ਅਮਰੀਕੀ ਏਜੰਸੀ ਰਿਪੋਰਟ, ਟੁੱਟ ਸਕਦਾ ਹੈ ਅਮਰੀਕਾ-ਚੀਨ ਵਪਾਰਕ ਸਮਝੌਤਾ

ਵਾਸ਼ਿੰਗਟਨ (ਪੀਟੀਆਈ) :

ਅਮਰੀਕਾ ਨੂੰ ਭੇਜੇ ਜਾਣ ਵਾਲੇ ਸਾਮਾਨ ਨੂੰ ਤਿਆਰ ਕਰਨ ਲਈ ਚੀਨ ਬੰਧੂਆਂ ਮਜ਼ਦੂਰਾਂ ਦੀ ਵਰਤੋਂ ਕਰਦਾ ਹੈ। ਇਹ ਗੱਲ ਅਮਰੀਕੀ ਪੱਤਰਕਾਰ ਤੋਂ ਪਤਾ ਲੱਗੀ ਹੈ। ਚੀਨ ਦੀ ਕਰਤੂਤ ਕਾਰਨ ਅਮਰੀਕੀ ਕਾਨੂੰਨ ਅਤੇ ਦੋਨਾਂ ਦੇਸ਼ਾਂ ਵਿਚਕਾਰ ਹੋਏ ਵਪਾਰਕ ਸੰੰਧੀ ਦੇ ਨਿਯਮਾਂ ਦੀ ਇਹ ਉਲੰਘਣਾ ਹੈ। ਇਸ ਨਾਲ ਦੋਨਾਂ ਦੇਸ਼ਾਂ ਵਿਚਕਾਰ ਵਪਾਰਕ ਸਮਝੌਤਾ ਟੁੱਟ ਵੀ ਸਕਦਾ ਹੈ। ਅਮਰੀਕਾ-ਚੀਨ ਆਰਥਿਕ ਸਥਿਤੀ ਅਤੇ ਸੁਰੱਖਿਆ ਕਮਿਸ਼ਨ ਰਿਪੋਰਟ 'ਚ ਕਿਹਾ ਗਿਆ ਹੈ ਕਿ ਚੀਨ 'ਚ ਵਿਚੋਲੀਆ ਫਰਮ ਦੁਆਰਾ ਮਾਲ ਬਣਾਉਣ ਤੋਂ ਬਾਅਦ ਉਨ੍ਹਾਂ ਦੀ ਬਰਾਮਦ ਕੀਤੀ ਜਾਂਦੀ ਹੈ। ਇਹ ਵਿਚੋਲੀਆ ਫਰਮ ਜ਼ਿਆਦਾ ਲਾਭ ਲਈ ਬੰਧੂਆ ਮਜ਼ਦੂਰਾਂ ਦੀ ਵਰਤੋਂ ਕਰਦੀ ਹੈ। ਸ਼ੱਕੀ ਹਾਲਾਤ 'ਚ ਕੰਮ ਕਰਵਾਇਆ ਜਾਂਦਾ ਹੈ। ਇਸ ਮਾਮਲੇ 'ਚ ਅਮਰੀਕੀ ਸਰਕਾਰ ਨੇ ਜਦ ਵੀ ਸਵਾਲ ਉਠਾਏ ਹਨ ਉਦੋਂ ਹੀ ਚੀਨੀ ਸਰਕਾਰ ਨੇ ਧਿਆਨ ਨਹੀਂ ਦਿੱਤਾ। ਜਦਕਿ ਇਸ ਤਰ੍ਹਾਂ ਦੇ ਮਾਮਲੇ 'ਤੇ ਧਿਆਨ ਕਰਨਾ ਸਮਝੌਤੇ ਦੀ ਪਹਿਲੀ ਸ਼ਰਤ ਹੁੰਦੀ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਚੀਨ 'ਚ ਸ਼ਜਾ ਕੱਟ ਰਹੇ ਲੋਕਾਂ ਤੋਂ ਵੀ ਬੰਧੂਆ ਮਜ਼ਦੂਰਾਂ ਵਾਂਗ ਕੰਮ ਲਿਆ ਜਾਂਦਾ ਹੇੈ। ਅਮਰੀਕੀ ਸੰਸਥਾਂ ਯੂਐੱਸ ਇਮੀਗੇ੫ਸ਼ਨ ਐਂਡ ਕਸਟਮ ਇਨਫੋਰਸਮੈਂਟ (ਆਈਸੀਈ) ਅਧਿਕਾਰੀਆਂ ਜਦ ਵੀ ਇਨ੍ਹਾਂ ਕੰਮ ਵਾਲੀਆਂ ਥਾਵਾਂ 'ਤੇ ਦੌਰਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਆਗਿਆ ਨਹੀਂ ਦਿੱਤੀ। ਇਸ ਤਰ੍ਹਾਂ 2009 ਤੋਂ ਚੱਲ ਰਿਹਾ ਹੈ। ਕਈ ਵਾਰ ਤਾਂ ਜਿਸ ਕਾਰਖਾਨੇ 'ਚ ਸਾਮਾਨ ਬਣਿਆ ਹੁੰਦਾ ਹੈ ਅਸਲ 'ਚ ਉਸ ਥਾਂ 'ਤੇ ਕਾਰਖਾਨਾ ਵੀ ਨਹੀਂ ਹੁੰਦਾ ਹੇੈ। ਸਾਮਾਨ ਕਿੱਥੇ ਤਿਆਰ ਹੁੰਦਾ ਹੈ ਅਤੇ ਉਸ ਨੂੰ ਕਿਸ ਨੇ ਤਿਆਰ ਕੀਤਾ ਹੁੰਦਾ ਹੈ ਇਹ ਸਵਾਲਾਂ ਦੇ ਘੇਰੇ 'ਚ ਆਉਂਦਾ ਹੈ। ਆਈਸੀਆਈ ਅਮਰੀਕਾ ਨੂੰ ਬਰਾਮਦ ਹੋਣ ਵਾਲੇ ਸਾਮਾਨ ਦੇ ਨਿਰਮਾਣ 'ਚ ਗ਼ੁਲਾਮ ਮਜ਼ਦੂਰ, ਬਾਲ ਮਜ਼ਦੂਰੀ ਅਤੇ ਕਿਸੇ ਪ੫ਕਾਰ ਵੀ ਕੱਟੜਤਾ 'ਤੇ ਨਜ਼ਰ ਰੱਖਣ ਲਈ ਇਹ ਅਧਿਕਾਰਤ ਸੰਸਥਾ ਹੇੈ। ਰਿਪੋਰਟ ਅਨੁਸਾਰ ਅਮਰੀਕੀ ਕਿਰਤ ਵਿਭਾਗ ਨੂੰ ਬਣਾਵਟੀ ਫੁੱਲ, ਇੱਟਾਂ, ਕਿ੫ਸਮਿਸ ਮੌਕੇ ਦੀਆਂ ਸਜਾਵਟੀ ਵਸਤਾਂ, ਸੂਤੀ ਕਪੱੜੇ ਦਾ ਉਤਪਾਦਨ, ਪਟਾਕੇ, ਜੁੱਤੀਆਂ ਅਤੇ ਕੁਝ ਹੋਰ ਵਸਤਾਂ ਦੇ ਨਿਰਮਾਣ 'ਚ ਗ਼ੁਲਾਮ ਮਜ਼ਦੂਰਾਂ ਤੋਂ ਕੰਮ ਲੈਣ ਦਾ ਸ਼ੱਕ ਹੈ।