ਤਲਵੰਡੀ ਚੌਧਰੀਆਂ : ਸਿਵਲ ਸਰਜਨ ਕਪੂਰਥਲਾ ਡਾ. ਬਲਬੀਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ 'ਤੇ ਐਸਐਮਓ ਕਾਲਾ ਸੰਿਘਆਂ ਡਾ. ਸੁਰੇਸ਼ ਕੁਮਾਰ ਦਾਦਰਾ ਦੀ ਯੋਗ ਅਗਵਾਈ 'ਚ ਮੈਡੀਕਲ ਅਫਸਰ ਪੀਐਚ ਸੀ। ਡਾ. ਬੀਰ ਗੁਰਪ੫ੀਤ ਸਿੰਘ ਦੀ ਅਗਵਾਈ 'ਚ ਤੰਬਾਕੂਨੋਸ਼ੀ ਰਹਿਤ ਰੈਲੀ ਸੀਨੀਅਰ ਸੈਕੰਡਰੀ ਸਕੂਲ ਖਾਲੂ ਦੇ ਬੱਚਿਆਂ ਤੇ ਪਿੰ੍ਰ. ਅਰਵਿੰਦਰ ਸਿੰਘ ਨਾਲ ਰਲ ਕੇ ਕੱਢੀ ਗਈ। ਸਕੂਲੀ ਬੱਚਿਆਂ ਕੋਲ ਵੱਖ-ਵੱਖ ਤਰ੍ਹਾਂ ਦੇ ਲਿਖੇ ਸਲੋਗਨ ਬੋਰਡ ਚੁੱਕੇ ਹੋਏ ਸਨ। ਇਸ ਮੌਕੇ ਬੋਲਦਿਆਂ ਡਾ. ਗੁਰਪ੫ੀਤ ਸਿੰਘ ਨੇ ਦੱਸਿਆ ਕਿ ਤੰਬਾਕੂ ਦਾ ਸੇਵਨ ਜਾਨਲੇਵਾ ਹੈ, ਜਿਸ ਨਾਲ ਕੈਂਸਰ ਦਾ ਵੀ ਖ਼ਤਰਾ ਵੱਧ ਜਾਂਦਾ ਹੈ। ਤੰਬਾਕੂ ਤੇ ਸਿਗਰਟ ਦਾ ਸੇਵਨ ਕਰਨ ਵਾਲਾ ਆਪ ਤਾਂ ਤੰਗ ਹੰੁਦਾ ਹੀ ਹੈ, ਦੂਜਿਆਂ ਨੂੰ ਵੀ ਪ੫ੇਸ਼ਾਨ ਕਰਦਾ ਹੈ। ਦੇਸ਼ ਦੀ ਆਰਥਿਕ ਤੇ ਮਾਨਸਿਕਤਾ ਨੂੰ ਵੀ ਬਹੁਤ ਨੁਕਸਾਨ ਪਹੁੰਚਦਾ ਹੈ। ਇਸ ਮੌਕੇ ਜਸਵਿੰਦਰ ਸਿੰਘ ਫਾਰਮਾਸਿਸਟ, ਸੁਖਦੇਵ ਸਿੰਘ ਐਸਆਈ, ਕਮਲਜੀਤ ਕੌਰ, ਜਸਵੀਰ ਕੌਰ, ਦਿਲਬਾਗ ਸਿੰਘ ਖਾਲੂ, ਸਬ ਸੈਂਟਰ ਕੋਲੀਆਂਵਾਲ, ਸ਼ੇਖੂਪੁਰ ਤੇ ਸੈਦੋਵਾਲ ਦੀਆਂ ਏਐਨਐਮ ਤੇ ਆਸਾਂ ਵਰਕਰ ਸ਼ਾਮਲ ਸਨ।