ਵਾਸ਼ਿੰਗਟਨ (ਏਜੰਸੀ) : ਅਮਰੀਕਾ ਵਿਚ ਕੈਦ ਤਕਰਬੀਨ 110 ਪਰਵਾਸੀ ਕੈਦੀ ਖਾਣਾ-ਪੀਣਾ ਛੱਡ ਕੇ ਭੁੱਖ ਹੜਤਾਲ 'ਤੇ ਬੈਠ ਗਏ ਹਨ। ਦੇਸ਼ ਦੇ ਤਿੰਨ ਵੱਖ-ਵੱਖ ਡਿਟੈਂਸ਼ਨ ਸੈਂਟਰਾਂ ਵਿਚ ਬੰਦ ਪਰਵਾਸੀ ਬੇਮਿਆਦੀ ਹਿਰਾਸਤ ਅਤੇ ਵਿਵਸਥਾ ਵਿਚ ਸੁਧਾਰ ਦੀ ਮੰਗ ਕਰ ਰਹੇ ਹਨ। ਇਨ੍ਹਾਂ ਕੈਦੀਆਂ ਵਿਚ ਭਾਰਤੀਆਂ ਦੇ ਇਲਾਵਾ ਬੰਗਲਾਦੇਸ਼ੀ, ਪਾਕਿਸਤਾਨੀ, ਨਾਈਜੀਰੀਆ, ਕੈਮਰੂਨ, ਇਥੋਪੀਆ, ਟੋਗੋ ਸਮੇਤ ਕਈ ਦੇਸ਼ਾਂ ਦੇ ਨਾਗਰਿਕ ਸ਼ਾਮਲ ਹਨ। ਮੀਡੀਆ ਰਿਪੋਰਟ ਮੁਤਾਬਕ ਅਲਬਾਮਾ, ਕੈਲੀਫੋਰਨੀਆ ਅਤੇ ਸੈਨ ਡਿਓਗੋ ਦੇ ਡਿਟੈਂਸ਼ਨ ਸੈਂਟਰ ਵਿਚ ਬੰਦ ਪਰਵਾਸੀ ਆਪਣੀਆਂ ਮੰਗਾਂ ਨੂੰ ਲੈ ਕੇ ਬੁੱਧਵਾਰ ਨੂੰ ਭੁੱਖ ਹੜਤਾਲ 'ਤੇ ਬੈਠ ਗਏ। ਇਨ੍ਹਾਂ ਵਿਚ ਜ਼ਿਆਦਾਤਰ ਬੰਗਲਾਦੇਸ਼ੀ ਹਨ। ਇਨ੍ਹਾਂ ਵਿਚੋਂ ਕੁਝ ਲੋਕ ਤਾਂ ਬੀਤੇ 2 ਸਾਲਾਂ ਤੋਂ ਹਿਰਾਸਤ ਵਿਚ ਹਨ। ਦੱਖਣੀ ਏਸ਼ੀਆਈ ਪਰਵਾਸੀਆਂ ਦੇ ਹਿੱਤਾਂ ਦੇ ਪੱਖ ਵਿਚ ਆਵਾਜ਼ ਬੁਲੰਦ ਕਰਨ ਵਾਲੀ ਸੰਸਥਾ ਦੇ ਮੁਖੀ ਫਹਦ ਅਹਿਮਦ ਮੁਤਾਬਕ ਸਾਰੇ ਕੈਦੀ ਹਿਰਾਸਤ ਵਿਚ ਰੱਖਣ ਅਤੇ ਜਲਾਵਤਨ ਕਰਨ ਦੀ ਪ੍ਰਕਿਰਿਆ 'ਤੇ ਰੋਕ ਲਗਾਉਣ ਅਤੇ 'ਬੈਡ ਕੋਟਾ' ਖਤਮ ਕਰਨ ਦੀ ਮੰਗ ਕਰ ਰਹੇ ਹਨ। ਬੈਡ ਕੋਟਾ ਤਹਿਤ ਇਮੀਗ੍ਰੇਸ਼ਨ ਅਫਸਰਾਂ ਨੂੰ ਕਿਸੇ ਵੀ ਦਿਨ ਅੌਸਤਨ 34 ਹਜ਼ਾਰ ਲੋਕਾਂ ਨੂੰ ਹਿਰਾਸਤ ਵਿਚ ਲੈਣ ਦਾ ਅਧਿਕਾਰ ਹੈ। ਹੜਤਾਲ 'ਤੇ ਬੈਠੇ ਸਾਰੇ ਪਰਵਾਸੀ ਅਮਰੀਕਾ ਵਿਚ ਪਨਾਹ ਦੀ ਮੰਗ ਕਰ ਰਹੇ ਹਨ।
ਅਮਰੀਕਾ 'ਚ ਕੈਦ ਭਾਰਤੀ ਕੈਦੀਆਂ ਸਮੇਤ 110 ਪਰਵਾਸੀਆਂ ਦੀ ਭੁੱਖ ਹੜਤਾਲ
Publish Date:Sat, 28 Nov 2015 07:17 PM (IST)
