ਢਲਦੀ ਉਮਰ 'ਚ ਮਾਸਪੇਸ਼ੀਆਂ ਨੂੰ ਮਜ਼ਬੂਤ ਕਰਦਾ ਹੈ ਪੋ੫ਟੀਨ

ਮਨੁੱਖੀ ਸਰੀਰ ਲਈ ਪ੫ੋਟੀਨ ਦੇ ਫਾਇਦੇ ਪਹਿਲਾਂ ਹੀ ਸਾਬਿਤ ਹੋ ਚੁੱਕੇ ਹਨ। ਕੈਨੇਡੀ ਸ਼ੋਧਕਰਤਾਵਾਂ ਨੇ ਇਸ ਦੇ ਲਗਾਤਾਰ ਸੇਵਨ ਨਾਲ ਹੋਣ ਵਾਲੇ ਇਕ ਹੋਰ ਫਾਇਦੇ ਦਾ ਪਤਾ ਲਗਾਇਆ ਹੈ। ਮੈਕਗਿਲ ਯੂਨੀਵਰਸਿਟੀ ਦੇ ਮਾਹਿਰਾਂ ਮੁਤਾਬਿਕ ਸਵੇਰ ਦਾ ਨਾਸ਼ਤਾ ਤੇ ਦੁਪਹਿਰ ਤੇ ਰਾਤ ਦੇ ਭੋਜਨ 'ਚ ਲੋੜੀਂਦੀ ਮਾਤਰਾ 'ਚ ਪ੫ੋਟੀਨ ਲੈਣ ਨਾਲ ਮਾਸਪੇਸ਼ੀਆਂ ਮਜ਼ਬੂਤ ਹੁੰਦੀਆਂ ਹਨ। ਇਹ ਖ਼ਾਸ ਕਰਕੇ ਬਜ਼ੁਰਗਾਂ ਲਈ ਫਾਇਦੇਮੰਦ ਹੈ। ਵਧਦੀ ਉਮਰ ਨਾਲ ਮਾਸਪੇਸ਼ੀਆਂ ਦਾ ਕਮਜ਼ੋਰ ਹੋਣਾ ਆਮ ਗੱਲ ਹੈ। ਪਰ, ਕਈ ਵਾਰ ਮਾਸਪੇਸ਼ੀਆਂ ਬੇਹੱਦ ਕਮਜ਼ੋਰ ਹੋ ਜਾਂਦੀਆਂ ਹਨ, ਜਿਸ ਨਾਲ ਸਰੀਰ ਦੀ ਕਾਰਜ ਪ੫ਣਾਲੀ 'ਤੇ ਬੁਰਾ ਅਸਰ ਪੈਂਦਾ ਹੈ। ਸੋਧਕਰਤਾਵਾਂ ਨੇ ਆਪਣੇ ਅਧਿਐਨ 'ਚ 67 ਤੇ ਉਸ ਤੋਂ ਜ਼ਿਆਦਾ ਉਮਰ ਦੇ ਲੋਕਾਂ ਨੂੰ ਸ਼ਾਮਿਲ ਕੀਤਾ ਸੀ। ਇਸ 'ਚ ਪ੫ੋਟੀਨ ਦਾ ਸੇਵਨ ਤੇ ਉਸ ਦੇ ਡਿਸਟ੫ੀਬਿਊਸ਼ਨ ਬਾਰੇ ਪਤਾ ਲਗਾਇਆ ਗਿਆ। ਮਾਹਿਰਾਂ ਦਾ ਕਹਿਣਾ ਹੈ ਕਿ ਇਸ ਦੀ ਮਦਦ ਨਾਲ ਵਧਦੀ ਉਮਰ 'ਚ ਸਿਹਤ ਨੂੰ ਬਿਹਤਰ ਬਣਾਈ ਰੱਖਣ 'ਚ ਮਦਦ ਮਿਲੇਗੀ।

- ਆਈਏਐੱਨਐੱਸ

ਪੰਜ ਘੰਟੇ ਤੋਂ ਜ਼ਿਆਦਾ ਟੀਵੀ ਵੇਖਣਾ ਬਜ਼ੁਰਗਾਂ ਲਈ ਖ਼ਤਰਨਾਕ

ਜ਼ਿਆਦਾ ਦੇਰ ਤਕ ਟੀਵੀ ਵੇਖਣ ਨਾਲ ਅੱਖਾਂ ਤੇ ਦਿਮਾਗ਼ 'ਤੇ ਮਾੜੇ ਪ੫ਭਾਵ ਦੀ ਤੋਂ ਅਸੀਂ ਜਾਣੂ ਹਾਂ। ਅਮਰੀਕੀ ਸ਼ੋਧਕਰਤਾਵਾਂ ਨੇ ਇਸ ਨਾਲ ਹੋਣ ਵਾਲੇ ਇਕ ਹੋਰ ਖ਼ਤਰੇ ਦਾ ਪਤਾ ਲਗਾਇਆ ਹੈ। ਜੌਰਜ ਵਾਸ਼ਿੰਗਟਨ ਯੂਨੀਵਰਸਿਟੀ ਦੇ ਮਾਹਿਰਾਂ ਨੇ ਦੱਸਿਆ ਕਿ ਜ਼ਿਆਦਾ ਸਮੇਂ ਤਕ ਟੀਵੀ ਵੇਖਣਾ ਖ਼ਾਸ ਕਰਕੇ ਬਜ਼ੁਰਗਾਂ ਦੀ ਸਿਹਤ ਲਈ ਖ਼ਤਰਨਾਕ ਹੈ। ਤਾਜ਼ਾ ਸ਼ੋਧ 'ਚ ਪੰਜ ਘੰਟੇ ਤੋਂ ਜ਼ਿਆਦਾ ਸਮੇਂ ਤਕ ਟੀਵੀ ਵੇਖਣ ਤੇ ਹਫ਼ਤੇ 'ਚ ਤਿੰਨ ਘੰਟੇ ਤੋਂ ਘੱਟ ਕਸਰਤ ਜਾਂ ਸਰੀਰਕ ਕੰਮ ਕਰਨ ਨਾਲ ਬਜ਼ੁਰਗਾਂ 'ਚ ਤੁਰਨ-ਫਿਰਨ ਦੀ ਸਮੱਸਿਆ ਹੋਣ ਦੀ ਗੱਲ ਸਾਹਮਣੇ ਆਈ ਹੈ। ਅਜਿਹੇ ਲੋਕਾਂ 'ਚ ਤੁਰਨ ਫਿਰਨ ਦੀ ਅਸਮਰੱਥਾ ਦਾ ਖ਼ਤਰਾ ਤਿੰਨ ਗੁਣਾ ਤਕ ਜ਼ਿਆਦਾ ਪਾਇਆ ਗਿਆ ਹੈ। ਖ਼ਾਸ ਕਰਕੇ ਸ਼ਾਮ ਨੂੰ ਟੀਵੀ ਵੇਖਣ ਦੇ ਆਦੀ ਬਜ਼ੁਰਗਾਂ 'ਚ ਇਸ ਨਾਲ ਸਭ ਤੋਂ ਜ਼ਿਆਦਾ ਪ੫ਭਾਵਿਤ ਹੋਣ ਦੀ ਗੱਲ ਸਾਹਮਣੇ ਆਈ ਹੈ, ਕਿਉਂਕਿ ਉਹ ਸ਼ਾਮ ਨੂੰ ਘੁੰਮਣ ਫਿਰਨ ਨਹੀਂ ਨਿਕਲ ਸਕਦੇ। ਇਸ ਨਾਲ ਉਨ੍ਹਾਂ 'ਚ ਅਸਮਰੱਥਾ ਦਾ ਖ਼ਤਰਾ ਵੀ ਹੁੰਦਾ ਹੈ।

- ਆਈਏਐੱਨਐੱਸ