ਅਮਰੀਕ ਸਿੰਘ, ਸੁਲਤਾਨਵਿੰਡ : ਗਹਿਰੀ ਤੋਂ ਦਰਜਨਾਂ ਪਿੰਡਾਂ ਵਿਚੋਂ ਗੁਜ਼ਰਦੀ 12 ਫੁੱਟੀ ਸੜਕ ਜੋ ਮਹਿਤਾ ਰੋਡ ਨਾਲ ਮਿਲਦੀ ਹੈ, ਉਸ 'ਤੇ ਖੜ੍ਹੇ ਸੈਂਕੜੇ ਟਰੱਕਾਂ ਕਾਰਨ ਦਰਜਨਾਂ ਤੋਂ ਵੱਧ ਪਿੰਡਾਂ ਦੇ ਲੋਕ ਪਰੇਸ਼ਾਨ ਹਨ। ਪਿੰਡ ਬੰਮਾ ਦੇ ਸਰਪੰਚ ਦੀਦਾਰ ਸਿੰਘ ਨੇ ਜਾਣਕਾਰੀ ਦਿੱਤੀ ਕਿ ਉਨ੍ਹਾਂ ਦੇ ਪਿੰਡ ਨਜ਼ਦੀਕ ਗੁਦਾਮਾਂ ਵਿਚ ਕਣਕ ਨਾਲ ਭਰੇ ਟਰੱਕਾਂ ਦੀ ਹਫਤਾ ਬੀਤ ਜਾਣ 'ਤੇ ਵੀ ਲੁਹਾਈ ਨਾ ਹੋਣ ਕਰਕੇ ਸੈਂਕੜੇ ਟਰੱਕ ਲੰਬੀਆਂ ਕਤਾਰਾਂ ਵਿਚ ਖੜੇ੍ਹ ਰਹਿਣ ਕਾਰਨ ਸੜਕਾਂ 'ਤੇ ਜਾਮ ਲੱਗਾ ਹੋਣ ਕਰਕੇ ਕਰਫਿਊ ਵਰਗੀ ਸਥਿਤੀ ਬਣੀ ਹੋਈ ਹੈ, ਕਿਉਂਕਿ 12 ਫੁੱਟੀ ਇਹ ਸੜਕ ਸਾਰੀ ਦੀ ਸਾਰੀ ਟਰੱਕਾਂ ਨੇ ਮੱਲੀ ਹੋਈ ਹੈ। ਇਸ ਕਰਕੇ ਕੋਈ ਹੋਰ ਵਹੀਕਲ ਤਾਂ ਦੂਰ ਦੀ ਗੱਲ ਕੋਈ ਸਾਈਕਲ ਜਾਂ ਮੋਟਰ ਸਾਈਕਲ ਸਵਾਰ ਵੀ ਨਹੀਂ ਲੰਘ ਸਕਦਾ। ਉਨ੍ਹਾਂ ਕਿਹਾ ਕਿ ਇਸ ਬਾਰੇ ਪ੫ਸਾਸ਼ਨ ਦੇ ਉਚ ਅਧਿਕਾਰੀਆਂ ਨੂੰ ਸਮੱਸਿਆ ਦੀ ਜਾਣਕਾਰੀ ਦਿੱਤੀ ਗਈ ਸੀ ਪਰ ਇਸਦਾ ਹੱਲ ਨਹੀਂ ਕੱਿਢਆ ਗਿਆ।