26 ਸੀਐੱਨਟੀ 03

ਹਿਊਸਟਨ (ਪੀਟੀਆਈ) :

ਭਾਰਤੀ-ਅਮਰੀਕੀ ਦਿਲ ਦੇ ਰੋਗਾਂ ਦੇ ਮਾਹਿਰ ਕਿਰਨ ਪਟੇਲ ਅਤੇ ਉਨ੍ਹਾਂ ਦੀ ਬਾਲ ਰੋਗ ਮਾਹਿਰ ਪਤਨੀ ਪੱਲਵੀ ਪਟੇਲ ਨੇ ਫਲੋਰੀਡਾ ਦੀ ਇਕ ਯੂਨੀਵਰਸਿਟੀ ਨੂੰ 20 ਕਰੋੜ ਡਾਲਰ (ਕਰੀਬ 1300 ਕਰੋੜ ਰੁਪਏ) ਦਾ ਦਾਨ ਦਿੱਤਾ ਹੈ। ਸਿਹਤ ਖੇਤਰ 'ਚ ਸੁਧਾਰ ਲਈ ਇਸ ਦਾਨ ਨਾਲ ਟੇਂਪਾ 'ਚ ਨੋਵਾ ਸਾਊਥ ਈਸਟਰਨ ਯੂਨੀਵਰਸਿਟੀ (ਐੱਨਐੱਸਯੂ) ਦਾ ਨਵਾਂ ਕੰਪਲੈਕਸ ਖੋਲਿ੍ਹਆ ਜਾਵੇਗਾ। ਇਸ ਕੰਪਲੈਕਸ 'ਚ ਭਾਰਤ ਦੇ ਡਾਕਟਰਾਂ ਨੂੰ ਵੀ ਸਿਖਲਾਈ ਦਿੱਤੀ ਜਾਵੇਗੀ। ਜਾਂਬੀਆ 'ਚ ਜਨਮੇ ਅਤੇ ਭਾਰਤ 'ਚ ਪੜ੍ਹੇ ਕਿਰਨ ਪਟੇਲ ਟੇਂਪਾ 'ਚ ਫ੍ਰੀਡਮ ਹੈਲਥ ਨਾਂ ਦਾ ਸੰਗਠਨ ਚਲਾਉਂਦੇ ਹਨ। ਪਟੇਲ ਜੋੜੇ ਨੂੰ ਧੰਨਵਾਦ ਦਿੰਦੇ ਹੋਏ ਯੂਨੀਵਰਸਿਟੀ ਨੇ ਕਿਹਾ ਕਿ ਤੁਹਾਡੇ ਇਸ ਸਹਿਯੋਗ ਨਾਲ ਫਲੋਰੀਡਾ ਨਾਲ ਹੀ ਦੁਨੀਆ ਭਰ ਦੇ ਕਮਜ਼ੋਰ ਤਬਕੇ ਨੂੰ ਲੋਕਾਂ ਨੂੰ ਜ਼ਰੂਰੀ ਸਿਹਤ ਸੇਵਾਵਾਂ ਮੁਹੱਈਆ ਹੋ ਸਕਣਗੀਆਂ। ਸਾਡੀ ਪਹਿਲੀ ਤਰਜੀਹ ਮੈਡੀਕਲ ਮਾਹਿਰਾਂ ਨੂੰ ਇਕੱਠੀ ਕਰਕੇ ਮਰੀਜ਼ਾਂ ਨੂੰ ਬਿਹਤਰ ਇਲਾਜ ਮੁਹੱਈਆ ਕਰਾਉਣਾ ਹੈ। ਐੱਨਐੱਸਯੂ ਦੇ ਇਸ ਨਵੇਂ ਕੰਪਲੈਕਸ 'ਚ ਆਉਣ ਵਾਲੇ ਸਾਲਾਂ 'ਚ ਹਰ ਸਾਲ ਚਾਰ ਸੌ ਡਾਕਟਰਾਂ ਨੂੰ ਸਿਖਲਾਈ ਦਿੱਤੀ ਜਾਵੇਗੀ।