ਫੋਟੋ 28

ਕੈਪਸ਼ਨ : ਫੁੱਟਬਾਲ ਚੌਕ ਨੇੜੇ ਸਥਿਤ ਨਾਰੰਗ ਸਪੋਰਟਸ ਦੀ ਦੁਕਾਨ 'ਤੇ ਹੋਈ ਚੋਰੀ ਬਾਰੇ ਜਾਣਕਾਰੀ ਦਿੰਦੇ ਹੋਏ ਪੀੜਤ ਇੰਦਰਪਾਲ ਸਿੰਘ।

ਜੇਐੱਨਐੱਨ, ਜਲੰਧਰ : ਸਥਾਨਕ ਫੁੱਟਬਾਲ ਚੌਕ ਨੇੜੇ ਸਥਿਤ ਨਾਰੰਗ ਸਪੋਰਟਸ ਸ਼ੋਅ ਰੂਮ 'ਚ ਛੱਤ ਦੇ ਰਸਤਿਓਂ ਆਏ ਚੋਰ ਅੰਦਰ ਪਏ ਕਰੀਬ ਢਾਈ ਲੱਖ ਰੁਪਏ ਚੋਰੀ ਕਰ ਕੇ ਲੈ ਗਏ। ਸ਼ੋਅ ਰੂਮ 'ਚ ਸੀਸੀਟੀਵੀ ਕੈਮਰੇ ਲੱਗੇ ਹੋਏ ਹਨ ਪਰ ਬੀਤੀ ਰਾਤ ਨੂੰ ਸ਼ੋਅ ਰੂਮ ਦੇ ਮਾਲਕ ਨੇ ਜਾਂਦੇ-ਜਾਂਦੇ ਮੇਨ ਸਵਿੱਚ ਆਫ਼ ਕਰ ਦਿੱਤੇ ਸਨ, ਜਿਸ ਕਾਰਨ ਘਟਨਾ ਕੈਮਰੇ 'ਚ ਕੈਦ ਨਹੀਂ ਹੋ ਸਕੀ। ਸੂਚਨਾ ਮਿਲਦੇ ਹੀ ਥਾਣਾ ਡਵੀਜ਼ਨ ਨੰਬਰ 2 ਦੀ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ।

ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਸ਼ੋਅ ਰੂਮ ਦੇ ਮਾਲਕ ਜੇਪੀ ਨਗਰ ਵਾਸੀ ਇੰਦਰਪਾਲ ਸਿੰਘ ਨਾਰੰਗ ਨੇ ਦੱਸਿਆ ਕਿ ਬੀਤੀ ਰਾਤ ਉਹ ਸ਼ੋਅ ਰੂਮ ਬੰਦ ਕਰਕੇ ਘਰ ਗਏ ਸਨ। ਸਵੇਰੇ ਸ਼ੋਅ ਰੂਮ ਖੋਲ੍ਹਣ ਲਈ ਆਏ ਤਾਂ ਤਾਲੇ ਲੱਗੇ ਹੋਏ ਸਨ। ਅੰਦਰ ਜਾ ਕੇ ਪਤਾ ਲੱਗਿਆ ਕਿ ਦੁਕਾਨ 'ਚ ਪਈ ਕਰੀਬ ਢਾਈ ਲੱਖ ਦੀ ਨਕਦੀ ਗੋਲਕ 'ਚੋਂ ਗਾਇਬ ਸੀ। ਚੋਰ ਛੱਤ 'ਤੇ ਬਣੇ ਲੱਕੜ ਦੇ ਦਰਵਾਜ਼ੇ ਰਾਹੀਂ ਆਏ ਅਤੇ ਘਟਨਾ ਨੂੰ ਅੰਜਾਮ ਦਿੱਤਾ। ਉਨ੍ਹਾਂ ਦੱਸਿਆ ਕਿ ਬੀਤੀ ਰਾਮ ਅੰਦਰ ਲੱਗੇ ਸੀਸੀਟੀਵੀ ਕੈਮਰੇ ਰਾਤ ਨੂੰ ਮੇਨ ਸਵਿੱਚ ਬੰਦ ਕਰਦੇ ਹੀ ਬੰਦ ਹੋ ਗਏ ਸਨ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਇਸ ਸਬੰਧੀ ਸਪੋਰਟਸ ਮਾਰਕੀਟ ਐਸੋਸੀਏਸ਼ਨ ਦੇ ਰਵਿੰਦਰ ਧੀਰ ਨੇ ਦੱਸਿਆ ਕਿ ਸਪੋਰਟਸ ਮਾਰਕੀਟ 'ਚ ਪਹਿਲਾਂ ਵੀ ਕਈ ਚੋਰੀਆਂ ਹੋ ਚੁੱਕੀਆਂ ਹਨ। ਉਨ੍ਹਾਂ ਪੁਲਿਸ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਉਨ੍ਹਾਂ ਦੀ ਮਾਰਕੀਟ 'ਚ ਰਾਤ ਸਮੇਂ ਪੁਲਿਸ ਗਸ਼ਤ ਵਧਾਈ ਜਾਵੇ।

ਥਾਣਾ-7 ਨੇੜਿਓਂ ਕਾਰ ਚੋਰੀ :

ਥਾਣਾ ਡਵੀਜ਼ਨ ਨੰਬਰ 7 ਤੋਂ ਸਿਰਫ਼ 100 ਮੀਟਰ ਦੀ ਦੂਰੀ 'ਤੇ ਸਥਿਤ ਇਕ ਪ੫ੋਫੈਸਰ ਦੇ ਘਰ ਦੇ ਬਾਹਰ ਖੜ੍ਹੀ ਸਵਿਫਟ ਡਿਜ਼ਾਈਰ ਕਾਰ ਬੁੱਧਵਾਰ ਦੇਰ ਰਾਤ ਚੋਰੀ ਹੋ ਗਈ। ਚੋਰਾਂ ਦੀ ਕਰਤੂਤ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ। ਕਪੂਰਥਲਾ ਦੀ ਅਕੈਡਮੀ 'ਚ ਫਿਜਿਕਸ ਦੇ ਪ੫ੋਫੈਸਰ ਅਰਬਨ ਅਸਟੇਟ ਨਿਵਾਸੀ ਸੰਜੀਵ ਅਗਰਵਾਲ ਨੇ ਦੱਸਿਆ ਕਿ ਬੀਤੀ ਰਾਤ ਉਨ੍ਹਾਂ ਦੀ ਕਾਰ ਘਰ ਦੇ ਬਾਹਰ ਖੜ੍ਹੀ ਸੀ। ਸਵੇਰੇ ਉੱਠ ਕੇ ਵੇਖਿਆ ਤਾਂ ਕਾਰ ਗਾਇਬ ਸੀ। ਉਨ੍ਹਾਂ ਦੱਸਿਆ ਕਿ ਗੁਆਂਢ ਵਾਲੇ ਘਰ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ 'ਚ ਵੇਖਿਆ ਤਾਂ ਪਤਾ ਲੱਗਿਆ ਕਿ ਸਵੇਰੇ ਤੜਕੇ ਕਰੀਬ ਛੇ ਵਜੇ ਇਕ ਵਿਅਕਤੀ ਆਇਆ ਅਤੇ ਉਸ ਨੇ ਸ਼ੀਸ਼ਾ ਤੋੜ ਕੇ ਦਰਵਾਜ਼ਾ ਖੋਲਿ੍ਹਆ ਅਤੇ ਕਰੀਬ ਦੋ ਮਿੰਟਾਂ 'ਚ ਹੀ ਗੱਡੀ ਸਟਾਰਟ ਕਰ ਕੇ ਲੈ ਗਿਆ।

ਬਾਈਕ ਸਵਾਰ ਐੱਸਆਈ ਦੀ ਪਤਨੀ ਦਾ ਪਰਸ ਖੋਹ ਕੇ ਫਰਾਰ:

ਰਾਮਾ ਮੰਡੀ ਪੁਲ਼ ਨੇੜੇ ਰਿਕਸ਼ੇ 'ਤੇ ਜਾ ਰਹੀ ਕਪੂਰਥਲਾ ਥਾਣਾ 'ਚ ਤਾਇਨਾਤ ਐੱਸਆਈ ਸੁਖਜਿੰਦਰ ਸਿੰਘ ਦੀ ਪਤਨੀ ਕਮਲਜੀਤ ਕੌਰ ਦਾ ਪਰਸ ਬਾਈਕ ਸਵਾਰ ਖੋਹ ਕੇ ਫ਼ਰਾਰ ਹੋ ਗਏ। ਪੁਲਿਸ ਨੂੰ ਦਿੱਤੇ ਬਿਆਨ 'ਚ ਕਮਲਜੀਤ ਕੌਰ ਨੇ ਦੱਸਿਆ ਕਿ ਉਹ ਇੰਗਲੈਂਡ ਤੋਂ ਆਈ ਹੈ। ਉਸ ਦਾ ਪਤੀ ਕਪੂਰਥਲਾ ਥਾਣਾ 'ਚ ਐੱਸਆਈ ਹੈ। ਕੁਝ ਦਿਨਾਂ ਬਾਅਦ ਉਸ ਦੀ ਬੇਟੀ ਦੀ ਸ਼ਾਦੀ ਹੈ ਤਾਂ ਉਹ ਖ਼ਰੀਦਦਾਰੀ ਕਰਨ ਲਈ ਬਾਜ਼ਾਰ ਗਈ ਸੀ। ਆਟੋ 'ਚ ਵਾਪਸ ਪਰਤ ਰਹੀ ਸੀ ਤਾਂ ਰਾਮਾਮੰਡੀ ਪੁਲ਼ ਨੇੜੇ ਬਾਈਕ 'ਤੇ ਆਏ ਦੋ ਨੌਜਵਾਨ ਉਸ ਦੇ ਹੱਥ 'ਚ ਫੜਿਆ ਪਰਸ ਖੋਹ ਕੇ ਲੈ ਗਏ। ਪਰਸ 'ਚ ਕਰੀਬ ਤੀਹ ਡਾਲਰ ਤੇ ਇਕ ਲੱਖ ਰੁਪਏ ਦੀ ਭਾਰਤੀ ਕਰੰਸੀ ਸੀ। ਇਸ ਤੋਂ ਇਲਾਵਾ ਦਸਤਾਵੇਜ਼ ਵੀ ਸਨ। ਥਾਣਾ ਰਾਮਾ ਮੰਡੀ ਦੇ ਇੰਚਾਰਜ ਜੀਵਨ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਦੇ ਆਧਾਰ 'ਤੇ ਮਾਮਲਾ ਦਰਜ ਕਰ ਲਿਆ ਹੈ।