ਜੇਐੱਨਐੱਨ, ਜਲੰਧਰ : ਮਾਡਲ ਟਾਊਨ ਸਥਿਤ ਚੁਨਮੁਨ ਮਾਲ ਨੇੜੇ ਤੇਜ਼ ਰਫ਼ਤਾਰ ਟਰੱਕ ਦੀ ਫੇਟ ਲੱਗਣ ਨਾਲ ਇਨੋਵਾ ਕਾਰ ਨੇੜੇ ਖੜ੍ਹੀ ਸਵਿਫਟ ਗੱਡੀ ਨਾਲ ਟਕਰਾ ਗਈ। ਇਸ ਦੌਰਾਨ ਇਨੋਵਾ ਚਾਲਕ ਜ਼ਖ਼ਮੀ ਹੋ ਗਈ। ਉਧਰ, ਪਤਾ ਲੱਗਾ ਹੈ ਕਿ ਟਰੱਕ ਚਾਲਕ ਮੌਕੇ ਤੋਂ ਟਰੱਕ ਛੱਡ ਕੇ ਫਰਾਰ ਹੋ ਗਿਆ। ਘਟਨਾ ਦੀ ਸੂਚਨਾ ਮੌਕੇ ਪੁੱਜੀ ਪੁਲਿਸ ਨੇ ਟਰੱਕ ਨੂੰ ਕਬਜ਼ੇ 'ਚ ਲੈ ਲਿਆ। ਹਾਦਸੇ 'ਚ ਇਨੋਵਾ ਚਾਲਕ ਦੀ ਲੱਤ 'ਤੇ ਸੱਟ ਲੱਗੀ ਹੈ, ਜਦਕਿ ਇਨੋਵਾ ਤੇ ਸਵਿਫਟ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ।