601) ਧਰਨੇ 'ਤੇ ਬੈਠੇ ਬਸਪਾ ਆਗੂ ਅਤੇ ਰੇਹੜੀ-ਫੜੀ ਵਾਲੇ ਸੀਪੀਐਸ ਸੋਮ ਪ੫ਕਾਸ਼

ਦਾ ਪੁਤਲਾ ਫੂਕ ਕੇ ਨਾਅਰੇਬਾਜ਼ੀ ਕਰਦੇ ਹੋਏ ਜਰਨੈਲ ਨੰਗਲ ਤੇ ਹੋਰ।

602) ਬਸਪਾ ਆਗੂ ਸ਼ਹਿਰ 'ਚ ਪ੫ਦਰਸ਼ਨ ਕਰਦੇ ਹੋਏ।

-ਮਾਮਲਾ ਨਗਰ ਨਿਗਮ ਵੱਲੋਂ ਹਜ਼ਾਰਾਂ ਰੁਪਏ ਦੀ ਤੈਅ ਬਾਜ਼ਾਰੀ ਵਸੂਲਣ ਦਾ

-ਮੇਅਰ ਦੀਆਂ ਧਮਕੀਆਂ ਤੋਂ ਨਾ ਬਸਪਾ ਡਰੇਗੀ ਨਾ ਰੇਹੜੀ-ਫੜੀ ਵਾਲੇ : ਜਰਨੈਲ ਨੰਗਲ

-ਦੂਸਰੇ ਦਿਨ ਸੀਪੀਐਸ ਸੋਮ ਪ੍ਰਕਾਸ਼ ਦੀ ਅਰਥੀ ਦਾ ਕੱਿਢਆ ਜਲੂਸ

- ਧਰਨਾ ਦੇ ਕੇ ਕੀਤਾ ਸਰਕਾਰ ਦਾ ਪਿੱਟ ਸਿਆਪਾ

ਰਵਿੰਦਰ ਆਨੰਦ, ਫਗਵਾੜਾ : ਬਸਪਾ ਵੱਲੋਂ ਸ਼ਹਿਰ ਦੇ ਰੇਹੜੀ-ਫੜੀ ਵਾਲਿਆਂ ਦੇ ਹੱਕ 'ਚ ਮੰਗਲਵਾਰ ਦੂਸਰੇ ਦਿਨ ਧਰਨਾ ਪ੍ਰਦਰਸ਼ਨ ਜਾਰੀ ਰਖਦਿਆਂ ਨਗਰ ਨਿਗਮ ਦਫਤਰ ਦੇ ਬਾਹਰ ਸੀਪੀਐਸ ਅਤੇ ਹਲਕਾ ਵਿਧਾਇਕ ਸੋਮ ਪ੍ਰਕਾਸ਼ ਕੈਂਥ ਦੀ ਅਰਥੀ ਫੂਕ ਕੇ ਪਿੱਟ ਸਿਆਪਾ ਕੀਤਾ

ਅਤੇ ਨਗਰ ਨਿਗਮ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਦੇ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ ਗਈ। ਇਸ ਤੋਂ ਪਹਿਲਾਂ ਗਾਂਧੀ ਚੌਕ ਤੋਂ ਸਮੂਹ

ਮੁਜ਼ਾਹਰਾਕਾਰੀਆਂ ਨੇ ਸੋਮ ਪ੍ਰਕਾਸ਼ ਕੈਂਥ ਦੀ ਅਰਥੀ ਨੂੰ ਮੋਢੇ 'ਤੇ ਚੁੱਕ ਕੇ ਸ਼ਹਿਰ ਦੇ ਵੱਖ ਵੱਖ ਬਾਜ਼ਾਰਾਂ ਵਿਚ ਰੋਸ ਮਾਰਚ ਕੱਿਢਆ। ਬਸਪਾ ਅਗੂਆ ਨੇ ਸੰਬੋਧਨ ਕਰਦਿਆਂ ਦੱਸਿਆ

ਕਿ ਸੋਮਵਾਰ ਨੂੰ ਨਗਰ ਨਿਗਮ ਦਫਤਰ ਵਿਖੇ ਕੀਤੇ ਰੋਸ ਮੁਜ਼ਾਹਰੇ ਤੋਂ ਬਾਅਦ ਮੇਅਰ ਵੱਲੋਂ ਕੁਝ ਰੇਹੜੀ ਅਤੇ ਫੜੀ ਵਾਲਿਆਂ ਨੂੰ ਰੋਸ ਧਰਨੇ ਵਿਚ ਸ਼ਾਮਲ ਨਾ ਹੋਣ ਲਈ ਧਮਕਾਇਆ ਜਾ ਰਿਹਾ ਹੈ ਪਰ ਉਹ ਦੱਸਣਾ ਚਾਹੁੰਦੇ ਹਨ ਕਿ ਮੇਅਰ ਦੀਆਂ ਧਮਕੀਆਂ ਬਸਪਾ

ਦੇ ਪਲੇਟਫਾਰਮ 'ਤੇ ਖੜੇ੍ਹ ਹੋ ਕੇ ਹੱਕ ਦੀ ਮੰਗ ਕਰ ਰਹੇ ਗਰੀਬ ਰੇਹੜੀ ਤੇ ਫੜੀ ਵਾਲਿਆਂ ਨੂੰ ਡਰਾ ਨਹੀਂ ਸਕਦੀਆਂ। ਉਨ੍ਹਾਂ ਮੇਅਰ ਨੂੰ ਸਪਸ਼ਟ ਚਿਤਾਵਨੀ ਦਿੱਤੀ ਕਿ ਉਹ ਸੱਤਾ ਦੇ ਨਸ਼ੇ ਤੋਂ ਬਾਹਰ ਆਉਣ ਅਤੇ ਜ਼ਮੀਨੀ ਹਕੀਕਤ

ਨੂੰ ਸਮਝਣ ਦੀ ਕੋਸ਼ਿਸ ਕਰਨ ਨਹੀਂ, ਤਾਂ ਇਸ ਦੇ ਨਤੀਜੇ ਨਾ ਸਿਰਫ ਮੇਅਰ ਅਰੁਣ ਖੋਸਲਾ ਬਲਕਿ ਅਕਾਲੀ-ਭਾਜਪਾ ਦੀ ਬੇੜੀ ਨੂੰ ਵੀ ਡੋਬ ਦੇਣਗੇ। ਵਿਧਾਇਕ ਸੋਮ ਪ੍ਰਕਾਸ਼ ਕੈਂਥ ਵੱਲੋਂ ਨਗਰ ਨਿਗਮ ਕਮਿਸ਼ਨਰ

ਨਾਲ ਗੱਲ ਕਰਨ ਅਤੇ ਕਿਸੇ ਨੂੰ ਵੀ ਉਜੜਨ ਨਾ ਦੇਣ ਦੇ ਭਰੋਸੇ ਦੇ ਜਵਾਬ ਵਿਚ ਨੰਗਲ ਨੇ ਕਿਹਾ ਕਿ ਨਗਰ ਨਿਗਮ ਕਮੇਟੀ ਨੇ ਰੇਹੜੀ ਅਤੇ ਫੜੀ ਵਾਲਿਆਂ ਤੋਂ ਹਜ਼ਾਰਾਂ ਰੁਪਏ ਦੀ ਮਹੀਨਾਵਾਰੀ ਵਸੂਲੀ ਦਾ ਮਤਾ ਲਿਖਤੀ ਵਿਚ ਪਾਸ ਕੀਤਾ ਹੈ।

ਇਸ ਲਈ ਜਦੋਂ ਤਕ ਲਿਖਤੀ ਤੌਰ 'ਤੇ ਇਹ ਨਹੀਂ ਦਿੱਤਾ ਜਾਂਦਾ ਕਿ ਗਰੀਬ ਰੇਹੜੀ ਜਾਂ ਫੜੀ ਵਾਲਿਆਂ ਪਾਸੋਂ ਕਿੰਨੀ ਜਾਇਜ਼ ਤੈਅ ਬਾਜ਼ਾਰੀ ਵਸੂਲੀ ਜਾਵੇਗੀ, ਉਸ ਸਮੇਂ ਤਕ ਇਹ ਸੰਘਰਸ਼ ਖਤਮ ਨਹੀਂ ਕੀਤਾ ਜਾਵੇਗਾ। ਧਰਨਾਕਾਰੀਆਂ ਨੂੰ ਡਾ. ਸੁਖਦੇਵ ਚੌਕੜੀਆ, ਕੌਂਸਲਰ ਪੂਰਣਿਮਾ, ਮੰਗਲ ਸਿੰਘ ਬਾਂਸਲ, ਹਰਨੇਕ ਸਿੰਘ ਨਿੱਝਰ, ਬੌਬੀ ਖਾਲਸਾ, ਜਸਵਿੰਦਰ ਬੱਬੀ, ਜਤਿੰਦਰ ਮੋਹਨ ਡੁਮੇਲੀ, ਪਰਮਿੰਦਰ ਬੋਧ ਤੋਂ ਇਲਾਵਾ ਬਲਾਕ ਸੰਮਤੀ ਮੈਂਬਰ ਵਿਜੇ ਪੰਡੋਰੀ, ਅਮਰਜੀਤ ਖੁੱਤਣ, ਸੁਖਵਿੰਦਰ ਸ਼ੇਰਗਿਲ ਤੇ ਪਿਆਰਾ ਸੰਧੂ ਕੋਟਰਾਣੀ, ਜਸਵੀਰ ਸਰੋਏ, ਬਲਰਾਜ ਬਾਉਜੀ, ਸੋਨੂੰ ਗਾਂਧੀ ਚੌਕ ਆਦਿ ਨੇ ਵੀ ਸੰਬੋਧਨ ਕੀਤਾ। ਉਕਤ ਆਗੂਆਂ ਨੇ ਕਿਹਾ ਕਿ ਗਰੀਬ ਰੇਹੜੀ ਅਤੇ ਫੜੀ ਵਾਲਿਆਂ ਪਾਸੋਂ 1000 ਤੋਂ 5000 ਰੁਪਏ ਤਕ ਮਹੀਨਾ ਤੈਅ ਬਾਜ਼ਾਰੀ ਵਸੂਲ ਕਰਨਾ ਸਰਾਸਰ ਧੱਕੇਸ਼ਾਹੀ ਹੈ, ਜਿਸ ਨੂੰ ਕਿਸੇ ਕੀਮਤ 'ਤੇ ਸਵੀਕਾਰ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਫਗਵਾੜਾ ਨੂੰ ਸਰਕਾਰ ਨੇ ਇਕ ਲੈਬ ਦੀ ਤਰ੍ਹ•ਾਂ ਬਣਾ ਦਿੱਤਾ ਹੈ। ਹਰ ਨਾਦਰਸ਼ਾਹੀ ਫਰਮਾਨ ਦਾ ਟੈਸਟ ਸਭ ਤੋਂ ਪਹਿਲਾਂ ਫਗਵਾੜਾ 'ਚ ਹੀ ਕੀਤਾ ਜਾਂਦਾ ਹੈ। ਜਰਨੈਲ ਨੰਗਲ ਨੇ ਦੱਸਿਆ ਕਿ 19 ਅਗਸਤ (ਬੁੱਧਵਾਰ) ਨੂੰ ਇਸੇ ਤਰ੍ਹ•ਾਂ ਲੋਕਲ ਬਾਡੀ ਮੰਤਰੀ ਅਨਿਲ ਜੋਸ਼ੀ ਦਾ ਪੁਤਲਾ ਫੂਕ ਕੇ ਧਰਨਾ ਦਿੱਤਾ ਜਾਵੇਗਾ। ਉਨ੍ਹਾਂ ਸਮੂਹ ਰੇਹੜੀ ਤੇ ਫੜੀ ਵਾਲਿਆਂ ਦੇ ਨਾਲ ਹੀ ਰਿਕਸ਼ਾ ਅਤੇ ਆਟੋ ਚਾਲਕਾਂ ਨੂੰ ਵੀ ਇਕਜੁੱਟ ਹੋਣ ਦੀ ਅਪੀਲ ਕਰਦਿਆਂ ਕਿਹਾ ਕਿ ਬਸਪਾ ਉਨ੍ਹਾਂ ਦੇ ਇਸ ਸੰਘਰਸ਼ ਵਿਚ ਡੱਟ ਕੇ ਖੜ੍ਹੀ ਹੈ ਇਸ ਲਈ ਬਿਨਾ ਕਿਸੇ ਡਰ ਤੋਂ ਸੰਘਰਸ਼ ਨੂੰ ਤਿੱਖਾ ਕਰਨ ਲਈ ਤਿਆਰ ਰਹਿਣ। ਇਸ ਮੌਕੇ ਹਰਭਜਨ ਸੁਮਨ, ਜਸਵਿੰਦਰ ਪਾਲ ਬੱਬੀ, ਅਸ਼ੋਕ ਰਾਮਪੁਰਾ, ਜੀਵਨ ਸੰਤੋਖਪੁਰਾ, ਜੋਗਿੰਦਰ ਖਲਵਾੜਾ, ਸਾਲਗਰਾਮ ਜੱਸੀ, ਗਿਆਨੀ ਹੁਸਨ ਲਾਲ, ਰਮੇਸ਼ ਰਾਣੀਪੁਰ, ਜਸਪਾਲ ਮਲਕਪੁਰ, ਰੋਸ਼ਨ ਸਤਨਾਮਪੁਰਾ, ਡਾ. ਰਮੇਸ਼, ਮਾਣਾ ਪਲਾਹੀ ਗੇਟ, ਪ੍ਰਦੀਪ ਮੱਲ, ਜੀਤਾ, ਸਨੀ, ਸੰਜੀਵ ਵਾਗਲਾ, ਸੋਮਾ ਿਯਪਾਲਪੁਰ, ਮੇਵਾ ਰਾਮ ਸੁੰਨੜਾ, ਯਸ਼ ਖਲਵਾੜਾ ਪ੍ਰਧਾਨ ਮੋਹਨ ਲਾਲ ਖਲਵਾੜਾ, ਸਤੀਸ਼ ਖਾਟੀ, ਪ੍ਰੇਮ ਲਾਲ, ਜੱਸੀ ਪ੍ਰੇਮਪੁਰ, ਬੇਅੰਤ ਰਾਜ ਬਾਵਾ, ਡਾ. ਰਾਜਿੰਦਰ ਕਲੇਰ, ਉਂਕਾਰ ਖਾਟੀ, ਬੰਟੀ ਟਿੱਬੀ, ਗੁਰਜੀਤ ਰਾਮ, ਗੋਲਡੀ, ਸੋਨੂੰ ਆਦਿ ਵੀ ਹਾਜ਼ਰ ਸਨ।