ਸਿਟੀ-302) ਯੋਗਾ ਕੈਂਪ ਦੌਰਾਨ ਜਾਣਕਾਰੀ ਦਿੰਦੇ ਪਤਵੰਤੇ।

ਸਿਟੀ-301) ਯੋਗਾ ਕਰਦੇ ਵਿਦਿਆਰਥੀ।

-- ਯੋਗ ਸਾਧਨਾ

- 76 ਐਨਸੀਸੀ ਆਰਮੀ ਵਿੰਗ ਦੇ ਕੈਡੇਟਾਂ ਨੇ ਲਿਆ ਹਿੱਸਾ

ਪੱਤਰ ਪ੍ਰੇਰਕ, ਜਲੰਧਰ : ਜਲੰਧਰ ਕੈਂਟ ਸਥਿਤ ਕੈਂਟੋਨਮੈਂਟ ਬੋਰਡ ਸੈਕੰਡਰੀ ਸਕੂਲ 'ਚ ਬੁੱਧਵਾਰ ਯੋਗਾ ਕੈਂਪ ਲਗਾਇਆ ਗਿਆ। ਕੈਂਪ 'ਚ ਉਚੇਚੇ ਤੌਰ 'ਤੇ ਪੁੱਜੇ ਯੋਗ ਸਾਧਨਾ ਆਸ਼ਰਮ ਦੇ ਯੋਗ ਅਚਾਰੀਆ ਜੇਪੀ ਪਾਂਡੇ ਨੇ ਵਿਦਿਆਰਥੀਆਂ ਨੂੰ ਯੋਗ ਸਾਧਨਾ ਦੇ ਤਰੀਕੇ ਦੱਸੇ।

ਉਨ੍ਹਾ ਕਿਹਾ ਯੋਗ ਕਰਨ ਨਾਲ ਸਰੀਰ ਨਿਰੋਗ ਤੇ ਮਨ ਸ਼ਾਂਤ ਰਹਿੰਦਾ ਹੈ। ਉਨ੍ਹਾਂ ਯੋਗ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਉਣ ਲਈ ਪ੍ਰੇਰਤ ਕੀਤਾ। ਯੋਗ ਅਚਾਰੀਆ ਨੇ ਵਿਦਿਆਰਥੀਆਂ ਨੂੰ ਵੱਖ-ਵੱਖ ਆਸਨ ਕਰਵਾਏ। ਇਸ ਮੌਕੇ 76 ਐਨਸੀਸੀ ਆਰਮੀ ਵਿੰਗ ਦੇ ਕੈਡੇਟਾਂ ਨੇ ਵੀ ਵੱਧ-ਚੜ੍ਹ ਕੇ ਹਿੱਸਾ ਲਿਆ। ਇਨ੍ਹਾਂ ਤੋਂ ਇਲਾਵਾ ਏਐਨਓ ਆਰਮੀ ਵਿੰਗ, ਏਐਨਓ ਏਅਰ ਵਿੰਗ ਤੇ ਪੀਆਈ ਸਟਾਫ ਮੈਂਬਰ, ਕਰਨਲ ਤੇਜਪਾਲ ਸਿੰਘ, ਪਿ੍ਰੰਸੀਪਲ ਰਾਜੀਵ ਸੇਖੜੀ, ਏਐਨਓ ਤੇਜਿੰਦਰ ਭਗਤ, ਏਐਨਓ ਰਾਜਨ ਸ਼ਰਮਾ, ਸੰਤੋਖ ਸਿੰਘ, ਹੌਲਦਾਰ ਇਕਬਾਲ ਸਿੰਘ, ਹੌਲਦਾਰ ਜਗਬੀਰ ਸਿੰਘ ਤੇ ਹੋਰ ਸਟਾਫ ਮੈਂਬਰ ਹਾਜ਼ਰ ਸਨ।