-ਰੋਸ ਪ੫ਦਰਸ਼ਨ 'ਚ ਸ਼ਾਮਲ ਬੰਦੂਕਧਾਰੀਆਂ ਨੇ ਘਾਤ ਲਗਾ ਕੇ ਕੀਤਾ ਹਮਲਾ

-ਤਿੰਨ ਸ਼ੱਕੀ ਗਿ੫ਫ਼ਤਾਰ, ਇਕ ਨੇ ਖ਼ੁਦ ਨੂੰ ਮਾਰੀ ਗੋਲੀ

-------------

-ਕੋਟ

'ਇਸ ਗੋਲੀਬਾਰੀ ਨਾਲ ਸਾਰੇ ਅਮਰੀਕੀਆਂ ਨੂੰ ਚਿੰਤਤ ਹੋਣਾ ਚਾਹੀਦਾ ਹੈ। ਇਹ ਕਦੇ-ਕਦਾਈਂ ਵਾਪਰਨ ਵਾਲੀਆਂ ਘਟਨਾਵਾਂ ਨਹੀਂ ਹਨ। ਇਹ ਘਟਨਾਵਾਂ ਦਿਖਾਉਂਦੀਆਂ ਹਨ ਕਿ ਸਾਡੀ ਅਪਰਾਧਿਕ ਨਿਆ ਵਿਵਸਥਾ 'ਚ ਨਸਲਵਾਦ ਮੌਜੂਦ ਹੈ।'

-ਬਰਾਕ ਓਬਾਮਾ, ਰਾਸ਼ਟਰਪਤੀ, ਅਮਰੀਕਾ।

--------------

ਹਿਊਸਟਨ (ਪੀਟੀਆਈ/ਰਾਇਟਰ) : ਨਸਲੀ ਭੇਦਭਾਵ ਨਾਲ ਵੀਰਵਾਰ ਰਾਤ ਅਮਰੀਕਾ ਦਾ ਡਲਾਸ ਸ਼ਹਿਰ ਕੰਬ ਉੱਿਠਆ। ਪੁਲਸ ਗੋਲੀਬਾਰੀ 'ਚ ਦੋ ਕਾਲੇ ਵਿਅਕਤੀਆਂ ਦੀ ਮੌਤ ਦੇ ਵਿਰੋਧ 'ਚ ਹੋ ਰਿਹਾ ਸ਼ਾਂਤਮਈ ਪ੫ਦਰਸ਼ਨ ਅਚਾਨਕ ਹਿੰਸਕ ਹੋ ਗਿਆ। ਪ੫ਦਰਸ਼ਨ 'ਚ ਸ਼ਾਮਲ ਬੰਦੂਕਧਾਰੀਆਂ ਨੇ ਘਾਤ ਲਗਾ ਕੇ ਪੁਲਸ 'ਤੇ ਹਮਲਾ ਕੀਤਾ। 12 ਪੁਲਸ ਵਾਲਿਆਂ ਨੂੰ ਗੋਲੀ ਮਾਰੀ ਗਈ ਜਿਨ੍ਹਾਂ 'ਚੋਂ ਪੰਜ ਜਣਿਆਂ ਦੀ ਮੌਤ ਹੋ ਗਈ। ਅਮਰੀਕਾ ਦੇ ਇਤਿਹਾਸ 'ਚ ਪੁਲਸ ਲਈ ਇਹ ਸਭ ਤੋਂ ਖ਼ੂਨੀ ਦਿਨਾਂ 'ਚੋਂ ਇਕ ਹੈ।

ਗੋਲੀਬਾਰੀ ਦੀ ਘਟਨਾ ਸ਼ਹਿਰ ਦੇ ਪੁਰਾਣੇ ਇਲਾਕੇ 'ਚ ਵਾਪਰੀ। ਇਹ ਇਲਾਕਾ ਹੋਟਲਾਂ ਤੇ ਰੈਸਟੋਰੈਂਟਾਂ ਨਾਲ ਭਰਿਆ ਹੈ। ਡਲਾਸ ਪੁਲਸ ਮੁਖੀ ਡੇਵਿਡ ਬ੫ਾਊਨ ਨੇ ਦੱਸਿਆ ਕਿ ਦੋ ਬੰਦੂਕਧਾਰੀਆਂ ਨੇ ਕੁਝ ਉਚਾਈ ਤੋਂ ਘਾਤ ਲਗਾ ਕੇ ਗੋਲੀਬਾਰੀ ਕੀਤੀ। ਗੈਰਾਜ 'ਚ ਲੁਕੇ ਇਕ ਹੋਰ ਬੰਦੂਕਧਾਰੀ ਨਾਲ ਪੁਲਸ ਨੇ ਜਦੋਂ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਸ਼ਹਿਰ ਦੇ ਸਭ ਤੋਂ ਭੀੜ ਵਾਲੇ ਇਲਾਕਿਆਂ 'ਚ ਬੰਬ ਲੱਗੇ ਹੋਣ ਦੀ ਧਮਕੀ ਦਿੱਤੀ। ਕੁਝ ਰਿਪੋਰਟਾਂ 'ਚ ਦੱਸਿਆ ਗਿਆ ਹੈ ਕਿ ਮਗਰੋਂ ਇਸ ਸ਼ਖਸ ਨੇ ਖ਼ੁਦ ਨੂੰ ਗੋਲੀ ਮਾਰ ਲਈ। ਇਸ ਤੋਂ ਇਲਾਵਾ ਤਿੰਨ ਬੰਦੂਕਧਾਰੀਆਂ ਨੂੰ ਪੁਲਸ ਨੇ ਗਿ੫ਫ਼ਤਾਰ ਕਰ ਲਿਆ ਹੈ। ਬੰਬ ਨਕਾਰਾ ਦਸਤੇ ਨੇ ਇਕ ਸ਼ੱਕੀ ਪੈਕੇਟ ਬਰਾਮਦ ਕੀਤਾ ਹੈ। ਘਟਨਾ ਮਗਰੋਂ ਪੂਰੇ ਸ਼ਹਿਰ ਦੀ ਹੈਲੀਕਾਪਟਰ ਨਾਲ ਨਿਗਰਾਨੀ ਕੀਤੀ ਜਾ ਰਹੀ ਹੈ। ਚੱਪੇ-ਚੱਪੇ 'ਤੇ ਆਟੋਮੈਟਿਕ ਹਥਿਆਰਾਂ ਨਾਲ ਪੁਲਸ ਦੀ ਤਾਇਨਾਤੀ ਕੀਤੀ ਗਈ ਹੈ।

ਨਾਟੋ ਸੰਮੇਲਨ 'ਚ ਹਿੱਸਾ ਲੈਣ ਪੋਲੈਂਡ ਦੇ ਵਾਰਸਾ ਸ਼ਹਿਰ ਆਏ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਇਸ ਨੂੰ ਬੇਹੱਦ ਦੁਖਦਾਈ ਘਟਨਾ ਦੱਸਿਆ ਹੈ। ਡਲਾਸ ਦੇ ਮੇਅਰ ਮਾਈਕ ਰੌਿਲੰਗਸ ਨੇ ਇਸ ਨੂੰ ਦਿਲ ਤੋੜਨ ਵਾਲੀ ਘਟਨਾ ਦੱਸਦਿਆਂ ਕਿਹਾ ਕਿ ਸਾਡਾ ਸਭ ਤੋਂ ਬੁਰਾ ਸੁਪਨਾ ਸੱਚ ਹੋ ਗਿਆ ਹੈ। ਪੁਲਸ ਦੇ ਨਸਲੀ ਭੇਦਭਾਵ ਦੇ ਰਵੱਈਏ ਵਿਰੁੱਧ ਸ਼ਿਕਾਗੋ, ਨਿਊਯਾਰਕ ਸਮੇਤ ਕਈ ਹੋਰ ਸ਼ਹਿਰਾਂ 'ਚ ਵੀ ਪ੫ਦਰਸ਼ਨ ਹੋਏ। ਕਈ ਥਾਵਾਂ 'ਤੇ ਪ੫ਦਰਸ਼ਨਕਾਰੀਆਂ ਨੇ ਆਵਾਜਾਈ 'ਚ ਅੜਿੱਕੇ ਡਾਹ ਦਿੱਤੇ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਵੀ ਅਮਰੀਕਾ ਦੇ ਕਈ ਸ਼ਹਿਰਾਂ 'ਚ ਇਸ ਤਰ੍ਹਾਂ ਦੇ ਪ੫ਦਰਸ਼ਨ ਦੇਖਣ ਨੂੰ ਮਿਲੇ ਸਨ। ਡਲਾਸ ਪੁਲਸ ਨੇ ਇਕ ਸ਼ੱਕੀ ਦੀ ਫੋਟੋ ਜਾਰੀ ਕੀਤੀ ਹੈ। ਫ਼ੌਜੀ ਕਮੀਜ ਪਾਈ ਇਸ ਕਾਲੇ ਵਿਅਕਤੀ ਦੇ ਹੱਥ 'ਚ ਕੋਈ ਬੰਦੂਕ ਵਰਗੀ ਚੀਜ਼ ਨਜ਼ਰ ਆ ਰਹੀ ਹੈ। ਪੁਲਸ ਨੇ ਉਸ ਦੀ ਪਛਾਣ 'ਚ ਮੱਦਦ ਦੀ ਅਪੀਲ ਕੀਤੀ ਹੈ।

------------

9/11 ਮਗਰੋਂ ਸਭ ਤੋਂ ਭਿਆਨਕ ਹਮਲਾ

11 ਸਤੰਬਰ 2001 'ਚ ਅਮਰੀਕਾ 'ਚ ਅੱਤਵਾਦੀ ਹਮਲੇ ਮਗਰੋਂ ਪਹਿਲੀ ਵਾਰ ਕਿਸੇ ਅਜਿਹੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਜਿਸ 'ਚ ਵੱਡੀ ਗਿਣਤੀ ਪੁਲਸ ਕਰਮਚਾਰੀ ਮਾਰੇ ਗਏ ਹਨ। ਉਸ ਵੇਲੇ 72 ਅਧਿਕਾਰੀਆਂ ਦੀ ਮੌਤ ਹੋਈ ਸੀ। ਆਫੀਸਰਸ ਡਾਊਨ ਮੈਮੋਰੀਅਲ ਵੈੱਬਸਾਈਟ ਅਨੁਸਾਰ ਇਸ ਸਾਲ ਹੁਣ ਤਕ ਵੱਖ-ਵੱਖ ਆਪ੫ੇਸ਼ਨਾਂ 'ਚ 58 ਪੁਲਸ ਕਰਮਚਾਰੀਆਂ ਦੀ ਮੌਤ ਹੋ ਗਈ। ਇਨ੍ਹਾਂ 'ਚੋਂ 26 ਦੀ ਮੌਤ ਗੋਲੀਬਾਰੀ ਨਾਲ ਹੋਈ ਹੈ।

---------------

1000 ਪ੫ਦਰਸ਼ਨਕਾਰੀ, 100 ਪੁਲਸ ਕਰਮਚਾਰੀ

ਡਲਾਸ ਦੇ ਮੇਅਰ ਮਾਈਕ ਰੌਿਲੰਗਸ ਨੇ ਦੱਸਿਆ ਕਿ ਪ੫ਦਰਸ਼ਨ 'ਚ ਕਰੀਬ 1000 ਵਿਅਕਤੀ ਸ਼ਾਮਲ ਸਨ। ਸੌ ਪੁਲਸ ਕਰਮਚਾਰੀ ਇਸ ਮੌਕੇ ਤਾਇਨਾਤ ਕੀਤੇ ਗਏ ਸਨ। ਗੋਲੀਬਾਰੀ ਉਸ ਵੇਲੇ ਹੋਈ ਜਦੋਂ ਪ੫ਦਰਸ਼ਨਕਾਰੀਆਂ ਦਾ ਮਾਰਚ ਸ਼ੁਰੂ ਹੋਇਆ।

---------------

...ਤਾਂ ਹੋਇਆ ਸੀ ਪ੫ਦਰਸ਼ਨ

ਫਿਲਾਂਡੋ ਕੈਸਟਾਈਲ ਤੇ ਐਲਟਨ ਸਟਰਿਲੰਗ ਨਾਮੀ ਕਾਲੇ ਵਿਅਕਤੀਆਂ ਦੀ ਪੁਲਸ ਗੋਲੀਬਾਰੀ 'ਚ ਮੌਤ ਦੇ ਵਿਰੋਧ 'ਚ ਪ੫ਦਰਸ਼ਨ ਹੋ ਰਿਹਾ ਸੀ। ਮਿਨੇਪੋਲਿਸ 'ਚ 32 ਸਾਲਾ ਕੈਸਟਾਈਲ ਨੂੰ ਬੁੱਧਵਾਰ ਨੂੰ ਇਕ ਪੁਲਸ ਕਰਮਚਾਰੀ ਨੇ ਹਥਿਆਰ ਕੱਢਣ ਦੇ ਸ਼ੱਕ 'ਚ ਉਸ ਵੇਲੇ ਗੋਲੀ ਮਾਰ ਦਿੱਤੀ,ਜਦੋਂ ਉਹ ਆਪਣੀ ਜੇਬ 'ਚੋਂ ਆਈਡੀ ਕੱਢ ਰਿਹਾ ਸੀ। ਮੌਕੇ 'ਤੇ ਮੌਜੂਦ ਉਸ ਦੀ ਮੰਗੇਤਰ ਨੇ ਘਟਨਾ ਦਾ ਵੀਡੀਓ ਇੰਟਰਨੈੱਟ 'ਤੇ ਜਾਰੀ ਕਰ ਦਿੱਤਾ। ਇਸ ਤੋਂ ਠੀਕ ਪਹਿਲਾਂ ਲੁਸੀਆਨਾ 'ਚ 37 ਸਾਲਾ ਸਟਰਿਲੰਗ ਨੂੰ ਦੋ ਕਾਲੇ ਪੁਲਸ ਅਧਿਕਾਰੀਆਂ ਨੇ ਗੋਲੀ ਮਾਰ ਦਿੱਤੀ ਸੀ। ਅਮਰੀਕੀ ਨਿਆ ਵਿਭਾਗ ਨੇ ਦੋਵੇਂ ਘਟਨਾਵਾਂ ਦੀ ਅਪਰਾਧਿਕ ਜਾਂਚ ਦੇ ਹੁਕਮ ਦਿੱਤੇ ਹਨ।

----------------

506 ਮੌਤਾਂ

ਵਾਸ਼ਿੰਗਟਨ ਪੋਸਟ ਅਨੁਸਾਰ ਇਸ ਸਾਲ ਹੁਣ ਤਕ ਅਮਰੀਕਾ 'ਚ 506 ਵਿਅਕਤੀਆਂ ਦੀ ਮੌਤ ਪੁਲਸ ਦੀ ਗੋਲੀ ਨਾਲ ਹੋਈ ਹੈ। ਇਨ੍ਹਾਂ 'ਚੋਂ 123 ਕਾਲੇ ਵਿਅਕਤੀ ਸਨ।

-------------

ਸੱਚ ਇਹ ਵੀ ਹੈ

-ਬੀਤੇ ਸਾਲ ਗੋਰਿਆਂ ਦੇ ਮੁਕਾਬਲੇ ਅਮਰੀਕੀ ਪੁਲਸ ਨੇ ਦੋ ਗੁਣਾ ਜ਼ਿਆਦਾ ਅਫ਼ਰੀਕੀ-ਅਮਰੀਕੀ ਲੋਕਾਂ ਨੂੰ ਗੋਲੀ ਮਾਰੀ।

-ਅਫ਼ਰੀਕੀ-ਅਮਰੀਕੀ ਵਸਨੀਕਾਂ 'ਤੇ ਅਜਿਹੇ ਦੋਸ਼ ਲਗਾਉਣ ਦੀ ਸੰਭਾਵਨਾ 75 ਫ਼ੀਸਦੀ ਜ਼ਿਆਦਾ ਹੁੰਦੀ ਹੈ ਜਿਨ੍ਹਾਂ 'ਚ ਘੱਟੋ-ਘੱਟ ਸਮੇਂ ਲਈ ਜੇਲ੍ਹ ਦੀ ਸਜ਼ਾ ਮੁਕੱਰਰ ਹੁੰਦੀ ਹੈ।

-ਕਾਲੇ ਲੋਕਾਂ ਦੇ ਮੁਕਾਬਲੇ ਅਫ਼ਰੀਕੀ ਮੂਲ ਦੇ ਨਾਗਰਿਕਾਂ ਦੇ ਨਾਲ ਪੁਲਸ ਬਲ ਵਰਤਣ ਦੀ ਸੰਭਾਵਨਾ 30 ਫ਼ੀਸਦੀ ਜ਼ਿਆਦਾ ਹੁੰਦੀ ਹੈ।

-ਇਕੋ ਜਿਹੇ ਅਪਰਾਧ ਦੇ ਦੋਸ਼ੀ ਕਾਲੇ ਲੋਕਾਂ ਨੂੰ ਗੋਰਿਆਂ ਦੇ ਮੁਕਾਬਲੇ 10 ਫ਼ੀਸਦੀ ਲੰਮਾ ਦੰਡ ਮਿਲਦਾ ਹੈ।

-ਅਮਰੀਕਾ ਦੀ ਕੁੱਲ ਆਬਾਦੀ 'ਚ ਕਾਲਿਆਂ ਦੀ ਗਿਣਤੀ ਸਿਰਫ਼ 30 ਫ਼ੀਸਦੀ ਹੈ। ਪਰ ਜੇਲ੍ਹ ਦੀਆਂ ਸਲਾਖਾਂ ਪਿੱਛੇ ਬੰਦ ਵਿਅਕਤੀਆਂ 'ਚ ਉਨ੍ਹਾਂ ਦੀ ਗਿਣਤੀ ਅੱਧਿਓਂ ਵੱਧ ਹੈ।