-90 ਮਿੰਟ ਦੀ ਉਡਾਣ 'ਚ ਹੋਈ ਦੇਰੀ

-ਦੋਵੇਂ ਮੁਸਲਮਾਨ ਮੁਸਾਿਫ਼ਰਾਂ ਤੋਂ ਮੰਗੀ ਮਾਫ਼ੀ

ਲੰਡਨ (ਪੀਟੀਆਈ) : ਤੁਰਕੀ ਤੋਂ ਬਰਤਾਨੀਆ ਜਾ ਰਹੇ ਇਕ ਜਹਾਜ਼ 'ਚ ਦੋ ਮੁਸਲਮਾਨਾਂ ਨਾਲ ਭੇਦਭਾਵ ਦਾ ਮਾਮਲਾ ਸਾਹਮਣੇ ਆਇਆ ਹੈ। ਬਰਤਾਨੀਆ ਦੀਆਂ ਅੌਰਤ ਮੁਸਾਿਫ਼ਰਾਂ ਦੀ ਸ਼ਿਕਾਇਤ 'ਤੇ ਜਹਾਜ਼ ਤੋਂ ਉਤਾਰ ਕੇ ਉਨ੍ਹਾਂ ਦੀ ਦੁਬਾਰਾ ਤਲਾਸ਼ੀ ਲਈ ਗਈ।

ਹਾਲਾਂਕਿ ਜਾਂਚ ਮਗਰੋਂ ਉਨ੍ਹਾਂ ਨੂੰ ਯਾਤਰਾ ਦੀ ਮਨਜ਼ੂਰੀ ਦੇ ਦਿੱਤੀ ਗਈ। ਜਹਾਜ਼ ਕੰਪਨੀ ਨੇ ਸ਼ੱਕ ਦੇ ਘੇਰੇ 'ਚ ਆਏ ਦੋਵੇਂ ਮੁਸਾਿਫ਼ਰਾਂ ਤੋਂ ਮਾਫ਼ੀ ਮੰਗੀ ਹੈ। ਇਹ ਘਟਨਾ ਬੁੱਧਵਾਰ ਨੂੰ ਤੁਰਕੀ ਦੇ ਇਜਮਿਰ ਏਅਰਪੋਰਟ 'ਤੇ ਮੈਨਚੇਸਟਰ ਜਾ ਰਹੇ ਜਹਾਜ਼ ਦੀ ਹੈ। ਅਸਲ 'ਚ ਦੋ ਅੌਰਤ ਮੁਸਾਿਫ਼ਰਾਂ ਨੇ ਚਾਲਕ ਧਿਰ ਨੂੰ ਸ਼ਿਕਾਇਤ ਕੀਤੀ ਸੀ ਕਿ ਉਹ ਲੋਕ ਬਿਨਾਂ ਜਾਂਚ ਜਹਾਜ਼ 'ਚ ਸਵਾਰ ਹੋਏ ਹਨ। ਇਸ ਮਗਰੋਂ ਦੋਵਾਂ ਮੁਸਾਿਫ਼ਰਾਂ ਨੂੰ ਉਤਾਰ ਕੇ ਜਾਂਚ ਲਈ ਟਰਮੀਨਲ ਭੇਜਿਆ ਗਿਆ। ਇਸ ਕਾਰਨ ਉਡਾਣ 'ਚ 90 ਮਿੰਟ ਦੀ ਦੇਰੀ ਹੋਈ। ਜਦ ਮੁਸਲਮਾਨਾਂ ਨੂੰ ਯਾਤਰਾ ਦੀ ਮਨਜ਼ੂਰੀ ਮਿਲ ਗਈ ਤਾਂ ਸ਼ਿਕਾਇਤ ਕਰਨ ਵਾਲੀਆਂ ਅੌਰਤਾਂ ਜਹਾਜ਼ ਤੋਂ ਉਤਰ ਕੇ ਟਰਮੀਨਲ ਚਲੀਆਂ ਗਈਆਂ। ਇਕ ਮੁਸਾਿਫ਼ਰ ਨੇ ਕਿਹਾ ਕਿ ਦੋ ਨਿਰਦੋਸ਼ ਮੁਸਲਮਾਨਾਂ ਨੂੰ ਸਿਰਫ਼ ਇਸ ਲਈ ਜਹਾਜ਼ ਤੋਂ ਉਤਾਰ ਕੇ ਤਲਾਸ਼ੀ ਲਈ ਗਈ ਕਿਉਂਕਿ ਦੋਵੇਂ ਅੌਰਤਾਂ ਨੇ ਉਨ੍ਹਾਂ ਨਾਲ ਬੈਠਣ ਤੋਂ ਇਨਕਾਰ ਕਰ ਦਿੱਤਾ ਸੀ।