ਸੀਟੀਪੀ 41 ਜੇਤੂ ਵਿਦਿਆਰਥੀਆਂ ਨੰੂ ਇਨਾਮ ਦਿੰਦੇ ਪਿੰ੍ਰਸੀਪਲ ਡਾ. ਰਸ਼ਮੀ ਵਿਜ ਅਤੇ ਹੋਰ।

ਸਟਾਫ ਰਿਪੋਰਟਰ, ਜਲੰਧਰ : ਪੁਲਿਸ ਡੀਏਵੀ ਪਬਲਿਕ ਸਕੂਲ ਪੀਏਪੀ ਕੈਂਪਸ ਵਿਚ ਇਕਨਾਮਿਕਸ ਵਿਭਾਗ ਦੇ ਵੱਲੋਂ ਗਿਆਰ੫ਵੀਂ ਅਤੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਦੇ ਲਈ ਇਕਨਾਮਿਕਸ ਕੁਇਜ਼ ਮੁਕਾਬਲੇ ਕਰਵਾਏ ਗਏ। ਮੁਕਾਬਲਿਆਂ 'ਚ 12 ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਦੌਰਾਨ ਵੱਖ-ਵੱਖ 5 ਗੇੜਾਂ 'ਚ ਕੁਇਜ਼ ਮਾਸਟਰ ਉਰਵਸ਼ੀ ਵੱਲੋਂ ਸਵਾਲ ਪੁੱਛੇ ਗਏ। ਇਸ ਕੁਇਜ਼ ਵਿਚ ਪਹਿਲੇ ਸਥਾਨ ਤੇ ਟੀਮ ਬੀ ਦੇ ਮੈਂਬਰ ਜਸਦੀਪ ਕੌਰ, ਮੀਤ ਕੌਸ਼ਲ, ਆਫਤਾਬ ਅਤੇ ਦੂਜੇ ਸਥਾਨ ਤੇ ਟੀਮ ਸੀ ਦੇ ਮੈਂਬਰ ਅਮਿਤ ਸਿੰਘ, ਕਸ਼ਿਸ਼ ਟੰਡਨ ਰਹੇ। ਅੰਤ ਵਿਚ ਪਿੰ੍ਰਸੀਪਲ ਡਾ. ਰਸ਼ਮੀ ਵਿਜ ਵੱਲੋਂ ਜੇਤੂ ਵਿਦਿਆਰਥੀਆਂ ਨੰੂ ਇਨਾਮ ਦਿੱਤੇ ਗਏ। ਇਸ ਮੁਕਾਬਲੇ ਦੀ ਤਿਆਰੀ ਬਲਵਿੰਦਰ ਸਿੰਘ ਦੀ ਦੇਖ ਰੇਖ ਵਿਚ ਹੋਈ। ਇਸ ਮੌਕੇ ਸੰਧਿਆ, ਦੀਵਾਨ, ਵਾਣੀ, ਸੁਰੁਚੀ ਮਹੇਂਦਰੂ, ਸ਼ਵੇਤਾ ਅਤੇ ਸੁਗੰਧਾ ਵੀ ਹਾਜ਼ਰ ਸੀ।