-ਅਧਿਆਪਕਾਂ ਦੀ ਘਾਟ ਨਾਲ ਜੂਝ ਰਿਹਾ ਸਕੂਲ

- 75 ਫੀਸਦੀ ਸਟਾਫ ਦੀ ਹੈ ਘਾਟ

ਸਿਟੀ-552

ਕੈਪਸਨ - ਸਟਾਫ ਦੀ ਘਾਟ ਨਾਲ ਜੂਝ ਰਹੇ ਪਿੰਡ ਕੋਟ ਬਾਦਲ ਖਾਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਬਾਹਰੀ ਤਸਵੀਰ। ਪੰਜਾਬੀ ਜਾਗਰਣ

ਅਨਮੋਲ ਸਿੰਘ ਚਾਹਲ, ਨੂਰਮਹਿਲ

ਪੰਜਾਬ ਸਰਕਾਰ ਵੱਲੋਂ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਲਈ ਆਏ ਦਿਨ ਸਰਕਾਰੀ ਸਕੂਲਾਂ ਵਿੱਚ ਵੱਧ ਤੋਂ ਵੱਧ ਸਹੂਲਤਾਂ ਦੇਣ ਦੇ ਦਾਅਵੇ ਕੀਤੇ ਜਾਂਦੇ ਹਨ ਪਰ ਕਈ ਸਕੂਲਾਂ 'ਚ ਸਟਾਫ ਤੇ ਕਈ ਹੋਰ ਮੁੱਢਲੀਆਂ ਸਹੂਲਤਾਂ ਦੀ ਘਾਟ ਨੂੰ ਦੇਖਦੇ ਹੋਏ ਅਜਿਹੇ ਦਾਅਵੇ ਖੋਖਲੇ ਜਾਪਦੇ ਨਜ਼ਰ ਆਉਂਦੇ ਹਨ।...ਜੀ ਹਾਂ ਗੱਲ ਕੀਤੀ ਜਾ ਰਹੀ ਹੈ ਇਥੋਂ ਨੇੜਲੇ ਪਿੰਡ ਕੋਟ ਬਾਦਲ ਖਾਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ, ਜੋ ਕਿ ਬਿਨਾਂ ਪਿ੫ੰਸੀਪਲ ਦੇ ਤਾਂ ਚੱਲ ਹੀ ਰਿਹੈ ਹੈ ਪਰ ਇਸ ਤੋਂ ਇਲਾਵਾ ਸਕੂਲ ਵਿੱਚ ਅਧਿਆਪਕਾਂ ਦੀ ਵੀ ਬਹੁਤ ਘਾਟ ਹੈ। ਇਸ ਸਕੂਲ ਦੀ ਇਮਾਰਤ ਤਾਂ ਵਧੀਆ ਹੈ ਤੇ ਵਾਤਾਵਰਣ ਵੀ ਹਰਿਆ ਭਰਿਆ ਹੈ ਪਰ ਅਧਿਆਪਕਾਂ ਦੀ ਘਾਟ ਕਾਰਨ ਇਹ ਵਿੱਦਿਅਕ ਪੱਖੋਂ ਕੁਮਲਾਇਆ ਨਜ਼ਰ ਆਉਂਦਾ ਹੈ।

ਇਸ ਸਬੰਧੀ ਗੱਲਬਾਤ ਕਰਨ 'ਤੇ ਸਕੂਲ ਇੰਚਾਰਜ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਇਸ ਸਕੂਲ ਵਾਸਤੇ 25 ਅਸਾਮੀਆਂ ਸਰਕਾਰ ਵਲੋਂ ਪਾਸ ਕੀਤੀਆਂ ਹੋਈਆਂ ਹਨ, ਜਿਸ 'ਚ 4 ਅਸਾਮੀਆਂ ਲੈਕਚਰਾਰਾਂ ਦੀਆਂ ਹਨ। ਸਮਾਜਿਕ ਸਿੱਖਿਆ ਤੇ ਇੰਗਲਿਸ਼ ਦੀਆਂ 4 ਅਸਾਮੀਆਂ ਵਿੱਚੋਂ 3 ਖਾਲੀ, ਸਾਇੰਸ ਦੀਆਂ 3 ਅਸਾਮੀਆਂ ਵਿੱਚੋਂ 2 ਖਾਲੀ, 3 ਹਿਸਾਬ ਦੀਆਂ ਅਸਾਮੀਆਂ ਵਿੱਚੋਂ 2 ਖਾਲੀ , ਪੰਜਾਬੀ ਦੀ ਇੱਕ ਅਸਾਮੀ ਖਾਲੀ, ਡਰਾਇੰਗ ਦੀ ਅਸਾਮੀ ਖਾਲੀ, ਲੈਕਚਰਾਰ ਦੀਆਂ 4 ਅਸਾਮੀਆਂ ਵਿੱਚੋਂ 4 ਖਾਲੀ, ਕੰਪਿਊਟਰ ਦੀਆਂ 2 ਵਿੱਚੋਂ 2 ਅਸਾਮੀਆਂ ਖਾਲੀ, ਪੀਟੀਆਈ ਦੀ ਇੱਕ ਅਸਾਮੀ ਖਾਲੀ, ਦਰਜਾਚਾਰ ਮੁਲਾਜ਼ਮਾਂ 3 ਅਸਾਮੀਆਂ ਵਿੱਚੋਂ ਇੱਕ ਅਸਾਮੀ ਖਾਲੀ ਹੈ। ਕੁਲ ਮਿਲ ਕੇ ਸਕੂਲ ਦੀਆਂ 75 ਫੀਸਦੀ ਅਸਾਮੀਆਂ ਖਾਲੀ ਪਈਆਂ ਹਨ।

ਜ਼ਿਕਰਯੋਗ ਹੈ ਕਿ 2001 ਵਿੱਚ ਇਸ ਸਕੂਲ਼ ਨੂੰ ਹਾਈ ਸਕੂਲ ਤੋਂ ਅਪਗ੫ੇਡ ਕਰਕੇ ਸੀਨੀਅਰ ਸੈਕੰਡਰੀ ਬਣਾ ਦਿੱਤਾ ਗਿਆ ਸੀ ਪਰ ਉਦੋਂ ਤੋਂ ਲੈ ਕੇ ਹੁਣ ਤੱਕ ਇਸ ਸਕੂਲ ਨੂੰ ਪਿ੫ੰਸੀਪਲ ਪੱਕੇ ਤੌਰ 'ਤੇ ਨਸੀਬ ਨਹੀਂ ਹੋਇਆ। ਕਦੇ-ਕਦੇ ਕੁਝ ਸਮੇਂ ਲਈ ਪਿ੫ੰਸੀਪਲ ਦੀ ਡਿਊਟੀ ਲੱਗਦੀ ਵੀ ਰਹੀ ਹੈ ਉਹ ਵੀ ਨਾਮਾਤਰ ਸਮੇਂ ਲਈ। ਹੁਣ ਵੀ ਨਜ਼ਦੀਕੀ ਪਿੰਡ ਚੀਮਾ ਕਲਾਂ ਸਕੂਲ ਦੇ ਪਿ੫ੰਸੀਪਲ ਗੁਰਿੰਦਰ ਸਿੰਘ ਨੂੰ ਵਾਧੂ ਚਾਰਜ ਦਿੱਤਾ ਗਿਆ ਹੈ। ਇਸ ਸਕੂਲ 'ਚ ਸਟਾਫ ਦੀ ਪੂਰਤੀ ਨਾ ਕੀਤੇ ਜਾਣ ਤੋਂ ਇਲਾਕਾ ਵਾਸੀ ਖਫਾ ਹਨ। ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਜਦ ਸਕੂਲ ਨੂੰ ਅਪਗ੫ੇਡ ਕਰਕੇ ਉੱਥੇ ਪੂਰਾ ਸਟਾਫ ਹੀ ਉਪਲਬੱਧ ਨਹੀਂ ਕਰਵਾਉਣਾ ਤਾਂ ਸੀਨੀਅਰ ਸੈਕੰਡਰੀ ਬਣਾਏ ਦਾ ਕੀ ਲਾਭ। ਸਮੂਹ ਪਿੰਡ ਵਾਸੀ ਤੇ ਇਲਾਕਾ ਵਾਸੀਆਂ ਸਰਕਾਰ ਪਾਸੋਂ ਮੰਗ ਕੀਤੀ ਹੈ ਸਟਾਫ ਦੀ ਘਾਟ ਜਲਦ ਤੋਂ ਜਲਦ ਪੂਰੀ ਕਰਵਾਈ ਜਾਵੇ।

ਇਸ ਸਬੰਧੀ ਸਿੱਖਿਆ ਮੰਤਰੀ ਦਲਜੀਤ ਸਿੰਘ ਨਾਲ ਫੋਨ 'ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਸੰਪਰਕ ਨਹੀਂ ਹੋ ਸਕਿਆ।

-ਕੀ ਕਹਿੰਦੇ ਹਨ ਜ਼ਿਲ੍ਹਾ ਸਿੱਖਿਆ ਅਫਸਰ

ਇਸ ਸਬੰਧੀ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਹਰਿੰਦਰ ਸਿੰਘ ਨਾਲ ਗੱਲਬਾਤ ਕਰਨ 'ਤੇ ਉਨ੍ਹਾਂ ਕਿਹਾ ਕਿ ਤਹਿਸੀਲ ਫਿਲੌਰ ਅਧੀਨ ਆਉਂਦੇ ਕੁਝ ਸਕੂਲਾਂ ਵਿੱਚ ਸਟਾਫ ਦੀ ਘਾਟ ਹੈ। ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਹੈ। ਉਨ੍ਹਾਂ ਕਿਹਾ ਕਿ ਕੁਝ ਸਮਾਂ ਪਹਿਲਾਂ ਜਿਹੜੇ ਨਵੇਂ ਸਟਾਫ ਦੀ ਭਰਤੀ ਹੋਈ ਹੈ, ਉਨ੍ਹਾਂ ਵਿੱਚੋਂ ਟੀਚਰਾਂ ਦੀ ਡਿਊਟੀ ਇਸੇ ਖੇਤਰ ਵਿੱਚ ਸਟਾਫ ਦੀ ਘਾਟ ਵਾਲੇ ਸਕੂਲਾਂ ਵਿੱਚ ਲਗਾ ਦਿੱਤੀ ਜਾਵੇਗੀ।