ਫੋਟੋ-11

ਕੈਪਸ਼ਨ- ਰੌਕ ਗਾਰਡਨ ਵਿਚ ਵਿਦਿਆਰਥੀ ਯਾਦਗਾਰੀ ਫੋਟੋ ਕਰਵਾਉਦੇ ਹੋਏ।

ਅਸ਼ਵਨੀ ਸੋਢੀ, ਮਾਲੇਰਕੋਟਲਾ :

ਸਥਾਨਕ ਆਬਾਨ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਇਕ ਦਿਨ ਦਾ ਚੰਡੀਗੜ੍ਹ ਦਾ ਵਿਦਿਅਕ ਟੂਰ ਦਾ ਆਨੰਦ ਮਾਣਿਆ ਕੀਤਾ। ਸਕੂਲ ਦੇ ਵਿਦਿਆਰਥੀ ਸਵੇਰੇ ਚੰਡੀਗੜ੍ਹ ਲਈ ਰਵਾਨਾ ਹੋਏ ਅਤੇ ਉਨ੍ਹਾਂ ਪਹਿਲਾ ਰੌਕ ਗਾਰਡਨ ਵਿਚ ਫੁੱਲਾਂ ਦਾ ਅਨੰਦ ਮਾਣਿਆ ਅਤੇ ਫਿਰ ਇਸ ਤੋਂ ਬਾਅਦ ਵਿਦਿਆਰਥੀਆਂ ਨੇ ਰੌਕ ਗਾਰਡਨ ਵਿਚ ਇਕ ਵਿਅਕਤੀ (ਨੇਕ ਚੰਦ) ਦੁਆਰਾ ਕੀਤਾ ਉਪਰਾਲੇ ਬਾਰੇ ਗਿਆਨ ਪ੫ਾਪਤ ਕੀਤਾ। ਆਖਰ ਵਿਚ ਵਿਦਿਆਰਥੀਆਂ ਨੇ ਸੁਖਨਾ ਲੇਕ ਤੇ ਬੋਟਿੰਗ ਦਾ ਅਨੰਦ ਲਿਆ। ਸਕੂਲ ਦੀ ਵਾਇਸ ਪਿ੫ੰਸੀਪਲ ਯਸ਼ਪ੫ੀਤ ਕੌਰ ਨੇ ਦੱਸਿਆ ਕਿ ਇਸ ਤਰ੍ਹਾਂ ਦੇ ਟੂਰ ਕਰਨ ਨਾਲ ਸਕੂਲ ਦੇ ਵਿਦਿਆਰਥੀ ਦੇ ਗਿਆਨ ਵਿਚ ਵਾਧਾ ਹੁੰਦਾ ਹੈ ਅਤੇ ਨਾਲ ਹੀ ਵਿਦਿਆਰਥੀ ਆਪਣੇ ਆਪ ਨੂੰ ਤਰੋ ਤਾਜ਼ਾ ਮਹਿਸੂਸ ਕਰਦੇ ਹਨ ਅਤੇ ਉਨ੍ਹਾਂ ਦਾ ਪੜ੍ਹਾਈ ਵਿਚ ਜਿਆਦਾ ਮਨ ਲਗਦਾ ਹੈ।