ਵਾਸ਼ਿੰਗਟਨ (ਏਐਫਪੀ) : ਅਮਰੀਕਾ ਦੇ ਅਲਾਸਕਾ ਸੂਬੇ ਦੇ ਦੱਖਣੀ ਸਮੁੰਦਰੀ ਕੰਢੇ 'ਤੇ ਐਤਵਾਰ ਨੂੰ ਭੂਚਾਲ ਦੇ ਤਕੜੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ 'ਤੇ ਇਨ੍ਹਾਂ ਦੀ ਤੀਬਰਤਾ 7.1 ਸੀ। ਅਮਰੀਕੀ ਜਿਓਗ੍ਰਾਫੀਕਲ ਸਰਵੇ (ਯੂਐਸਜੀਐਸ) ਨੇ ਦੱਸਿਆ ਕਿ ਐਤਵਾਰ ਨੂੰ ਸਥਾਨਕ ਸਮੇਂ ਅਨੁਸਾਰ ਸਵੇਰੇ 10:30 ਵਜੇ ਓਲਡ ਇਲਿਆਮਾ ਤੋਂ ਕਰੀਬ 83 ਕਿਲੋਮੀਟਰ ਪੂਰਬ ਵੱਲ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਜਿਓਗ੍ਰਾਫੀਕਲ ਵਿਗਿਆਨੀਆਂ ਮੁਤਾਬਕ ਭੂਚਾਲ ਦਾ ਕੇਂਦਰ ਜ਼ਮੀਨ ਤੋਂ 127 ਕਿਲੋਮੀਟਰ ਅੰਦਰ ਸੀ। ਭੂਚਾਲ ਨਾਲ ਜਾਨਮਾਲ ਦਾ ਕਿੰਨਾ ਨੁਕਸਾਨ ਹੋਇਆ ਹੈ, ਇਸਦਾ ਹਾਲੇ ਪਤਾ ਨਹੀਂ ਲੱਗ ਸਕਿਆ ਹੈ।