ਬੈਂਕਾਕ (ਏਜੰਸੀ) : ਥਾਈਲੈਂਡ ਦੇ ਮਰਹੂਮ ਰਾਜਾ ਦੀ ਅੰਤਿਮ ਯਾਤਰਾ ਲਈ ਸ਼ਨਿਚਰਵਾਰ ਨੂੰ ਤਿਆਰੀ ਕੀਤੀ ਗਈ। ਇਸ ਦੌਰਾਨ ਡਰੱਮ ਤੇ ਬੈਂਡ ਵਿਚਕਾਰ ਕਾਲੀ ਟੋਪੀ ਤੇ ਰਵਾਇਤੀ ਕਪੜਿਆਂ 'ਚ ਅਧਿਕਾਰੀ ਸ਼ਾਮਲ ਹੋਏ। ਰਾਜਾ ਦੇ ਅੰਤਿਮ ਸਸਕਾਰ ਲਈ ਥਾਈਲੈਂਡ ਦੀ ਸੈਨਿਕ ਸਰਕਾਰ ਨੇ ਨੌ ਕਰੋੜ ਡਾਲਰ (ਕਰੀਬ 585 ਕਰੋੜ ਰੁਪਏ) ਦਾ ਬਜਟ ਰੱਖਿਆ ਹੈ।

ਪਿਛਲੇ ਸਾਲ 13 ਅਕਤੂਬਰ 87 ਸਾਲਾ ਥਾਈਲੈਂਡ ਦੇ ਰਾਜਾ ਭੂਮੀਬਲ ਦਾ ਦੇਹਾਂਤ ਗਿਆ ਸੀ। ਉਨ੍ਹਾਂ ਦਾ ਅੰਤਿਮ ਸਸਕਾਰ 26 ਅਕਤੂਬਰ ਨੂੰ ਹੋਵੇਗਾ। ਇਸ ਦੌਰਾਨ ਕਰੀਬ ਢਾਈ ਲੱਖ ਲੋਕਾਂ ਦੇ ਮੌਜੂਦ ਰਹਿਣ ਦੀ ਉਮੀਦ ਹੈ। ਭੂਟਾਨ ਨਰੇਸ਼ ਜਿਗਮੇ ਖੇਸਰ ਨਾਮਗਿਆਲ ਵਾਂਗਚੁਕ ਤੇ ਜਾਪਾਨ ਦੇ ਰਾਜਕੁਮਾਰ ਅਕਿਸ਼ਿਨੋ ਤੇ ਰਾਜਕੁਮਾਰ ਕਿਕੋ ਸਮੇਤ ਦਰਜਨਾਂ ਦੇਸ਼ਾਂ ਦੇ ਰਾਸ਼ਟਰ ਮੁਖੀ ਸ਼ਾਮਲ ਹੋਣਗੇ। ਅੰਤਿਮ ਸਸਕਾਰ ਲਈ ਕਰੀਬ ਇਕ ਸਾਲ ਤੋਂ ਤਿਆਰੀਆਂ ਚਲ ਰਹੀਆਂ ਹਨ। ਰਾਜ ਮਹਿਲ ਦੇ ਸਾਹਮਣੇ ਚੌਕ 'ਚ ਹਜ਼ਾਰਾਂ ਮਜ਼ਦੂਰਾਂ ਨੇ ਸੋਨੇ ਨਾਲ ਬਣਿਆ ਹੋਇਆ ਥਾਈ ਪੈਵੇਲੀਅਨ ਤਿਆਰ ਕੀਤਾ ਹੈ। ਅੰਤਿਮ ਸਸਕਾਰ ਦੇ ਦਿਨ ਰਾਸ਼ਟਰੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ।