਟਿੰਗ 'ਚ ਕੀਤਾ ਜਾਵੇਗਾ।¢ਇਸ ਇਕੱਤਰਤਾ 'ਚ ਹੋਰਨਾਂ ਤੋਂ ਇਲਾਵਾ ਪ੫ਣਾਮ ਸਿੰਘ ਹੇਅਰ, ਰਣਜੀਤ ਸਿੰਘ ਬਾਊ ਮਾਝਾ ਯੂਥ ਕਲੱਬ, ਨਵਦੀਪ ਸਿੰਘ ਗਰੀਨ ਪਾਰਟੀ, ਜਰਮਨ ਬੁੱਟਰ, ਜਗਦੀਪ ਗਿੱਲ, ਸ਼ਮਸ਼ੇਰ ਸਿੰਘ ਸ਼ੇਰਾ, ਪਾਲ ਰਾਊਕੇ, ਗਾਇਕ ਪ੫ੀਤ ਸਿਆਂ, ਸੁਰਜੀਤ ਸੰਧੂ, ਸ਼ੈਲੀ ਕਾਹਲੋਂ, ਕੰਵਲਜੀਤ ਸਿੰਘ ਸੁੱਖ, ਅਮਰ ਸ਼ੇਖੋਂ, ਸਰਬਜੀਤ ਸੋਹੀ, ਗੌਰਵ ਸੇਠ, ਜਗਦੀਪ ਸਿੰਘ ਗਿੱਲ ਆਦਿ ਹਸਤੀਆਂ ਨੇ ਸ਼ਮੂਲੀਅਤ ਕੀਤੀ।¢

ਕੈਪਸ਼ਨ : ਮੀਟਿੰਗ ਦੌਰਾਨ ਸ਼ੈਲੀ ਕਾਹਲੋਂ, ਜਰਮਨ ਬੁੱਟਰ, ਗਰੀਨ ਪਾਰਟੀ ਤੋਂ ਨਵਦੀਪ ਸਿੰਘ ਤੇ ਜਗਦੀਪ ਗਿੱਲ।