ਕੋਲੰਬੋ (ਪੀਟੀਆਈ): ਸ਼੫ੀਲੰਕਾ ਦੀ ਸਮੁੰਦਰੀ ਫ਼ੌਜ ਨੇ 12 ਭਾਰਤੀ ਮਛੇਰਿਆਂ ਨੂੰ ਗਿ੫ਫ਼ਤਾਰ ਕੀਤਾ ਹੈ। ਨੇਵੀ ਨੇ ਵੀਰਵਾਰ ਨੂੰ ਦੱਸਿਆ ਕਿ ਇਹ ਸਾਰੇ ਮਛੇਰੇ ਸ਼੫ੀਲੰਕਾ ਦੀ ਸਮੁੰਦਰੀ ਸਰਹੱਦ 'ਚ ਪਹੁੰਚ ਗਏ ਸਨ। ਮਛੇਰਿਆਂ ਦੀਆਂ 2 ਬੇੜੀਆਂ ਵੀ ਜ਼ਬਤ ਕੀਤੀਆਂ ਗਈਆਂ ਹਨ।

ਨੇਵੀ ਨੇ ਦੱਸਿਆ ਕਿ ਸਾਰੇ ਮਛੇਰੇ ਤਾਮਿਲਨਾਡੂ ਨਾਲ ਸਬੰਧਿਤ ਹਨ। ਇਨ੍ਹਾਂ ਨੂੰ ਥਲਾਈਮਨਾਰ ਦੇ ਉਤਰ-ਪੱਛਮ 'ਚ ਸ਼੫ੀਲੰਕਾ ਦੀ ਸਰਹੱਦ ਤੋਂ ਬੁੱਧਵਾਰ ਰਾਤ ਗਿ੫ਫ਼ਤਾਰ ਕੀਤਾ ਗਿਆ ਸੀ। ਸਾਰੇ ਮਛੇਰਿਆਂ ਨੂੰ ਅਗਲੇਰੀ ਕਾਰਵਾਈ ਲਈ ਮੱਛੀ ਪਾਲਣ ਤੇ ਜਲ ਸੰਸਾਧਨ ਵਿਭਾਗ ਦੇ ਅਧਿਕਾਰੀਆਂ ਹਵਾਲੇ ਕਰ ਦਿੱਤਾ ਗਿਆ ਹੈ। ਵਿਭਾਗ ਦੇ ਸਹਾਇਕ ਡਾਇਰੈਕਟਰ ਰਾਮੇਸ਼ਵਰਮ ਗੋਪੀਨਾਥ ਨੇ ਕਿਹਾ ਕਿ ਗਿ੫ਫ਼ਤਾਰ ਕੀਤੇ ਗਏ ਮਛੇਰੇ ਕੱਚਾਤਿਵੂ 'ਚ ਮੱਛੀਆਂ ਫੜ੍ਹ ਰਹੇ ਸਨ। ਇਸ ਖੇਤਰ ਨੂੰ 1974 'ਚ ਸ਼੫ੀਲੰਕਾ ਨੂੰ ਸੌਂਪ ਦਿੱਤਾ ਗਿਆ ਸੀ।