ਕੈਪਟਨ ਸਿੰਘ ਮਹਿਤਾ, ਚੌਂਕ ਮਹਿਤਾ : ਸ੫ੀ ਗੁਰੂ ਅਰਜੁਨ ਦੇਵ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਤੇ ਸਮਰਪਿਤ ਪਿੰਡ ਮਹਿਸਮਪੁਰ ਦੇ ਗੁਰਦੂਆਰਾ ਚੇਲੇਆਣਾ ਸਾਹਿਬ ਵਿਖੇ ਸਮੂਹ ਨਗਰ ਵਾਸੀਆਂ ਦੇ ਸਹਿਯੋਗ ਨਾਲ ਕਥਾ ਕੀਰਤਨ, ਸ਼ਬਦ ਕੀਰਤਨ ਤੇ ਮਹਾਨ ਗੁਰਮਿਤ ਸਮਾਗਮ ਕਰਵਾਇਆ ਗਿਆ। ਇਸ ਮੌਕੇ ਪਹਿਲੇ ਦਿਨ ਦਮਦਮੀ ਟਕਸਾਲ ਭਿੰੰਡਰਾਂ ਵਾਲੇ ਚੌਕ ਮਹਿਤਾ ਦੇ ਹਜ਼ੂਰੀ ਰਾਗੀ ਭਾਈ ਰਣਜੀਤ ਸਿੰਘ ਕੀਰਤਨੀਏ ਜਥੇ ਨੇ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਉਨ੍ਹਾਂ ਸੰਗਤਾਂ ਨੂੰ 1 ਜੂਨ ਤੋਂ 6 ਜੂਨ ਤਕ ਆਉਣ ਵਾਲੇ ਦਿਨਾਂ ਵਿਚ ਦਮਦਮੀ ਟਕਸਾਲ ਦੇ ਹੈਡਕੁਆਟਰ ਮਹਿਤਾ ਵਿਖੇ ਕਰਵਾਏ ਜਾ ਰਹੇ ਮਹਾਨ ਸ਼ਹੀਦੀ ਸਮਾਗਮ 'ਚ ਪਹੁੰਚਣ ਲਈ ਬੇਨਤੀ ਕੀਤੀ। ਦੂਸਰੇ ਦਿਨ ਭਾਈ ਗੁਰਦੇਵ ਸਿੰਘ ਤਰਸਿੱਕਾ ਕਥਾ ਵਾਚਕ ਨੇ ਸੰਗਤਾਂ ਨੂੰ ਗੁਰੂ ਅਰਜੁਨ ਦੇਵ ਜੀ ਦੀ ਜੀਵਨੀ ਤੇ ਕਥਾ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ।