ਹਰਮਨ ਸੂਫ਼ੀ ਲਹਿਰਾ, ਡੇਹਲੋਂ : ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੁਟਾਹਰੀ ਵਿਖੇ ਹਰ ਸਾਲ ਦੀ ਤਰ੍ਹਾਂ ਪਹਿਲੀ ਜਮਾਤ ਤੋਂ ਬਾਰਵੀਂ ਜਮਾਤ ਤੱਕ ਵਧੀਆ ਪੁਜੀਸ਼ਨਾਂ ਹਾਸਲ ਕਰਨ ਵਾਲੇ ਹੋਣਹਾਰ ਵਿਦਿਆਰਥੀਆਂ ਨੂੰ ਮਾਸਟਰ ਪ੫ਤਾਪ ਸਿੰਘ ਐਜ਼ੂਕੇਸ਼ਨ ਟਰੱਸਟ ਬੁਟਾਹਰੀ ਦੇ ਸਰਪ੫ਸਤ ਪਵਿੱਤਰ ਸਿੰਘ ਅਤੇ ਦਲਜੀਤ ਸਿੰਘ ਵੱਲੋਂ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ।¢ਇਨਾਮ ਵੰਡ ਸਮਾਰੋਹ ਵਿੱਚ ਨਗਰ ਦੇ ਪਤਵੰਤੇ, ਪੰਚਾਇਤ ਮੈਂਬਰ ਅਤੇ ਬੱਚਿਆਂ ਦੇ ਮਾਪੇ ਸ਼ਾਮਿਲ ਹੋਏ।¢ਪਿ੫ੰਸੀਪਲ ਹਰਜੀਤ ਸਿੰਘ ਖੱਟੜਾ ਨੇ ਆਪਣੇ ਭਾਸ਼ਣ ਦੌਰਾਨ ਸਨਮਾਨਿਤ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਦੂਸਰੇ ਵਿਦਿਆਰਥੀਆਂ ਨੂੰ ਪੜਾਈ ਲਗਨ ਤੇ ਮਿਹਨਤ ਨਾਲ ਕਰਨ ਲਈ ਪ੫ੇਰਿਤ ਕੀਤਾ।¢ਇਸ ਸਮਾਗਮ 'ਚ ਵਿਦਿਆਰਥੀਆਂ ਨੇ ਕਵਿਤਾਵਾਂ ਗਾ ਕੇ ਵਾਹ-ਵਾਹ ਖੱਟੀ।¢ਪੰਜਾਬੀ ਮਾਸਟਰ ਦਲਜੀਤ ਸਿੰਘ ਲਹਿਰਾ, ਹਰਪ੫ੀਤ ਕੌਰ ਅਤੇ ਗੁਰਮਿੰਦਰ ਕੌਰ ਵੱਲੋਂ ਤਿਆਰ ਕਰਵਾਈ ਪਾਲੀ ਭੁਪਿੰਦਰ ਦੀ ਇਕਾਂਗੀ 'ਸਿਰਜਣਾ' ਨੂੰ ਵਿਦਿਆਰਥਣਾਂ ਨੇ ਸਕਿੱਟ ਰੂਪ ਵਿੱਚ ਪੇਸ਼ ਕੀਤਾ।¢ਜਿਸ ਨੂੰ ਸਮਾਗਮ 'ਚ ਸ਼ਾਮਿਲ ਮੋਹਤਬਾਰਾਂ ਨੇ ਬਹੁਤ ਸਰਾਹਿਆ।¢ਇਸ ਸਮੇਂ ਲੈਕ.ਹਰਦੇਵ ਸਿੰਘ, ਏਕਮ ਸਿੰਘ, ਸ਼ਿਕੰਦਰ ਸਿਘ, ਰਾਜ ਕੁਮਾਰ ਦਾਨੀ, ਕੁਲਵਿੰਦਰ ਸਿੰਘ, ਬਲਜਿੰਦਰ ਸਿੰਘ ਗਰੇਵਾਲ, ਅਮਨਦੀਪ ਸਿੰਘ, ਹਰਜੀਤ ਕੌਰ, ਪ੫ਾਇਮਰੀ ਸਕੂਲ ਦੇ ਮੁੱਖ ਅਧਿਆਪਕ ਲਖਵੀਰ ਸਿੰਘ, ਦਵਿੰਦਰ ਸਿੰਘ ਅਤੇ ਗੁਰਜੰਟ ਸਿੰਘ ਸ਼ਾਮਲ ਸਨ।