ਸਟਾਫ ਰਿਪੋਰਟਰ, ਜਲੰਧਰ :

ਲਾਇਲਪੁਰ ਖ਼ਾਲਸਾ ਕਾਲਜ ਦੇ ਫਿਜ਼ੀਓਥੈਰੇਪੀ ਵਿਭਾਗ ਵੱਲੋਂ 'ਟੇਪਿੰਗ ਤਕਨੀਕ' ਦਾ ਦੋ ਰੋਜ਼ਾ ਵਰਕਸ਼ਾਪ ਦਾ ਉਦਘਾਟਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੫ਤਸਰ ਦੇ ਫਿਜ਼ੀਓਥੈਰੇਪੀ ਵਿਭਾਗ ਦੇ ਮੁਖੀ ਪ੫ੋ. ਸ਼ਿਆਮਲ ਕੋਲੇ ਨੇ ਬਤੌਰ ਮੁੱਖ ਮਹਿਮਾਨ ਕੀਤਾ। ਪ੫ੋ. ਕੋਲੇ ਨੇ ਵਰਕਸ਼ਾਪ ਕਰਵਾਉਣ ਲਈ ਕਾਲਜ ਦੇ ਫਿਜ਼ੀਓਥੈਰੇਪੀ ਵਿਭਾਗ ਨੂੰ ਵਧਾਈ ਦਿੰਦਿਆਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਦੂਸਰੇ ਖੇਤਰਾਂ ਦਾ ਸਹਿਯੋਗ ਕਰਕੇ ਫਿਜ਼ੀਓਥੈਰੇਪੀ ਖੇਤਰ ਨੂੰ ਵਿਸਤਿ੫ਤ ਕੀਤਾ ਜਾਵੇ ਤੇ ਇਸ ਦੇ ਨਾਲ ਹੀ ਫਿਜ਼ੀਓਥੈਰੇਪੀ ਦੀ ਮੁੱਢਲੀ ਜਾਣਕਾਰੀ ਨੂੰ ਹੋਰ ਮਜ਼ਬੂਤ ਕੀਤਾ ਜਾਵੇ। ਵਰਕਸ਼ਾਪ ਦੇ ਪਹਿਲੇ ਦਿਨ ਦੇ ਮੁੱਖ ਬੁਲਾਰੇ ਡਾ. ਪੀਯੂਸ਼ ਸਿੰਘ, ਇੰਡੀਅਨ ਸਪਾਈਨਲ ਕੋਰਡ ਇੰਜਰੀ ਸੈਂਟਰ, ਨਵੀਂ ਦਿੱਲੀ ਸਨ। ਡਾ. ਪੀਯੂਸ਼ ਨੇ ਵਿਦਿਆਰਥੀਆਂ ਨੂੰ 'ਟੇਪਿੰਗ ਤਕਨੀਕ' ਥੈਰੇਪੀ ਦਾ ਪ੫ਯੋਗ ਕਰਕੇ ਦੱਸਿਆ। ਇਸ ਮੌਕੇ ਪਿ੫ੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਕਿਹਾ ਕਿ ਸਾਡੇ ਕਾਲਜ ਦਾ ਫਿਜ਼ੀਓਥੈਰੇਪੀ ਵਿਭਾਗ ਪਿਛਲੇ ਕਈ ਸਾਲਾਂ ਤੋਂ ਮਾਨਵਤਾ ਦੀ ਸੇਵਾ 'ਚ ਨਵੀਆਂ ਲੀਹਾਂ ਪਾ ਰਿਹਾ ਹੈ। ਇਸ ਮੌਕੇ ਵਿਭਾਗ ਦੇ ਮੁਖੀ ਡਾ. ਰਾਜੂ ਸ਼ਰਮਾ ਨੇ ਇਸ ਵਰਕਸ਼ਾਪ ਦੀ ਰੂਪ ਰੇਖਾ ਤੇ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਡਾ. ਜਸਵੰਤ ਕੌਰ, ਡਾ. ਪ੍ਰੀਆਂਕ ਸ਼ਾਰਧਾ, ਡਾ. ਰਿਚਾ, ਡਾ. ਰਾਜਬੀਰ ਆਦਿ ਹਾਜ਼ਰ ਸਨ।