ਕੰਵਰਪਾਲ ਸਿੰਘ ਕਾਹਲੋਂ, ਭੋਗਪੁਰ : ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਥਾਣਾ ਭੋਗਪੁਰ ਦੇ ਮੁਖੀ ਨਰੇਸ਼ ਕੁਮਾਰ ਜੋਸ਼ੀ ਨੇ ਕਿਹਾ ਕਿ ਬਲਾਕ ਭੋਗਪੁਰ ਦੇ ਪਿੰਡਾਂ 'ਚ ਜਿਨ੍ਹਾਂ ਵਿਅਕਤੀਆਂ ਕੋਲ ਅਸਲਾ ਹੈ, ਉਹ ਆਪਣੇ ਹਥਿਆਰ ਥਾਣਾ ਭੋਗਪੁਰ 'ਚ ਤਰੁੰਤ ਜਮ੍ਹਾਂ ਕਰਵਾ ਦੇਣ। ਜੋਸ਼ੀ ਨੇ ਗੱਲਬਾਤ ਕਰਦਿਆਂ ਕਿਹਾ ਕਿ ਚੋਣਾਂ ਦੇ ਮੱਦੇਨਜ਼ਰ ਕਿਸੇ ਵੀ ਹਿੰਸਕ ਕਾਰਵਾਈ ਤੋਂ ਬਚਣ ਲਈ ਅਸਲਾ ਜਮ੍ਹਾਂ ਕਰਵਾਉਣਾ ਜ਼ਰੂਰੀ ਹੈ, ਜਿਸ ਲਈ 20 ਦਸੰਬਰ ਤਕ ਦਾ ਸਮਾਂ ਦਿੱਤਾ ਗਿਆ ਹੈ। ਜੇ ਕੋਈ ਵੀ ਅਸਲਾ ਧਾਰਕ ਇਸ ਹਦਾਇਤਾ ਨੂੰ ਗੰਭੀਰਤਾ ਨਾਲ ਨਹੀਂ ਲੈਂਦਾ ਤਾਂ ਉਨ੍ਹਾਂ ਦਾ ਅਸਲਾ ਲਾਇਸੈਂਸ ਰੱਦ ਕਰਨ ਤੋਂ ਇਲਾਵਾ ਸਖਤ ਕਾਨੂੰਨੀ ਕਾਰਵਾਈ ਵੀ ਹੋ ਸਕਦੀ ਹੈ। ਅਸਲਾ ਧਾਰਕਾਂ ਆਪਣਾ ਅਸਲਾ ਤੁਰੰਤ ਥਾਣੇ 'ਚ ਜਮ੍ਹਾਂ ਕਰਵਾ ਕੇ ਰਸੀਦ ਪ੫ਾਪਤ ਕਰ ਲੈਣ ਤੇ ਚੋਣ ਪ੫ਕਿਰਿਆ ਮੁਕੰਮਲ ਹੋਣ ਤੋਂ ਬਾਅਦ ਇਹ ਅਸਲਾ ਵਾਪਸ ਕਰ ਦਿੱਤਾ ਜਾਵੇਗਾ।