-ਤਾਜਿਕਿਸਤਾਨ ਫ਼ੌਜ 'ਚ ਰਹਿ ਚੁੱਕਾ ਹੈ ਕਰਨਲ ਖਲੀਮੋਵ

ਵਾਸ਼ਿੰਗਟਨ (ਏਜੰਸੀ) ਤਾਜਿਕਿਸਤਾਨ ਦਾ ਸਾਬਕਾ ਕਰਨਲ ਅਮਰੀਕੀ ਫ਼ੌਜ ਤੋਂ ਟ੫ੇਨਿੰਗ ਲੈਕੇ ਇਸਲਾਮਿਕ ਸਟੇਟ (ਆਈਐਸ) ਲਈ ਲੜ ਰਿਹਾ ਹੈ। ਅਮਰੀਕੀ ਅਧਿਕਾਰੀਆਂ ਮੁਤਾਬਕ ਕਰਨਲ ਗੁਲਮੁਰੋਦ ਖਲੀਮੋਵ ਨੇ ਵਿਦੇਸ਼ ਵਿਭਾਗ ਦੇ ਅੱਤਵਾਦ ਰੋਕੂ ਟ੫ੇਨਿੰਗ ਪ੍ਰੋਗਰਾਮ 'ਚ ਹਿੱਸਾ ਲਿਆ। ਖਲੀਮੋਵ ਨੇ ਆਨਲਾਈਨ ਵੀਡੀਓ 'ਚ ਅਮਰੀਕੀ ਧਰਤੀ 'ਤੇ ਤਿੰਨ ਵਾਰ ਟ੫ੇਨਿੰਗ ਲੈਣ ਦਾ ਦਾਅਵਾ ਕੀਤਾ ਸੀ। ਵਿਦੇਸ਼ ਵਿਭਾਗ ਦੀ ਤਰਜਮਾਨ ਪੂਜਾ ਝੁਨਝੁਨਵਾਲਾ ਨੇ ਕਿਹਾ ਕਿ ਸਾਲ 2013 ਤੋਂ 2014 ਦਰਮਿਆਨ ਕਰਨਲ ਖਲੀਮੋਵ ਨੇ ਅਮਰੀਕਾ ਤੇ ਤਾਜਿਕਿਸਤਾਨ ਦੇ ਸਾਂਝੇ ਅੱਤਵਾਦ ਵਿਰੋਧੀ ਪ੍ਰੋਗਰਾਮ 'ਚ ਹਿੱਸਾ ਲਿਆ ਸੀ। ਵਿਦੇਸ਼ ਵਿਭਾਗ ਨੇ ਅੱਤਵਾਦ ਰੋਕੂ ਸਹਿਯੋਗ ਪ੍ਰੋਗਰਾਮ ਤਹਿਤ ਇਹ ਸਿਖਲਾਈ ਦਿੱਤੀ ਸੀ। ਇਸਦਾ ਉਦੇਸ਼ ਭਾਈਵਾਲ ਦੇਸ਼ਾਂ ਦੇ ਜਵਾਨਾਂ ਨੂੰ ਅੱਤਵਾਦੀਆਂ ਨਾਲ ਲੜਨ ਦੀ ਟ੫ੇਨਿੰਗ ਦੇਣਾ ਸੀ। ਇਕ ਅਮਰੀਕੀ ਅਧਿਕਾਰੀ ਨੇ ਦੱਸਿਆ ਕਿ ਖਲੀਮੋਵ ਨੂੰ ਐਮਰਜੈਂਸੀ ਤੇ ਰਣਨੀਤਕ ਪ੍ਰਬੰਧਨ, ਰਣਨੀਤਕ ਅਗਵਾਈ ਆਦਿ ਦੇ ਗੁਰ ਸਿਖਾਏ ਗਏ ਸਨ। ਵੀਡੀਓ 'ਚ ਰੂਸੀ ਭਾਸ਼ਾ 'ਚ ਖਲੀਮੋਵ ਨੇ ਕਿਹਾ ਕਿ ਮੈਂ ਤਿੰਨ ਵਾਰ ਅਮਰੀਕਾ ਜਾ ਚੁੱਕਾ ਹਾਂ। ਉੱਥੇ ਮੈਂ ਦੇਖਿਆ ਕਿ ਮੁਸਲਮਾਨਾਂ ਨੂੰ ਮਾਰਨ ਲਈ ਜਵਾਨਾਂ ਨੂੰ ਕਿਵੇਂ ਟ੫ੇਨਿੰਗ ਦਿੱਤੀ ਜਾਂਦੀ ਹੈ। ਹੁਣ ਅਸੀਂ ਸ਼ਹਿਰਾਂ ਦਾ ਪਤਾ ਲਗਾ ਕੇ ਤੁਹਾਡੇ ਘਰਾਂ ਤਕ ਪਹੁੰਚਾਂਗੇ ਤੇ ਤੁਹਾਡੀ ਹੱਤਿਆ ਕਰ ਦਿਆਂਗੇ। ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਅਮਰੀਕੀ ਸੁਰੱਖਿਆ ਏਜੰਸੀਆਂ ਨੇ ਕਾਫ਼ੀ ਖ਼ਰਤਨਾਕ ਦੱਸਿਆ ਹੈ।

-----------

ਬੰਗਲਾਦੇਸ਼ 'ਚ ਆਈਐਸ ਅੱਤਵਾਦੀ ਗਿ੍ਰਫ਼ਤਾਰ

ਢਾਕਾ (ਏਜੰਸੀ) : ਬੰਗਲਾਦੇਸ਼ 'ਚ ਆਈਏਐਸ ਦੇ ਇਕ ਸ਼ੱਕੀ ਅੱਤਵਾਦੀ ਨੂੰ ਗਿ੍ਰਫ਼ਤਾਰ ਕੀਤਾ ਗਿਆ ਹੈ। ਖ਼ੁਫ਼ੀਆ ਵਿਭਾਗ ਦੇ ਅਧਿਕਾਰੀ ਸ਼ੇਖ ਨਜਮੁਲ ਆਲਮ ਨੇ ਦੱਸਿਆ ਕਿ ਆਈਐਸ ਦੇ ਸ਼ੱਕੀ ਕਨਵੀਨਰ ਅਬਦੁੱਲਾ ਅਲ ਗ਼ਾਲਿਬ ਨੂੰ ਸ਼ਨਿਚਰਵਾਰ ਰਾਤ ਗਿ੍ਰਫ਼ਤਾਰ ਕੀਤਾ ਗਿਆ। ਉਸਦੇ ਟਿਕਾਣਿਆਂ ਤੋਂ ਅੱਤਵਾਦੀਆਂ ਨੂੰ ਟ੍ਰੇਨਿੰਗ ਦੇਣ ਦਾ ਵੀਡੀਓ, ਆਈਐਸ ਅਲਕਾਇਦਾ ਨਾਲ ਜੁੜੀਆਂ ਕਿਤਾਬਾਂ ਬਰਾਮਦ ਕੀਤੀਆਂ ਗਈਆਂ ਹਨ। ਉਹ ਅੱਤਵਾਦੀਆਂ ਦੀ ਭਰਤੀ ਵੀ ਕਰਦਾ ਸੀ। ਆਲਮ ਨੇ ਦੱਸਿਆ, ਅਬਦੁੱਲਾ ਦਾ ਲੰਬੇ ਸਮੇਂ ਤੋਂ ਪਿੱਛਾ ਕੀਤਾ ਜਾ ਰਿਹਾ ਸੀ। ਉਸ ਨੂੰ ਢਾਕਾ ਦੇ ਪਾਸ਼ ਬਨਾਨੀ ਇਲਾਕੇ ਤੋਂ ਗਿ੍ਰਫ਼ਤਾਰ ਕੀਤਾ ਗਿਆ। ਅਬਦੁੱਲਾ ਨੇ ਅੱਤਵਾਦੀ ਸੰਗਠਨ ਅੰਸਾਰੁੱਲਾ ਟੀਮ ਦੇ ਹਿਜ਼ਬ ਉਤ ਤਹਿਰੀਰ ਨਾਲ ਜੁੜੇ ਹੋਣ ਦੀ ਗੱਲ ਮੰਨੀ ਹੈ। ਇਸ ਵਿਚਕਾਰ ਅਪ੍ਰੈਲ 'ਚ ਹੋਈ ਇਕ ਬੈਂਕ ਡਕੈਟੀ ਦੇ ਸਿਲਸਿਲੇ 'ਚ ਅੰਸਾਰੁੱਲਾ ਦੇ ਇਕ ਸਿਖਰਲੇ ਅੱਤਵਾਦੀ ਨੂੰ ਵੀ ਗਿ੍ਰਫ਼ਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ।