ਲਾਂਬੜਾ : ਪਿੰਡ ਤਾਜਪੁਰ ਵਿਖੇ ਪਿੰਡ ਵਾਸੀਆ ਨੂੰ ਅਧਾਰ ਕਾਰਡ ਬਣਵਾਉਣ ਲਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਾਣਕਾਰੀ ਦਿੰਦੇ ਹੋਏ ਤਾਜਪੁਰ ਵਾਸੀਆਂ ਨੇ ਦੱਸਿਆ ਕਿ ਪਿੰਡ 'ਚ ਅਧਾਰ ਕਾਰਡ ਬਣਾਉਣ ਵਾਲੀ ਕੰਪਨੀ ਵਲੋਂ ਉਨ੍ਹਾਂ ਨੂੰ ਖੱਜਲ ਖੁਆਰ ਕੀਤਾ ਜਾ ਰਿਹਾ ਹੈ।¢ਲੋਕਾਂ ਦਾ ਕਹਿਣਾ ਸੀ ਕਿ ਅਧਾਰ ਕਾਰਡ ਬਣਵਾਉਣ ਲਈ ਉਹ ਜੋ ਆਪਣੇ ਆਈਡੀ ਪਰੂਫ ਦੀਆਂ ਫੋਟੋ ਕਾਪੀਆਂ ਲੈ ਕੇ ਆ ਰਹੇ ਹਨ ਉਨ੍ਹਾਂ ਨੂੰ ਸਵੀਕਾਰ ਨਹੀਂ ਕੀਤਾ ਜਾ ਰਿਹਾ ਤੇ ਅਧਾਰ ਕਾਰਡ ਬਣਾਉਣ ਵਾਲੀ ਕੰਪਨੀ ਵਲੋਂ ਆਪ ਫੋਟੋ ਕਾਪੀ ਕਰ ਮੋਟੀ ਕਮਾਈ ਕੀਤੀ ਜਾ ਰਹੀ ਹੈ।¢ਪਿੰਡ ਵਾਸੀ ਜਗਵਿੰਦਰ ਸਿੰਘ ਜੋਗਾ ਤੇ ਹੁਸਨ ਲਾਲ ਨੇ ਦੱਸਿਆ ਕਿ ਉਹ ਤਿੰਨ ਦਿਨਾਂ ਤੋਂ ਆਧਾਰ ਕਾਰਡ ਬਣਵਾਉਣ ਲਈ ਗੇੜੇ ਕੱਢ ਰਹੇ ਹਨ ਤੇ ਪਹਿਲਾਂ ਤਾਂ ਫਾਰਮ ਨਹੀਂ ਮਿਲੇ ਤੇ ਫਿਰ ਲੰਬੀਆਂ ਲਾਈਨਾਂ 'ਚ ਲੱਗ ਕੇ ਖੱਜਲ ਹੋਣਾ ਪਿਆ। ਜਦੋਂ ਆਈਡੀ ਪਰੂਫ ਜਮ੍ਹਾ ਕਰਵਾਉਣ ਦੀ ਵਾਰੀ ਆਈ ਤਾ ਕੰਪਨੀ ਦੇ ਕਰਮਚਾਰੀਆਂ ਨੇ ਪਰੂਫ ਇਹ ਕਹਿ ਕੇ ਲੈਣ ਤੋਂ ਮਨਾ ਕਰ ਦਿੱਤਾ ਕਿ ਤੁਸੀਂ ਸਾਡੇ ਕੋਲੋਂ ਫੋਟੋ ਕਾਪੀ ਨਹੀਂ ਕਰਵਾਈ।¢ਇਸ ਸਬੰਧੀ ਅਧਾਰ ਕਾਰਡ ਬਣਾਉਣ ਵਾਲੀ ਕੰਪਨੀ ਦੇ ਕਰਮਚਾਰੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਲੋਕਾਂ ਦੀ ਸਹੂਲਤ ਨੂੰ ਦੇਖਦਿਆਂ ਪੰਜੀਕਰਨ ਕਰਨ ਵਾਲੀਆਂ ਮਸ਼ੀਨਾਂ ਦੋ ਤੋਂ ਵਧਾ ਕੇ ਚਾਰ ਕਰ ਦਿੱਤੀਆਂ ਗਈਆਂ ਹਨ ਤੇ ਫੋਟੋ ਕਾਪੀ ਵਾਲੇ ਸਵਾਲ ਦਾ ਉਹ ਕੋਈ ਤਸੱਲੀਬਖਸ਼ ਜਵਾਬ ਨਹੀਂ ਦੇ ਸਕੇ।

मोबाइल पर ताजा खबरें, फोटो, वीडियो व लाइव स्कोर देखने के लिए जाएं m.jagran.com पर