ਫੋਟੋ-13-ਬੀਐਨਐਲ-ਪੀ-9

ਕੈਪਸ਼ਨ-ਸਹਾਇਕ ਥਾਣੇਦਾਰ ਅਵਤਾਰ ਸਿੰਘ ਵਾਹਨ ਦੀ ਚੈਕਿੰਗ ਕਰਦੇ ਹੋਏ।

---------

ਸੁਰਿੰਦਰ ਗੋਇਲ,ਪੱਖੋ ਕੈਚੀਆਂ :

ਸ਼ਹਿਣਾ ਪੁਲਿਸ ਨੇ ਪੱਖੋਂ ਕੈਚੀਆਂ ਨਜਦੀਕ ਬਰਨਾਲਾ-ਬਾਜਾਖਾਨਾ ਮੁੱਖ ਸੜਕ 'ਤੇ ਨਾਕਾਬੰਦੀ ਕਰਕੇ ਟ੫ੈਫਿਕ ਨਿਯਮਾਂ ਦੀ ਉਲੰਘਣਾ ਕਰਨ ਤੇ ਅਧੂਰੇ ਕਾਗ਼ਜ਼ਾਤ ਵਾਲੇ ਵਹੀਕਲ ਚਾਲਕਾਂ ਦੇ ਚਲਾਨ ਕੱਟੇ ਗਏ ਤੇ ਵਾਹਨਾਂ ਦੀ ਚੈਕਿੰਗ ਕੀਤੀ। ਨਾਕਾਬੰਦੀ ਦੌਰਾਨ ਸਹਾਇਕ ਥਾਣੇਦਾਰ ਅਵਤਾਰ ਸਿੰਘ ਨੇ ਦੱਸਿਆ ਕਿ ਥਾਣਾ ਮੁਖੀ ਸਮਸ਼ੇਰ ਸਿੰਘ ਦੀ ਨਿਗਰਾਨੀ ਹੇਠ ਵੱਖ-ਵੱਖ ਥਾਂਵਾਂ 'ਤੇ ਨਾਕਾਬੰਦੀ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਤੇ ਚੈਕਿੰਗ ਦੌਰਾਨ ਟ੫ੈਫਿਕ ਨਿਯਮਾਂ ਨੂੰ ਤੋੜਨ ਵਾਲੇ ਵਾਹਨ ਚਾਲਕਾਂ ਦੇ ਚਲਾਨ ਕੱਟੇ ਗਏ ਹਨ। ਇਹ ਚਲਾਨ ਬਿਨਾਂ ਹੈਲਮੇਟ, ਬਿਨਾਂ ਡਰਾਈਵਿੰਗ ਲਾਇਸੰਸ, ਗਲਤ ਸਾਈਡ ਵਾਹਨ ਚਲਾਉਣਾ ਆਦਿ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨ ਚਾਲਕਾਂ ਦੇ ਕੱਟੇ ਗਏ। ਸਹਾਇਕ ਥਾਣੇਦਾਰ ਅਵਤਾਰ ਸਿੰਘ ਨੇ ਵਹੀਕਲ ਚਾਲਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਪੂਰੇ ਕਾਗ਼ਜਾਤ ਲੈ ਕੇ ਵਹੀਕਲ 'ਤੇ ਸਫ਼ਰ ਕਰਨ ਤਾਂ ਜੋ ਪੁਲਿਸ ਨਾਕਿਆਂ ਦੌਰਾਨ ਉਨ੍ਹਾਂ ਨੂੰ ਕੋਈ ਸਮੱਸਿਆ ਨਾ ਆਵੇ। ਉਨ੍ਹਾਂ ਨੇ ਵਾਹਨ ਚਾਲਕਾਂ ਨੂੰ ਵਹੀਕਲ ਚਲਾਉਂਦੇ ਸਮੇਂ ਮੋਬਾਇਲ ਫੋਨ ਦੀ ਵਰਤੋਂ ਨਾ ਕਰਨ ਲਈ ਕਿਹਾ ਕਿਉਂਕਿ ਵਧੇਰੇ ਹਾਦਸੇ ਮੋਬਾਇਲ ਫੋਨ ਦੀ ਵਰਤੋਂ ਕਾਰਨ ਹੀ ਹੁੰਦੇ ਹਨ।