ਬਿਆਸ 'ਚ ਨਹੀਂ ਰੁਕ ਰਿਹਾ ਕਤਲਾਂ ਦਾ ਸਿਲਸਿਲਾ

ਗੁਰਦਰਸ਼ਨ ਸਿੰਘ ਪਿ੫ੰਸ, ਬਿਆਸ

ਬਿਆਸ ਤੇ ਇਸ ਪਾਸ ਦੇ ਖੇਤਰ ਵਿਚ ਇਨ੍ਹੀਂ ਦਿਨੀਂ ਕਤਲਾਂ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਨਿੱਤ ਦਿਨ ਵਾਪਰ ਰਹੀਆਂ ਦਿਲ ਕੰਬਾਊ ਘਟਨਾਵਾਂ ਨੇ ਹਲਕੇ ਦੇ ਲੋਕਾਂ ਨੂੰ ਭੈਅ ਭੀਤ ਕਰਕੇ ਰੱਖਿਆ ਹੋਇਆ ਹੈ। ਵਰਨਣਯੋਗ ਹੈ ਕਿ ਪਹਿਲਾਂ ਬਾਬਾ ਸਾਵਨ ਸਿੰਘ ਨਗਰ ਦਾ ਇਕ ਨਬਾਲਗ ਰਾਹੁਲ ਠਾਕੁਰ ਬੱਚਾ ਅਗਵਾ ਹੋਇਆ। ਫਿਰ ਬਿਆਸ ਦੇ ਇਕ ਪ੍ਰਾਪਰਟੀ ਡੀਲਰ ਪਰਮਜੀਤ ਸਿੰਘ ਪੰਮਾ ਦਾ ਕਤਲ ਕੀਤਾ ਗਿਆ। ਸੋਮਵਾਰ ਨੂੰ ਰਈਆ 'ਚ ਰਘੂਨਾਥ ਨਾਂ ਦੇ ਵਿਅਕਤੀ ਦਾ ਕਤਲ ਹੋ ਗਿਆ।

ਬਿਆਸ ਪੁਲਸ ਜੋ ਕਿ ਲੋਕਾਂ ਦੀ ਜਾਨ ਮਾਲ ਦੀ ਸੁਰੱਖਿਆ ਕਰਨੋਂ ਪੂਰੀ ਤਰ੍ਹਾਂ ਅਸਫਲ ਹੈ, ਨੂੰ ਜਦੋਂ ਅਪਰਾਧਾਂ ਬਾਰੇ ਪੱੁਿਛਆ ਜਾਂਦਾ ਹੈ ਤਾਂ ਪੁਲਸ ਇਹ ਕਹਿ ਕੇ ਪੱਲ੍ਹਾ ਛੁਡਾ ਲੈਂਦੀ ਹੈ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ ਜਲਦ ਹੀ ਕਥਿਤ ਦੋਸ਼ੀ ਫੜੇ ਜਾਣਗੇ। ਇਥੇ ਇਹ ਵੀ ਦੱਸਣਯੋਗ ਹੈ ਕਿ ਬਣਦਾ ਹੈ ਕਿ ਬੀਤੇ ਕੱਲ੍ਹ ਵੀ ਇੱਕ ਮਦੰਬੁੱਧੀ ਵਿਅਕਤੀ ਨੂੰ ਕਤਲ ਕਰ ਦਿੱਤਾ ਗਿਆ ਸੀ। ਸੋਮਵਾਰ ਨੂੰ ਰਈਆ ਵਿਖੇ ਹੋਏ ਕਤਲ ਸਬੰਧੀ ਪ੍ਰਾਪਤ ਕੀਤੀ ਗਈ ਜਾਣਕਾਰੀ ਅਨੁਸਾਰ ਮਿਤ੫ਕ ਦੀ ਸ਼ਨਾਖਤ ਰਘੂਨਾਥ ਵਜੋਂ ਹੋਈ ਹੈ ਜੋ ਕਿ ਬਿਹਾਰ ਦੇ ਪਟਨਾ ਦਾ ਰਹਿਣ ਵਾਲਾ ਸੀ। ਕਿੱਤੇ ਵਜੋਂ ਰਾਜ ਮਿਸਤਰੀ ਦਾ ਕੰਮ ਕਰਦਾ ਸੀ ਅਤੇ ਅੱਜ ਕੱਲ੍ਹ ਉਹ ਪੰਜਾਬ ਵਿਚ ਕੰਮ ਕਰ ਰਿਹਾ ਸੀ।

ਪੁਲਸ ਵਲੋਂ ਮਿਲੀ ਜਾਣਕਾਰੀ ਅਨੁਸਾਰ ਰਘੂਨਾਥ ਨੂੰ ਅਣਪਛਾਤੇ ਵਿਅਕਤੀਆਂ ਨੇ ਰਈਆ ਕਣਕ ਗੁਦਾਮ ਦੇ ਪਿਛਲੇ ਪਾਸੇ ਤੇਜ਼ਧਾਰ ਹਥਿਆਰਾਂ ਨਾਲ ਵਾਰ ਕਰਕੇ ਵੱਢ ਦਿੱਤਾ ਅਤੇ ਉਸ ਦੀ ਲਾਸ਼ ਰੇਲਵੇ ਟਰੈਕ 'ਤੇ ਸੁੱਟ ਦਿੱਤੀ। ਜਦੋਂ ਇਸ ਘਟਨਾ ਦਾ ਪਤਾ ਸਥਾਨਕ ਲੋਕਾਂ ਨੂੰ ਲੱਗਾ ਤਾਂ ਉਨ੍ਹਾਂ ਨੇ ਇਸ ਦੀ ਸੂਚਨਾ ਤੁਰੰਤ ਪੁਲਸ ਨੂੰ ਦਿੱਤੀ। ਪੁਲਸ ਥਾਣਾ ਬਿਆਸ ਦੇ ਐਸਐਚਓ ਹਰਕਿ੍ਰਸ਼ਨ ਸਿੰਘ ਨੇ ਦਸਿਆ ਕਿ ਲਾਸ਼ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿਤੀ ਗਈ ਹੈ। ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ।

मोबाइल पर ताजा खबरें, फोटो, वीडियो व लाइव स्कोर देखने के लिए जाएं m.jagran.com पर