-ਦੁਨੀਆ ਦਾ ਇਹ ਸਭ ਤੋਂ ਵੱਡਾ ਸਮੁੰਦਰੀ ਪੁਲ ਹੈ

ਹਾਂਗਕਾਂਗ (ਏਐੱਫਪੀ) :

ਹਾਂਗਕਾਂਗ, ਮਕਾਊ ਅਤੇ ਚੀਨੀ ਸ਼ਹਿਰ ਝੁਹੈਈ ਨੂੰ ਜੋੜਨ ਵਾਲੇ ਦੁਨੀਆ ਦੇ ਸਭ ਤੋਂ ਵੱਡੇ ਸਮੁੰਦਰੀ ਪੁਲ ਦੇ ਉਦਘਾਟਨ ਸਮਾਗਮ ਦਾ ਐਲਾਨ ਚੀਨ ਨੇ ਕਰ ਦਿੱਤਾ ਹੈ। ਇਸ ਐਲਾਨ ਦੇ ਨਾਲ ਹੀ ਪ੍ਰਾਜੈਕਟ ਦੇ ਆਲੋਚਕਾਂ ਨੇ ਇਸ ਵਿਚ ਵਰਤੀ ਗਈ ਅਪਾਰਦਰਸ਼ਿਤਾ ਲਈ ਬੀਜਿੰਗ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ।

ਪੁਲ ਦੇ ਹਮਾਇਤੀ ਇਸ ਨੂੰ ਇੰਜੀਨੀਅਰਿੰਗ ਦੀ ਇਕ ਬਿਹਤਰੀਨ ਮਿਸਾਲ ਦੱਸ ਰਹੇ ਹਨ ਜਦਕਿ ਦੂਜੇ ਪਾਸੇ ਆਲੋਚਕ ਇਸ ਨੂੰ ਇਕ ਖ਼ਰਚੀਲਾ ਅਤੇ ਹਾਂਗਕਾਂਗ 'ਤੇ ਆਪਣਾ ਪ੍ਰਭਾਵ ਵਧਾਉਣ ਦੀ ਬੀਜਿੰਗ ਦੀ ਇਕ ਸਾਜ਼ਿਸ਼ ਦੱਸ ਰਹੇ ਹਨ।

ਪੁਲ ਦੇ ਉਦਘਾਟਨ ਸਮਾਗਮ 'ਚ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਸ਼ਾਮਿਲ ਹੋਣ ਦੀ ਵੀ ਸੂਚਨਾ ਸੀ। ਸਥਾਨਕ ਮੀਡੀਆ ਨੂੰ ਮੰਗਲਵਾਰ ਨੂੰ ਪੁਲ ਦੇ ਉਦਘਾਟਨ ਸਮਾਗਮ ਲਈ ਸੱਦਾ ਭੇਜਿਆ ਗਿਆ ਸੀ ਪਰ ਇਸ ਦੇ ਬਾਅਦ ਉਨ੍ਹਾਂ ਨੂੰ ਕੋਈ ਅਧਿਕਾਰਕ ਜਾਣਕਾਰੀ ਨਹੀਂ ਦਿੱਤੀ ਗਈ ਅਤੇ ਇਹ ਵੀ ਦੱਸਿਆ ਨਹੀਂ ਗਿਆ ਕਿ ਪੁਲ 'ਤੇ ਆਵਾਜਾਈ ਸ਼ੁਰੂ ਹੋ ਗਈ ਜਾਂ ਨਹੀਂ।

ਪੁਲ ਦੀ ਖ਼ਾਸੀਅਤ

- 55 ਕਿਲੋਮੀਟਰ ਲੰਬੇ ਇਸ ਪੁਲ ਦਾ ਨਿਰਮਾਣ ਸਾਲ 2009 'ਚ ਸ਼ੁਰੂ ਹੋਇਆ ਸੀ।

- ਪਰਲ ਰਿਵਰ ਈਸਟੂਰੀ ਉੱਪਰ ਬਣੇ ਸੱਪਨੁਮਾ ਪੁਲ 'ਚ ਪਾਣੀ ਦੇ ਅੰਦਰ ਸੁਰੰਗ ਵੀ ਬਣਾਈ ਗਈ ਹੈ।

- ਪੁਲ ਹਾਂਗਕਾਂਗ ਦੇ ਲੰਤਾਊ ਟਾਪੂ ਅਤੇ ਚੀਨ ਦੇ ਦੱਖਣੀ ਸ਼ਹਿਰ ਝੁਹੈਈ ਅਤੇ ਗੈਂਬਲਿੰਗ ਨੂੰ ਮਕਾਊ ਨਾਲ ਜੋੜਦਾ ਹੈ।