ਲਾਸ ਏਂਜਲਸ (ਏਜੰਸੀ) : ਅਮਰੀਕਾ ਦੇ ਕੰਕਾਸ ਸੂਬੇ ਦੀ ਇਕ ਫੈਕਟਰੀ ਕੰਪਲੈਕਸ ਵਿਚ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ। ਬੰਦੂਕਧਾਰੀ ਨੇ ਸ਼ੁੱਕਰਵਾਰ ਨੂੰ ਫੈਕਟਰੀ ਵਿਚ ਤਾਬੜਤੋੜ ਗੋਲ਼ੀਆਂ ਵਰ੍ਹਾ ਕੇ ਤਿੰਨ ਵਿਅਕਤੀਆਂ ਦੀ ਹੱਤਿਆ ਕਰ ਦਿੱਤੀ। 14 ਹੋਰ ਲੋਕ ਫੱਟੜ ਹੋ ਗਏ। ਪੁਲਸ ਨੇ ਹਮਲਾਵਰ ਨੂੰ ਮਾਰ ਦਿੱਤਾ। ਘਟਨਾ ਹਾਰਵੀ ਕਾਊਂਟੀ ਦੇ ਹੋਸਟਨ ਸ਼ਹਿਰ ਦੀ ਹੈ। ਹਮਲਾਵਰ ਦੀ ਪਛਾਣ ਸੇਡਿ੫ਕ ਫੋਰਡ ਦੇ ਤੌਰ 'ਤੇ ਕੀਤੀ ਗਈ ਹੈ। ਕਾਊਂਟੀ ਦੇ ਸ਼ੇਰਿਫ਼ ਟੀ ਵਾਲਟਨ ਨੇ ਦੱਸਿਆ ਕਿ ਫੋਰਡ ਐਕਸਲ ਇੰਡਸਟਰੀਜ਼ ਵਿਚ ਕੰਮ ਕਰਦਾ ਸੀ। ਉਨ੍ਹਾਂ ਨੇ ਕਿਹਾ, 'ਸੂਚਨਾ 'ਤੇ ਘਟਨਾ ਵਾਲੀ ਥਾਂ 'ਤੇ ਪਹੁੰਚੇ ਪੁਲਸ ਅਧਿਕਾਰੀ ਨੇ ਫੋਰਡ ਨੂੰ ਮਾਰ ਦਿੱਤਾ। ਇਸ ਨਾਲ ਕਈ ਲੋਕਾਂ ਦੀ ਜਾਨ ਬਚ ਗਈ। ਇਹ ਬਹੁਤ ਹੀ ਖ਼ੌਫਨਾਕ ਅਤੇ ਦਰਦਨਾਕ ਸਥਿਤੀ ਸੀ। ਘਟਨਾ ਨਾਲ ਤਤਕਾਲ ਨਜਿੱਠਣ ਲਈ ਵ੍ਹਾਈਟ ਹਾਊਸ ਨੇ ਮੇਰੇ ਵਿਭਾਗ ਦੀ ਸ਼ਲਾਘਾ ਵੀ ਕੀਤੀ ਹੈ।' ਬਕੌਲ ਵਾਲਟਨ, ਫੋਰਡ ਚੋਰੀ ਦੇ ਟ੫ਕ ਰਾਹੀਂ ਫੈਕਟਰੀ ਵਿਚ ਦਾਖਲ ਹੋਇਆ ਸੀ। ਉਸਨੇ ਪਹਿਲਾਂ ਪਾਰਕਿੰਗ ਵਿਚ ਖੜ੍ਹੀ ਇਕ ਅੌਰਤ ਨੂੰ ਗੋਲ਼ੀ ਮਾਰੀ। ਉਸ ਤੋਂ ਬਾਅਦ ਉਹ ਅੰਨ੍ਹੇਵਾਹ ਗੋਲ਼ੀਆਂ ਚਲਾਉਣ ਲੱਗਾ। ਅਮਰੀਕਾ ਵਿਚ ਪਿਛਲੇ ਕੁਝ ਮਹੀਨਿਆਂ ਵਿਚ ਜਨਤਕ ਥਾਵਾਂ 'ਤੇ ਗੋਲੀਬਾਰੀ ਦੀਆਂ ਘਟਨਾਵਾਂ ਵਧੀਆਂ ਹਨ।