ਨਿਊਯਾਰਕ (ਏਜੰਸੀ) : ਅਮਰੀਕਾ ਦੇ ਸਭ ਤੋਂ ਅਮੀਰ ਵਿਅਕਤੀਆਂ ਵਿਚ 5 ਭਾਰਤੀ ਵੀ ਹਨ। ਫੋਰਬਸ ਵੱਲੋਂ ਜਾਰੀ ਕੀਤੀ 400 ਵਿਅਕਤੀਆਂ ਦੀ ਸੂਚੀ ਵਿਚ ਮਾਈਯੋਸਾਫਟ ਦਾ ਸਹਿ ਬਾਨੀ ਬਿੱਲ ਗੇਟਸ ਲਗਾਤਾਰ 23ਵੀਂ ਵਾਰ ਸਿਖਰ 'ਤੇ ਰਿਹਾ ਹੈ। ਫੋਰਬਜ਼ ਦੀ 'ਦਿ ਰਿਚੈਸਟ ਪੀਪਲ ਇਨ ਅਮਰੀਕਾ 2016' ਸੂਚੀ ਵਿਚ ਸਿੰਫਨੀ ਟੈਕਨਾਲੌਜੀ ਫਾਊਂਡਰ ਰਮੇਸ਼ ਵਧਾਨੀ, ਆਊਟਸੋਰਸਿੰਗ ਫਰਮ ਸਿੰਟੈਲ ਭਾਰਤ ਦੀ ਸਹਿ ਬਾਨੀ ਨੀਰਜਾ ਦੇਸਾਈ, ਏਅਰਲਾਈਨ ਵੈਟਰਨ ਰਾਕੇਸ਼ ਗੰਗਵਾਲ, ੁਉੱਦਮੀ ਜੋਹਨ ਕਪੂਰ ਤੇ ਸਿਲੀਕਾਨ ਵੈਲੀ ਐਂਜਲ ਇਨਵੈਸਟਰ ਕਾਵੀਤਰਕ ਸ਼੍ਰੀਰਾਮ ਦੇ ਨਾਂ ਸ਼ਾਮਲ ਹਨ।

ਇਸ ਸੂਚੀ ਵਿਚ 61 ਬਿਲੀਅਨ ਡਾਲਰ ਦੀ ਕੁੱਲ ਪੂੰਜੀ ਨਾਲ 60 ਸਾਲਾ ਬਿੱਲ ਗੇਟਸ ਸਿਖਰ 'ਤੇ ਹੈ। ਫੋਰਬਸ ਨੇ ਕਿਹਾ ਕਿ ਬਿੱਲ ਗੇਟਸ ਵਿਸ਼ਵ ਦੀ ਸਭ ਤੋਂ ਵੱਡੀ ਪ੍ਰਾਈਵੇਟ ਚੈਰੀਟੇਬਲ ਫਾਊਂਡੇਸ਼ਨ 'ਬਿੱਲ ਐਂਡ ਮੇਲਿੰਡਾ ਗੇਟਸ ਫਾਊਂਡੇਸ਼ਨ' ਦੇ ਮੁਖੀ ਵਜੋਂ ਵਿਕਾਸਸ਼ੀਲ ਦੇਸ਼ਾਂ ਵਿਚ ਪੋਲੀਓ, ਮਲੇਰੀਆ ਦੇ ਖਾਤਮੇ ਅਤੇ ਬੱਚਿਆਂ ਦਾ ਟੀਕਾਕਰਨ ਕਰਵਾ ਕੇ ਜ਼ਿੰਦਗੀਆਂ ਬਚਾਅ ਰਹੇ ਹਨ। ਇਸ ਸੂਚੀ ਵਿਚ 69 ਸਾਲਾ ਵਧਾਨੀ ਨੂੰ ਤਿੰਨ ਬਿਲੀਅਨ ਡਾਲਰ ਦੀ ਕੁੱਲ ਪੂੰਜੀ ਸਦਕਾ 222ਵੀਂ ਜਗ੍ਹਾ ਮਿਲੀ ਹੈ। ਆਈਆਈਟੀ ਮੁੰਬਈ ਅਤੇ ਕਾਰਨੇਜੀ ਮੈਲਨ ਤੋਂ ਸਿੱਖਿਆ ਪ੍ਰਾਪਤ ਵਧਾਨੀ ਸਿੰਫਨੀ ਟੈਕਨਾਲੌਜੀ ਗਰੁੱਪ ਦੇ ਚੇਅਰਮੈਨ ਤੇ ਸੀਈਓ ਹਨ। ਬੀਤੇ ਸਾਲ ਵਧਾਨੀ ਨੇ ਭਾਰਤ ਵਿਚ ਉੱਦਮੀਅਤਾ ਪਹਿਲਕਦਮੀ ਫੰਡ ਨੂੰ 1 ਬਿਲੀਅਨ ਡਾਲਰ ਤਕ ਦੇਣ ਦਾ ਵਾਅਦਾ ਕੀਤਾ ਸੀ। ਦੇਸਾਈ ਨੂੰ 2.5 ਬਿਲੀਅਨ ਡਾਲਰਾਂ ਦੀ ਕੁੱਲ ਪੂੰਜੀ ਨਾਲ ਸੂਚੀ ਵਿਚ 274ਵਾਂ ਰੈਂਕ ਮਿਲਿਆ ਹੈ।