ਪੱਤਰ ਪ੍ਰੇਰਕ, ਿਢੱਲਵਾਂ : ਐੱਸਐੱਸਪੀ ਕਪੂਰਥਲਾ ਸਤਿੰਦਰ ਸਿੰਘ ਵਲੋਂ ਨਸ਼ਿਆਂ ਖ਼ਿਲਾਫ਼ ਵਿੱਢੀ ਗਈ ਮੁਹਿੰਮ ਦੇ ਤਹਿਤ ਥਾਣਾ ਿਢੱਲਵਾਂ ਦੀ ਪੁਲਿਸ ਨੇ ਦੋ ਨੌਜਵਾਨਾਂ ਨੂੰ 45 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਕਾਬੂ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ। ਥਾਣਾ ਿਢੱਲਵਾਂ ਦੇ ਭੂਸ਼ਣ ਸੇਖੜੀ, ਏਐੱਸਆਈ ਬਲਬੀਰ ਸਿੰਘ, ਮੁਨਸ਼ੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਜਦੋਂ ਗੁਡਾਨਾ ਫਾਟਕ 'ਤੇ ਮੌਜੂਦ ਸੀ ਤਾਂ ਨੂਰਪੁਰ ਲੁਬਾਣਾ ਵਲੋਂ ਦੋ ਨੌਜਵਾਨ ਪੈਦਲ ਆਉਂਦੇ ਦਿਖਾਈ ਦਿੱਤੇ, ਜਿਨ੍ਹਾਂ ਨੇ ਪੁਲਿਸ ਪਾਰਟੀ ਨੂੰ ਦੇਖ ਕੇ ਆਪਣੀ-ਆਪਣੀ ਜੇਬ ਤੋਂ ਮੋਮੀ ਲਿਫਾਫੇ ਬਾਹਰ ਸੁੱਟ ਦਿੱਤੇ ਅਤੇ ਪਿੱਛੇ ਭੱਜਣ ਲੱਗੇ ਤਾਂ ਏਐਸਆਈ ਬਲਵੀਰ ਸਿੰਘ ਨੇ ਪੁਲਿਸ ਕਰਮਚਾਰੀਆਂ ਦੀ ਮੱਦਦ ਨਾਲ ਕਾਬੂ ਕਰ ਲਿਆ। ਪੁੱਛਗਿੱਛ ਦੌਰਾਨ ਉਨ੍ਹਾਂ ਨੇ ਆਪਣਾ ਨਾਮ ਅਮਰਜੀਤ ਸਿੰਘ ਪੁੱਤਰ ਸਵ. ਹਰਬੰਸ ਸਿੰਘ ਵਾਸੀ ਲੱਖਣ ਖੋਲੇ ਥਾਣਾ ਸੁਭਾਨਪੁਰ ਅਤੇ ਲਾਡੀ ਪੁੱਤਰ ਬੀਰ ਸਿੰਘ ਵਾਸੀ ਪਿੰਡ ਲੱਖਣ ਖੁਰਦ ਥਾਣਾ ਸੁਭਾਨਪੁਰ ਜ਼ਿਲ੍ਹਾ ਕਪੂਰਥਲਾ ਦੱਸਿਆ। ਪੁੱਛਗਿੱਛ ਦੌਰਾਨ ਉਨ੍ਹਾਂ ਦੱਸਿਆ ਕਿ ਸੁੱਟੇ ਗਏ ਲਿਫਾਫਿਆਂ ਵਿਚ ਨਸ਼ੀਲਾ ਪਾਊਡਰ ਹੈ। ਅਮਰਜੀਤ ਸਿੰਘ ਵਲੋਂ 25 ਗ੍ਰਾਮ ਨਸ਼ੀਲਾ ਪਾਊਡਰ ਅਤੇ ਲਾਡੀ ਪੁਤੱਰ ਬੀਰ ਸਿੰਘ ਨਿਵਾਸੀ ਪਿੰਡ ਲੱਖਣ ਖੁਰਦ ਸੁਭਾਨਪੁਰ ਕੋਲੋਂ 20 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਹੋਇਆ। ਪੁਲਿਸ ਨੇ ਦੋਵਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕਰ ਦਿੱਤਾ ਹੈ। ਇਸ ਮੌਕੇ 'ਤੇ ਥਾਣਾ ਿਢੱਲਵਾਂ ਦੇ ਐੱਸਐੱਚਓ ਭੂਸ਼ਣ ਸੇਖੜੀ, ਏਐੱਸਆਈ ਬਲਵੀਰ ਸਿੰਘ, ਮੁਨਸ਼ੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਿਢੱਲਵਾਂ ਇਲਾਕੇ ਵਿਚ ਗੈਰ ਕਾਨੂੰਨੀ ਕੰਮ ਕਰਨ ਵਾਲਿਆਂ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ।

(ਫੋਟੋ ਨੰਬਰ-13 ਹਿੰਦੀ ਵਿਚੋਂ ਲਵੋ ਜੀ।)