ਕੋਫੀ ਅਨਾਨ ਕਮੇਟੀ ਨੇ ਮਿਆਂਮਾਰ ਸਰਕਾਰ ਨੂੰ ਸੌਂਪੀ ਰਿਪੋਰਟ

ਯੰਗੂਨ (ਪੀਟੀਆਈ) :

ਸੰਯੁਕਤ ਰਾਸ਼ਟਰ ਦੇ ਸਾਬਕਾ ਸਕੱਤਰ ਜਨਰਲ ਕੋਫੀ ਅਨਾਨ ਦੀ ਅਗਵਾਈ ਵਾਲੀ ਕਮੇਟੀ ਨੇ ਰੋਹਿੰਗਾ ਸੰਕਟ 'ਤੇ ਆਪਣੀ ਰਿਪੋਰਟ ਮਿਆਂਮਾਰ ਸਰਕਾਰ ਨੂੰ ਸੌਂਪ ਦਿੱਤੀ ਹੈ। ਨੌਂ ਮੈਂਬਰੀ ਕਮੇਟੀ ਨੇ ਸੰਕਟ ਨੂੰ ਹੱਲ ਕਰਨ ਲਈ ਜ਼ਿਆਦਾ ਜ਼ੋਰ ਪ੫ਯੋਗ ਕਰਨ ਦੀ ਥਾਂ ਸਮਝਦਾਰੀ ਨਾਲ ਵਿਆਪਕ ਨੀਤੀ ਤਿਆਰ ਕਰਨ ਦੀ ਸਲਾਹ ਦਿੱਤੀ ਗਈ ਹੈ। ਮਿਆਂਮਾਰ ਦੀ ਫ਼ੌਜ ਦੇ ਅੱਤਿਆਚਾਰ ਕਾਰਨ ਹਜ਼ਾਰਾਂ ਰੋਹਿੰਗਾ ਮੁਸਲਮਾਨ ਦੇਸ਼ ਛੱਡ ਕੇ ਭੱਜ ਰਹੇ ਹਨ। ਅੰਤਰਰਾਸ਼ਟਰੀ ਦਬਾਅ ਵੱਧਣ ਨਾਲ ਆਂਗ ਸਾਨ ਸੂ ਕੀ ਨੇ ਰੋਹਿੰਗਾ ਮੁਸਲਮਾਨਾਂ 'ਤੇ ਹੋਏ ਅੱਤਿਆਚਾਰ ਅਤੇ ਸੰਕਟ ਦਾ ਪੱਕਾ ਹੱਲ ਲੱਭਣ ਲਈ ਕੋਫੀ ਅਨਾਨ ਦੀ ਅਗਵਾਈ 'ਚ ੳੱਚ ਪੱਧਰੀ ਕਮੇਟੀ ਦਾ ਗਠਨ ਕੀਤਾ ਹੈ। ਅਨਾਨ ਨੇ ਬੁੱਧਵਾਰ ਨੂੰ ਆਪਣੀ ਰਿਪੋਰਟ ਸੂ ਕੀ ਨੂੰ ਸੌਂਪ ਦਿੱਤੀ ਹੈ। ਜਾਂਚ ਲਈ ਅਨਾਨ ਨੇ ਤਿੰਨ ਵਾਰ ਮਿਆਂਮਾਰ ਦਾ ਦੌਰਾ ਕੀਤਾ ਹੈ। ਕਮੇਟੀ ਨੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਜਵਾਬਦੇਹ ਹੋਣ ਲਈ ਕਿਹਾ ਹੈ। ਰਿਪੋਰਟ ਨਾਲ ਨਾਗਰਿਕਤਾ ਨੂੰ ਪ੫ਮਾਣਿਤ ਕਰਨ ਲਈ ਪਾਰਦਰਸ਼ੀ ਪ੫ਕਿਰਿਆ ਅਪਣਾਉਣ, ਆਉਣ-ਜਾਣ 'ਤੇ ਪਾਬੰਦੀ ਹਟਾਉਣ ਅਤੇ ਸਾਰੇ ਨਿਵਾਸੀਆਂ ਲਈ ਸਮਾਨ ਰੂਪ ਨਾਲ ਸਿਹਤ ਸੁਵਿਧਾਵਾਂ ਦੇਣ ਦੀ ਗੱਲ ਵੀ ਕਹੀ ਹੈ। ਕਮੇਟੀ ਨੇ ਰਖਾਈਨ ਸੂਬੇ ਨਾਲ ਮਨੁੱਖੀ ਅਧਿਕਾਰਾਂ ਦਾ ਲਗਾਤਾਰ ਉਲੰਘਣ ਦੀ ਸਥਿਤੀ 'ਚ ਸਥਾਨਕ ਲੋਕਾਂ ਦੇ ਅੱਤਵਾਦੀ ਬਣਨ ਦੇ ਖ਼ਤਰੇ ਨੂੰ ਲੈ ਕੇ ਅਗਾਹ ਕੀਤਾ ਗਿਆ ਹੈ।

ਇਸ ਤੋਂ ਪਹਿਲੇ ਫਰਵਰੀ 'ਚ ਸੰਯੁਕਤ ਰਾਸ਼ਟਰ ਨੇ ਆਪਣੀ ਰਿਪੋਰਟ 'ਚ ਮਿਆਂਮਾਰ ਦੀ ਫ਼ੌਜ 'ਤੇ ਰੋਹਿੰਗਾ ਖ਼ਿਲਾਫ਼ ਹਿੰਸਕ ਮੁਹਿੰਮ ਚਲਾਉਣ ਦਾ ਦੋਸ਼ ਲਗਾਇਆ ਸੀ। ਇਸ ਨੂੰ ਮਾਨਵਤਾ ਦੇ ਖ਼ਿਲਾਫ਼ ਅਪਰਾਧ ਮੰਨਿਆ ਗਿਆ ਹੈ। ਮਿਆਂਮਾਰ ਨੇ ਹਾਲਾਂਕਿ ਇਸ ਨੂੰ ਰੱਦ ਕਰ ਦਿੱਤਾ ਹੈ।