ਨਿਊਯਾਰਕ (ਪੀਟੀਆਈ) : ਅਰਬਪਤੀਆਂ ਦੀ ਗਿਣਤੀ ਦੇ ਲਿਹਾਜ਼ ਨਾਲ ਭਾਰਤ ਦੁਨੀਆ ਦੇ ਚੌਥੇ ਸਥਾਨ 'ਤੇ ਪਹੁੰਚ ਗਿਆ ਹੈ। ਭਾਰਤ 'ਚ ਅਜਿਹੇ 100 ਦੌਲਤਮੰਦ ਹਨ। ਇਨ੍ਹਾਂ ਵਿਚੋਂ ਰਿਲਾਇੰਸ ਇੰਡਸਟ੫ੀਜ਼ ਦੇ ਮੁਖੀ ਮੁਕੇਸ਼ ਅੰਬਾਨੀ ਸਿਖ਼ਰ 'ਤੇ ਹੈ। ਫੋਰਬਸ ਮੈਗਜ਼ੀਨ ਦੀ ਤਾਜ਼ਾ ਸੂਚੀ 'ਚ ਇਹ ਗੱਲ ਕਹੀ ਗਈ ਹੈ।

'ਦੁਨੀਆ ਦੇ ਅਰਬਪਤੀਆਂ' ਦੀ ਫੋਰਬਸ ਦੀ ਸੂਚੀ 'ਚ 2,043 ਸਭ ਤੋਂ ਜ਼ਿਆਦਾ ਅਮੀਰ ਲੋਕਾਂ ਨੂੰ ਜਗ੍ਹਾ ਦਿੱਤੀ ਗਈ ਹੈ। ਇਨ੍ਹਾਂ ਦੀ ਕੁਲ ਜਾਇਦਾਦ 7,670 ਅਰਬ ਡਾਲਰ ਹੈ। ਇਕ ਸਾਲ ਪਹਿਲਾਂ ਦੀ ਤੁੁਲਨਾ 'ਚ ਇਨ੍ਹਾਂ ਅਰਬਪਤੀਆਂ ਦੀ ਦੌਲਤ 'ਚ 18 ਫ਼ੀਸਦੀ ਦਾ ਜ਼ੋਰਦਾਰ ਵਾਧਾ ਹੋਇਆ ਹੈ। ਸੂਚੀ 'ਚ ਮਾਈਯੋਸਾਫਟ ਦੇ ਸਹਿ-ਸੰਸਥਾਪਕ ਬਿਲ ਗੇਟਸ ਲਗਾਤਾਰ ਚੌਥੇ ਸਾਲ ਸਿਖ਼ਰ 'ਤੇ ਹੈ। ਪਿਛਲੇ 23 ਸਾਲਾਂ ਦੌਰਾਨ 18 ਸਾਲ ਉਹ ਦੁਨੀਆ ਦੇ ਸਭ ਤੋਂ ਧਨਾਢ ਵਿਅਕਤੀ ਰਹੇ ਹਨ।

ਡੋਨਾਲਡ ਟਰੰਪ 544ਵੇਂ ਨੰਬਰ 'ਤੇ

ਗੇਟਸ ਦੀ ਜਾਇਦਾਦ 86 ਅਰਬ ਡਾਲਰ ਹੈ। ਬੀਤੇ ਸਾਲ ਉਨ੍ਹਾਂ ਦੀ ਜਾਇਦਾਦ 75 ਅਰਬ ਡਾਲਰ ਸੀ। ਉਨ੍ਹਾਂ ਤੋਂ ਬਾਅਦ ਬਰਕਸ਼ਾਇਰ ਹੈਥਵੇਅ ਦੇ ਮੁਖੀ ਵਾਰੇਨ ਬਫੇ ਦਾ ਨੰਬਰ ਹੈ। ਉਨ੍ਹਾਂ ਦੀ ਜਾਇਦਾਦ 75.6 ਅਰਬ ਡਾਲਰ ਹੈ। ਐਮਾਜ਼ੋਨ ਦੇ ਜੈੱਫ ਬੋਜੋਸ ਦੀ ਜਾਇਦਾਦ 'ਚ 27.6 ਅਰਬ ਡਾਲਰ ਦਾ ਇਜ਼ਾਫਾ ਹੋਇਆ ਹੈ। ਉਹ 72.8 ਅਰਬ ਡਾਲਰ ਦੀ ਜਾਇਦਾਦ ਨਾਲ ਤੀਜੇ ਨੰਬਰ 'ਤੇ ਹਨ। ਉਨ੍ਹਾਂ ਨੇ ਪਹਿਲੀ ਵਾਰ ਦੁਨੀਆ ਦੇ ਸਿਖ਼ਰਲੇ ਤਿੰਨ ਸਥਾਨਾਂ 'ਚ ਜਗ੍ਹਾ ਬਣਾਈ ਹੈ। ਇਸ ਤੋਂ ਪਹਿਲਾਂ ਉਹ ਪੰਜਵੇਂ ਨੰਬਰ 'ਤੇ ਸਨ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਧੜੱਲੇਦਾਰ ਅਮੀਰਾਂ ਦੀ ਸੂਚੀ 'ਚ 3.5 ਅਰਬ ਦੀ ਦੌਲਤ ਨਾਲ 544ਵੇਂ ਸਥਾਨ 'ਤੇ ਹੈ।

ਅਮਰੀਕਾ 'ਚ ਸਭ ਤੋਂ ਜ਼ਿਆਦਾ ਧਨਾਢ

ਮੈਗਜ਼ੀਨ ਮੁਤਾਬਕ, ਪਹਿਲੀ ਵਾਰ ਭਾਰਤ 'ਚ ਅਰਬਪਤੀਆਂ ਦੀ ਗਿਣਤੀ ਨੇ 100 ਦਾ ਅੰਕੜਾ ਪਾਰ ਕੀਤਾ ਹੈ। ਭਾਰਤ 'ਚ 101 ਅਰਬਪਤੀ ਹਨ। ਅਮਰੀਕਾ 'ਚ ਸਭ ਤੋਂ ਜ਼ਿਆਦਾ 565 ਅਰਬਪਤੀ ਹੈ। ਇਕ ਸਾਲ ਪਹਿਲਾਂ ਅਮਰੀਕਾ 'ਚ 540 ਅਰਬਪਤੀਆਂ ਸਨ। ਚੀਨ 'ਚ ਇਨ੍ਹਾਂ ਦੀ ਗਿਣਤੀ 319 ਅਤੇ ਜਰਮਨੀ 'ਚ 114 ਹੈ।

ਮੁਕੇਸ਼ ਅੰਬਾਨੀ ਦਾ 33ਵਾਂ ਨੰਬਰ

ਭਾਰਤ ਦੇ ਅਰਬਪਤੀਆਂ 'ਚ 59 ਸਾਲਾ ਮੁਕੇਸ਼ ਅੰਬਾਨੀ ਸਭ ਤੋਂ ਉਪਰ ਹੈ। ਦੁਨੀਆ ਦੇ ਅਰਬਪਤੀਆਂ ਦੀ ਸੂਚੀ 'ਚ 23.2 ਅਰਬ ਡਾਲਰ (ਕਰੀਬ 1515 ਅਰਬ ਰੁਪਏ) ਦੀ ਜਾਇਦਾਦ ਨਾਲ ਉਨ੍ਹਾਂ ਨੂੰ 33ਵਾਂ ਸਥਾਨ ਮਿਲਿਆ ਹੈ। ਮੈਗਜ਼ੀਨ ਨੇ ਕਿਹਾ ਕਿ ਤੇਲ ਤੇ ਗੈਸ ਖੇਤਰ ਦੇ ਇਸ ਸਨਅਤਕਾਰ ਨੇ ਭਾਰਤ ਦੇ ਟੈਲੀਕਾਮ ਮਾਰਕੀਟ 'ਚ ਸਖ਼ਤ ਮੁਕਾਬਲੇਬਾਜ਼ੀ ਛੇੜ ਦਿੱਤੀ ਹੈ। ਉਨ੍ਹਾਂ ਦੀ ਟੈਲੀਕਾਮ ਕੰਪਨੀ ਰਿਲਾਇੰਸ ਜਿਓ ਨੇ ਪਿਛਲੇ ਸਾਲ ਸਤੰਬਰ 'ਚ 4ਜੀ ਸੇਵਾਵਾਂ ਦੀ ਸ਼ੁਰੂਆਤ ਕੀਤੀ ਹੈ। ਮੁਕੇਸ਼ ਅੰਬਾਨੀ ਦੇ ਛੋਟੇ ਭਰਾ ਅਨਿਲ ਅੰਬਾਨੀ ਸੂਚੀ 'ਚ 745ਵੇਂ ਸਥਾਨ 'ਤੇ ਹੈ। ਉਨ੍ਹਾਂ ਦੀ ਜਾਇਦਾਦ 2.7 ਅਰਬ ਡਾਲਰ ਮਿਥੀ ਗਈ ਹੈ।

ਲਕਸ਼ਮੀ ਮਿੱਤਲ 56ਵੇਂ ਸਥਾਨ 'ਤੇ

ਭਾਰਤੀ ਅਰਬਪਤੀਆਂ ਦੀ ਸੂਚੀ 'ਚ ਆਰਸੇਲਰ ਮਿੱਤਲ ਦੇ ਚੇਅਰਮੈਨ ਲਕਸ਼ਮੀ ਨਿਵਾਸੀ ਮਿੱਤਲ ਦੂਜੇ ਨੰਬਰ 'ਤੇ ਹੈ। 16.4 ਅਰਬ ਡਾਲਰ ਨਾਲ ਉਨ੍ਹਾਂ ਨੇ ਦੁਨੀਆ ਦੇ ਅਮੀਰਾਂ 'ਚ 56ਵਾਂ ਸਥਾਨ ਮਿਲਿਆ ਹੈ। ਸਟੀਲ ਦੇ ਮੁੱਲ ਤੇ ਮੰਗ 'ਚ ਹਾਲ ਦੇ ਦਿਨਾਂ 'ਚ ਕੁਝ ਸੁਧਾਰ ਆਉਣ ਦਾ ਮਿੱਤਲ ਨੂੰ ਫ਼ਾਇਦਾ ਮਿਲਿਆ।

ਭਾਰਤੀ ਮੂਲ ਦੇ 20 ਲੋਕ

ਦੁਨੀਆ ਦੇ ਵੱਖ-ਵੱਖ ਦੇਸ਼ਾਂ 'ਚ ਭਾਰਤੀ ਮੂਲ ਦੇ ਕਰੀਬ 20 ਲੋਕ ਹਨ ਜਿਨ੍ਹਾਂ ਨੂੰ ਇਸ ਸੂਚੀ 'ਚ ਜਗ੍ਹਾ ਮਿਲੀ ਹੈ। ਬਰਤਾਨੀਆ 'ਚ ਵਸੇ ਭਾਰਤੀ ਮੂਲ ਦੇ ਹਿੰਦੂਜਾ ਭਰਾ ਇਨ੍ਹਾਂ 'ਚ ਸਭ ਤੋਂ ਉੱਪਰ ਹਨ। ਅਰਬਪਤੀਆਂ ਦੀ ਸੂਚੀ 'ਚ ਇਨ੍ਹਾਂ ਦਾ 64ਵਾਂ ਸਥਾਨ ਹੈ। ਇਨ੍ਹਾਂ ਦੀ ਜਾਇਦਾਦ 15.4 ਅਰਬ ਡਾਲਰ ਹੈ। ਭਾਰਤ 'ਚ ਜੰਮੇ ਪਲੋਨਜੀ ਮਿਸਤਰੀ ਸੂਚੀ 'ਚ 77ਵੇਂ ਸਥਾਨ 'ਤੇ ਹੈ। ਪੈਟ੫ੋਕੈਮੀਕਲ ਕੰਪਨੀ ਇੰਡੋਰਾਮਾ ਦੇ ਸਹਿ-ਸੰਸਥਾਪਕ ਪ੍ਰਕਾਸ਼ ਲੋਹੀਆ 5.4 ਅਰਬ ਡਾਲਰ ਦੀ ਜਾਇਦਾਦ ਨਾਲ 288ਵੇਂ ਸਥਾਨ 'ਤੇ ਹੈ।

ਇਨ੍ਹਾਂ ਨੇ ਬਣਾਈ ਜਗ੍ਹਾ

ਨਾਮ ਕੰਪਨੀ ਰੈਂਕ

ਅਜੀਮ ਪ੍ਰੇਮਜੀ, ਵਿਪਰੋ, 72

ਗੌਤਮ ਅਡਾਨੀ, ਅਡਾਨੀ ਗਰੁੱਪ, 250

ਰਾਹੁਲ ਬਜਾਜ, ਬਜਾਜ ਗਰੁੱਪ, 544

ਰਾਕੇਸ਼ ਝੁਨਝੁਨਵਾਲਾ, ਨਿਵੇਸ਼ਕ, 939

ਐੱਨਆਰ ਨਾਰਾਇਣਮੂਰਤੀ, ਇੰਫੋਸਿਸ, 1161

ਵਿਵੇਕ ਚੰਦ ਬਰਮਨ, ਡਾਬਰ, 1290

ਨੰਦਨ ਨੀਲੇਕਣੀ, ਇੰਫੋਸਿਸ, 1290

ਹਬੀਲ ਖੋਰਾਕੀਵਾਲਾ, ਵਾਕਹਾਰਟ, 1567

ਆਨੰਦ ਮਹਿੰਦਰਾ, ਮਹਿੰਦਰਾ ਗਰੁੱਪ, 1567।