ਨਿਤਿਨ ਕਾਲੀਆ, ਛੇਹਰਟਾ :

ਪੰਜਾਬ ਪੁਲਸ ਸਾਂਝ ਕੇਂਦਰ ਛੇਹਰਟਾ ਵੱਲੋਂ ਨਸ਼ਾ ਵਿਰੋਧੀ ਮੁਹਿੰਮ, ਸਮਾਜ ਵਿਚ ਫੈਲੀਆਂ ਸਮਾਜਿਕ ਬੁਰਾਈਆਂ ਬਾਰੇ ਲੋਕਾਂ ਨੂੰ ਜਾਗਰੂਕ ਤੇ ਸੁਚੇਤ ਕਰਨਾ ਅਤੇ ਜਨਤਾ ਦੀਆਂ ਮੁਸ਼ਕਲਾਂ ਦੇ ਨਿਪਟਾਰੇ ਆਦਿ ਸਾਂਝ ਕੇਂਦਰ ਅਧੀਨ ਆਉਂਦੇ ਕੰਮਾਂ ਲਈ ਹਰ ਪੱਖੋਂ ਸਹਿਯੋਗ ਕੀਤਾ ਜਾਵੇਗਾ। ਇਨ੍ਹਾਂ ਗੱਲਾਂ ਦਾ ਪ੫ਗਟਾਵਾ ਸਾਂਝ ਕੇਂਦਰ ਦੇ ਇੰਚਾਰਜ ਵਿਜੇ ਕੁਮਾਰ ਨੇ ਸਾਂਝ ਕੇਂਦਰ ਦੇ ਮੈਂਬਰਾਂ ਨਾਲ ਮਹੀਨਾਵਾਰ ਮੀਟਿੰਗ ਕਰਨ ਉਪਰੰਤ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਸਾਂਝ ਕੇਂਦਰ ਛੇਹਰਟਾ ਪਿੰਡਾਂ, ਸਕੂਲਾਂ ਤੇ ਕਾਲਜਾਂ ਵਿਚ ਭਵਿੱਖ ਬਚਾਓ ਸੈਮੀਨਾਰਾਂ ਦੀ ਲੜੀ ਤਹਿਤ ਪ੫ੋਗਰਾਮ ਉਲੀਕੇਗਾ ਤੇ ਲੋਕਾਂ ਨੂੰ ਸਾਂਝ ਕੇਂਦਰ ਦੀਆਂ 41 ਸੁਵਿਧਾਵਾਂ ਪ੫ਤੀ ਜਾਗਰੂਕ ਕਰੇਗਾ। ਇਸ ਮੌਕੇ ਪਿ੫ੰ. ਨਿਰਮਲ ਸਿੰਘ ਬੇਦੀ, ਨੰਬਰਦਾਰ ਰਾਜ ਕੁਮਾਰ ਕਾਕਾ, ਅਮਰੀਕ ਸਿੰਘ ਜਿਊਲਰਜ, ਸਤੀਸ਼ ਮੰਟੂ, ਕੁਲਵੰਤ ਕੌਰ ਸੰਧੂ, ਪ੫ਦੀਪ ਭਾਰਦਵਾਜ, ਸਿਮਰਨਜੀਤ ਕੌਰ, ਹਰਪ੫ੀਤ ਕੌਰ, ਨਵਦੀਪ ਕੌਰ, ਤਰਜੀਤ ਸਿੰਘ, ਕੈਪਟਨ ਨਿਰੰਜਣ ਸਿੰਘ, ਸਤਪਾਲ ਸਿੰਘ ਲੱਕੀ ਆਦਿ ਹਾਜ਼ਰ ਸਨ।