ਡਾ. ਦਲੇਰ ਸਿੰਘ ਜੌਹਲ, ਨਵਾਂ ਪਿੰਡ : ਜੰਡਿਆਲਾ ਹਲਕੇ ਦੇ ਵਿਧਾਇਕ ਬਲਜੀਤ ਸਿੰਘ ਜਲਾਲਉਸਮਾ ਦੀ ਅਗਵਾਈ ਹੇਠ ਯੂਥ ਅਕਾਲੀ ਦਲ ਵਿਚ ਭਰਤੀ ਹੋਣ ਲਈ ਨੌਜਵਾਨਾਂ ਵਿਚ ਬਹੁਤ ਜੋਸ਼ ਭਰਪੂਰ ਉਤਸ਼ਾਹ ਪਾਇਆ ਜਾ ਰਿਹਾ ਹੈ। ਇਹ ਜਾਣਕਾਰੀ ਸੀਨੀਅਰ ਅਕਾਲੀ ਲੀਡਰ ਗੁਰਭੇਜ ਸਿੰਘ ਨੇ ਦਿੰਦੇ ਹੋਏ ਕਿਹਾ ਕਿ 2017 ਵਿਚ ਹੋਣ ਵਾਲੀਆਂ ਚੋਣਾਂ ਵਿਚ ਕਰਵਾਏ ਗਏ ਵਿਕਾਸ ਦੇ ਕਾਰਜਾਂ ਦੀ ਬਦੌਲਤ ਅਕਾਲੀ ਦਲ ਭਾਰੀ ਬਹੁਮਤ ਨਾਲ ਜਿੱਤੇਗਾ।