- ਚੀਨ ਦੇ ਪੋਰਟਲ ਨੇ ਦਿੱਤੀ ਤਾਇਨਾਤੀ ਦੀ ਜਾਣਕਾਰੀ

- ਤਾਇਨਾਤੀ ਦੀ ਜਗ੍ਹਾ ਤੋਂ ਭਾਰਤੀ ਤੇ ਚੀਨੀ ਜਲ ਸੈਨਾ ਦਾ ਫ਼ਾਸਲਾ ਜ਼ਿਆਦਾ ਨਹੀਂ

ਸ਼ੰਘਾਈ (ਰਾਇਟਰ) : ਚੀਨ ਨੇ ਪੂਰਬੀ ਹਿੰਦ ਮਹਾਸਾਗਰ 'ਚ ਇਸ ਮਹੀਨੇ 11 ਜੰਗੀ ਬੇੜਿਆਂ ਦੀ ਤਾਇਨਾਤੀ ਕੀਤੀ ਹੈ। ਇਹ ਕਦਮ ਅਜਿਹੇ ਸਮੇਂ 'ਚ ਉਠਾਇਆ ਗਿਆ ਹੈ ਜਦੋਂ ਖੇਤਰ ਦੇ ਦੇਸ਼ ਮਾਲਦੀਵ 'ਚ ਸੰਵਿਧਾਨਿਕ ਸੰਕਟ ਜਾਰੀ ਹੈ ਤੇ ਉੱਥੇ ਐਮਰਜੈਂਸੀ ਲਾਗੂ ਹੈ। ਮਾਲਦੀਵ ਦੇ ਰਾਸ਼ਟਰਪਤੀ ਅਬਦੁੱਲਾ ਯਾਮੀਨ ਚੀਨ ਹਮਾਇਤੀ ਹਨ, ਜਦਕਿ ਵਿਰੋਧੀ ਧਿਰ ਦੇ ਆਗੂਆਂ ਨੇ ਸੰਕਟ ਨੂੰ ਲੈ ਕੇ ਭਾਰਤ ਤੋਂ ਦਖ਼ਲ ਦੀ ਗੁਹਾਰ ਲਗਾਈ ਹੈ।

ਚੀਨ ਦੇ ਨਿਊਜ਼ ਪੋਰਟਲ ਸਿਨਾਡਾਟਕਾਮਡਾਟਸੀਐੱਨ ਮੁਤਾਬਿਕ, ਜੰਗੀ ਬੇੜਿਆਂ ਦਾ ਇਕ ਗਰੁੱਪ ਤੇ ਇਕ ਫਿ੫ਜੇਟ, 30 ਹਜ਼ਾਰ ਟਨ ਦਾ ਐਂਫੀਬਿਅਸ ਟਰਾਂਸਪੋਰਟ ਡਾਕ ਤੇ ਤਿੰਨ ਟੈਂਕਰ ਹਿੰਦ ਮਹਾਸਾਗਰ 'ਚ ਪਹੁੰਚ ਗਏ ਹਨ। ਹਾਲਾਂਕਿ ਉਸ ਨੇ ਇਸ ਤਾਇਨਾਤੀ ਨੂੰ ਮਾਲਦੀਵ ਸੰਕਟ ਨਾਲ ਨਹੀਂ ਜੋੜਿਆ ਹੈ ਤੇ ਨਾ ਹੀ ਇਸ ਦਾ ਕਾਰਨ ਦੱਸਿਆ ਹੈ। ਪੋਰਟਲ ਨੇ ਇਹ ਵੀ ਨਹੀਂ ਦੱਸਿਆ ਕਿ ਬੇੜੇ ਦੀ ਤਾਇਨਾਤੀ ਕਦੋਂ ਹੋਈ ਤੇ ਇਹ ਕਦੋਂ ਤਕ ਰਹੇਗੀ। ਪੋਰਟਲ ਨੇ ਐਤਵਾਰ ਨੂੰ ਕਿਹਾ, 'ਜੇਕਰ ਜੰਗੀ ਬੇੜਿਆਂ ਤੇ ਹੋਰ ਸਾਜ਼ੋ ਸਾਮਾਨ 'ਤੇ ਝਾਤ ਮਾਰੀਏ ਤਾਂ ਜਿੱਥੇ ਇਨ੍ਹਾਂ ਦੀ ਤਾਇਨਾਤੀ ਕੀਤੀ ਗਈ ਹੈ, ਉਸ ਜਗ੍ਹਾ ਤੋਂ ਭਾਰਤੀ ਤੇ ਚੀਨੀ ਜਲ ਸੈਨਾ ਵਿਚਕਾਰ ਫਾਸਲਾ ਜ਼ਿਆਦਾ ਨਹੀਂ ਹੈ।' ਸ਼ੁੱਕਰਵਾਰ ਨੂੰ ਚੀਨ ਦੀ ਫ਼ੌਜ ਪੀਐੱਲਏ ਨੇ ਟਵਿੱਟਰ ਜਿਹੇ ਸਰਕਾਰੀ ਸੋਸ਼ਲ ਮੀਡੀਆ ਵਿਬੋ 'ਚ ਤਾਇਨਾਤੀ ਦੀ ਜਾਣਕਾਰੀ ਤੇ ਪੂਰਬੀ ਹਿੰਦ ਮਹਾਸਾਗਰ 'ਚ ਬਚਾਅ ਸਿਖਲਾਈ ਅਭਿਆਸ ਤੇ ਫੋਟੋ ਪੋਸਟ ਕੀਤੇ। ਮਾਲਦੀਵ 'ਚ ਪ੫ਭਾਵ ਨੂੰ ਲੈ ਕੇ ਭਾਰਤ ਤੇ ਚੀਨ ਵਿਚਕਾਰ ਮੁਕਾਬਲਾ ਪੁਰਾਣਾ ਹੈ। ਯਾਮੀਨ ਨੇ ਚੀਨ ਨਾਲ ਬੈਲਟ ਐਂਡ ਰੋਡ ਪ੫ਾਜੈਕਟ ਲਈ ਸਮਝੌਤਾ ਕਰ ਕੇ ਚੀਨ ਦਾ ਪ੫ਭਾਵ ਵਧਣ ਦਾ ਸੰਕੇਤ ਦਿੱਤਾ। ਭਾਰਤ ਦਾ ਮਾਲਦੀਵ ਨਾਲ ਲੰਬਾ ਸਿਆਸੀ ਤੇ ਸੁਰੱਖਿਆ ਸਬੰਧ ਰਿਹਾ ਹੈ। ਭਾਰਤ ਮਾਲਦੀਵ 'ਚ ਚੀਨ ਦੀ ਮੌਜੂਦਗੀ ਦਾ ਵਿਰੋਧ ਕਰਦਾ ਹੈ। ਚੀਨ ਬੈਲਟ ਐਂਡ ਰੋਡ ਪਹਿਲ ਨੂੰ ਲੈ ਕੇ ਏਸ਼ੀਆ ਤੇ ਅਫ਼ਰੀਕਾ ਦੇ ਦੇਸ਼ਾਂ ਨਾਲ ਸਮਝੌਤਾ ਕਰ ਰਿਹਾ ਹੈ।