ਕਾਬੁਲ (ਰਾਇਟਰ) : ਅਫ਼ਗਾਨਿਸਤਾਨ ਦੇ ਚੋਣ ਸ਼ਿਕਾਇਤ ਕਮਿਸ਼ਨ ਨੇ ਧੋਖਾਦੇਹੀ ਤੇ ਕੁਪ੫ਬੰਧਨ ਦਾ ਹਵਾਲਾ ਦੇ ਕੇ ਪਿਛਲੀ ਅਕਤੂਬਰ 'ਚ ਰਾਜਧਾਨੀ ਕਾਬੁਲ 'ਚ ਹੋਈ ਸੰਸਦੀ ਚੋਣ ਨੂੰ ਅਸਾਧਾਰਨ ਠਹਿਰਾ ਦਿੱਤਾ ਹੈ। ਸ਼ਿਕਾਇਤ ਕਮਿਸ਼ਨ ਦੇ ਇਸ ਫ਼ੈਸਲੇ ਨੂੰ ਚੋਣ ਕਮਿਸ਼ਨ ਨੂੰ ਵੀ ਬਰਕਰਾਰ ਰੱਖਣਾ ਪਵੇਗਾ। ਵੋਟਰ ਸੂਚੀਆਂ 'ਚ ਫਰਜ਼ੀਵਾੜੇ ਤੇ ਵੋਟਰ ਦੀ ਪਛਾਣ ਯਕੀਨੀ ਕਰਨ ਵਾਲੀਆਂ ਬਾਇਓਮੀਟਿ੫ਕ ਮਸ਼ੀਨਾਂ 'ਚ ਤਕਨੀਕੀ ਖਾਮੀਆਂ ਨੂੰ ਲੈ ਕੇ ਚੋਣ ਕਮਿਸ਼ਨ ਪਹਿਲਾਂ ਹੀ ਆਲੋਚਨਾਵਾਂ ਝੱਲ ਰਿਹਾ ਹੈ।

ਚੋਣ ਸ਼ਿਕਾਇਤ ਕਮਿਸ਼ਨ ਦੇ ਤਰਜ਼ਮਾਨ ਅਲੀ ਰਜਾ ਰੂਹਾਨੀ ਨੇ ਵੀਰਵਾਰ ਨੂੰ ਇੱਥੇ ਕਿਹਾ, 'ਸੰਸਦੀ ਚੋਣ ਦੌਰਾਨ ਰਾਜਧਾਨੀ ਕਾਬੁਲ 'ਚ ਵੋਟਰਾਂ 'ਚ ਪਾਰਦਰਸ਼ਿਤਾ ਤੇ ਨਿਰਪੱਖਤਾ ਦੀ ਕਮੀ ਸੀ।' ਕਾਬੁਲ 'ਚ ਦਸ ਲੱਖ ਲੋਕਾਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਇਹ ਦੇਸ਼ ਭਰ 'ਚ ਪਈਆਂ ਕਰੀਬ 40 ਲੱਖ ਵੋਟਾਂ ਦਾ 25 ਫ਼ੀਸਦੀ ਹੈ। ਕਾਬੁਲ ਦੀ ਚੋਣ ਨੂੰ ਰੱਦ ਕਰਨ ਦੀ ਕਮਿਸ਼ਨ ਦੀ ਸਿਫਾਰਸ਼ ਨਾਲ ਅਗਲੇ ਸਾਲ 20 ਅਪ੫ੈਲ ਨੂੰ ਹੋਣ ਵਾਲੀ ਰਾਸ਼ਟਰਪਤੀ ਚੋਣ ਨੂੰ ਲੈ ਕੇ ਬੇਭਰੋਸਗੀ ਪੈਦਾ ਹੋ ਗਈ ਹੈ। ਚੋਣ ਕਮਿਸ਼ਨ ਪਹਿਲਾਂ ਹੀ ਕਹਿ ਚੁੱਕਾ ਹੈ ਕਿ ਉਹ ਰਾਸ਼ਟਰਪਤੀ ਚੋਣ ਜੁਲਾਈ ਤਕ ਟਾਲਣ 'ਤੇ ਵਿਚਾਰ ਕਰ ਰਿਹਾ ਹੈ। ਰਾਸ਼ਟਰਪਤੀ ਚੋਣਾਂ 'ਚ ਦੇਰੀ ਨਾਲ ਤਾਲਿਬਾਨ ਨਾਲ ਸ਼ਾਂਤੀ ਵਾਰਤਾ ਵੀ ਪ੫ਭਾਵਿਤ ਹੋ ਸਕਦੀ ਹੈ।