ਨੇਵੀ 'ਚ ਪੰਜ ਜੰਗੀ ਬੇੜੇ ਸ਼ਾਮਲ ਕਰੇਗਾ ਚੀਨ

ਬੀਜਿੰਗ : ਚੀਨ ਦੀ ਨੇੜਲੇ ਭਵਿੱਖ 'ਚ ਆਪਣੀ ਨੇਵੀ 'ਚ ਪੰਜ ਜੰਗੀ ਬੇੜੇ ਸ਼ਾਮਲ ਕਰਨ ਦੀ ਯੋਜਨਾ ਹੈ। ਇਨ੍ਹਾਂ 'ਚੋਂ ਦੋ ਪਰਮਾਣੂ ਈਂਧਨ ਨਾਲ ਚੱਲਣਗੇ ਜਿਨ੍ਹਾਂ ਦੇ 2025 ਤਕ ਬਣ ਕੇ ਤਿਆਰ ਹੋਣ ਦੀ ਸੰਭਾਵਨਾ ਹੈ। ਚੀਨ ਨੇ ਸਾਲ 2012 'ਚ ਪਹਿਲੇ ਜੰਗੀ ਬੇੜੇ ਲਿਓਨਿੰਗ ਨੂੰ ਪਾਣੀ 'ਚ ਛੱਡਿਆ ਸੀ। ਉਸ ਨੇ ਇਹ ਬੇੜਾ ਯੂਕੇ੫ਨ ਤੋਂ ਖ਼ਰੀਦਿਆ ਸੀ। ਸਾਲ 2020 ਤਕ ਚੀਨ ਦੂਜਾ ਜੰਗੀ ਬੇੜਾ ਨੇਵੀ 'ਚ ਸ਼ਾਮਲ ਕਰ ਸਕਦਾ ਹੈ। ਭਾਰਤੀ ਨੇਵੀ 1961 ਤੋਂ ਹੀ ਜੰਗੀ ਬੇੜੇ ਇਸਤੇਮਾਲ ਕਰ ਰਹੀ ਹੈ।

ਉੱਤਰੀ ਕੋਰੀਆ ਨੇ ਸੀਨੀਅਰ ਡਿਪਲੋਮੈਟ ਚੀਨ ਭੇਜਿਆ

ਬੀਜਿੰਗ : ਉੱਤਰੀ ਕੋਰੀਆ ਨੇ ਆਪਣੇ ਸੀਨੀਅਰ ਡਿਪਲੋਮੈਟ ਰੀ ਯੋਂਗ ਹੋ ਨੂੰ ਸਹਿਯੋਗੀ ਦੇਸ਼ ਚੀਨ ਭੇਜਿਆ ਹੈ। ਉੱਤਰੀ ਕੋਰੀਆ ਦੇ ਵਿਦੇਸ਼ ਮੰਤਰੀ ਹੋ ਸ਼ੁੱਕਰਵਾਰ ਨੂੰ ਆਪਣੇ ਚੀਨੀ ਹਮਰੁਤਬਾ ਵਾਂਗ ਯੀ ਨੂੰ ਮਿਲਣਗੇ। ਹੋ ਅਜਿਹੇ ਸਮੇਂ 'ਤੇ ਚੀਨ ਗਏ ਹਨ ਜਦੋਂ ਉੱਤਰੀ ਕੋਰੀਆ ਦੇ ਉੱਚ ਆਗੂ ਕਿਮ ਜੋਂਗ ਉਨ ਦੀ ਇਸੇ ਮਹੀਨੇ ਦੱਖਣੀ ਕੋਰੀਆ ਜਾਣ ਦੀ ਸੰਭਾਵਨਾ ਪ੫ਗਟਾਈ ਜਾ ਰਹੀ ਹੈ। ਕੋਰੀਆਈ ਜੰਗ ਖ਼ਤਮ ਹੋਣ ਤੋਂ ਬਾਅਦ ਤੋਂ ਕਿਸੇ ਵੀ ਉੱਤਰੀ ਕੋਰੀਆਈ ਆਗੂ ਨੇ ਦੱਖਣੀ ਕੋਰੀਆ ਦੀ ਯਾਤਰਾ ਨਹੀਂ ਕੀਤੀ ਹੈ।

ਜਿਨਸੀ ਸ਼ੋਸ਼ਣ ਦੀ ਜਾਣਕਾਰੀ ਲੁਕਾਉਣ ਵਾਲੇ ਆਸਟ੫ੇਲੀਆਈ ਆਰਕਬਿਸ਼ਪ ਬਰੀ

ਸਿਡਨੀ : ਆਸਟ੫ੇਲੀਆਈ ਅਦਾਲਤ ਨੇ ਬੱਚਿਆਂ ਦੇ ਜਿਨਸੀ ਸ਼ੋਸ਼ਣ ਦੀ ਜਾਣਕਾਰੀ ਲੁਕਾਉਣ ਵਾਲੇ ਸਾਬਕਾ ਆਰਕਬਿਸ਼ਪ ਫਿਲਿਪ ਵਿਲਸਨ (68) ਦੀ ਸਜ਼ਾ ਰੱਦ ਕਰ ਦਿੱਤੀ ਹੈ। ਇਕ ਹੋਰ ਪਾਦਰੀ ਜੇਮਸ ਫਲੇਚਰ ਨਾਲ ਜੁੜੀ ਜਾਣਕਾਰੀ ਲੁਕਾਉਣ ਦੇ ਦੋਸ਼ 'ਚ ਉਨ੍ਹਾਂ ਨੂੰ ਇਕ ਸਾਲ ਤਕ ਘਰ 'ਚ ਨਜ਼ਰਬੰਦ ਰੱਖਣ ਦੀ ਸਜ਼ਾ ਸੁਣਾਈ ਗਈ ਸੀ। ਫਲੇਚਰ ਨੇ ਦੋ ਬੱਚਿਆਂ ਦਾ ਜਿਨਸੀ ਸ਼ੋਸ਼ਣ ਕੀਤਾ ਸੀ। ਬੱਚਿਆਂ ਨੇ ਇਸ ਦੀ ਜਾਣਕਾਰੀ ਵਿਲਸਨ ਨੂੰ ਦਿੱਤੀ ਸੀ। ਜਿਨਸੀ ਸ਼ੋਸ਼ਣ ਮਾਮਲੇ 'ਚ ਸਜ਼ਾ ਸੁਣਾਏ ਜਾਣ ਦੇ ਦੋ ਸਾਲ ਬਾਅਦ ਫਲੇਚਰ ਦੀ ਜੇਲ੍ਹ 'ਚ ਮੌਤ ਹੋ ਗਈ ਸੀ।