* ਤੰਬਾਕੂ ਸੇਵਨ ਨਾਲ ਸਰੀਰ ਤੇ ਪੈਣ ਵਾਲੇ ਮਾੜੇ ਪ੫ਭਾਵਾਂ ਬਾਰੇ ਸਕੂਲੀ ਬੱਚਿਆਂ ਨੂੰ ਕੀਤਾ ਜਾਵੇਗਾ ਜਾਗਰੂਕ : ਭੁੱਲਰ

ਹਰਦੀਪ ਵਿਰਕ ਹੁੰਦਲ, ਐਸ.ਏ.ਐਸ ਨਗਰ ( ਮੋਹਾਲੀ) ਨਗਰ ਨਿਗਮ ਨੇ 'ਵਿਸ਼ਵ ਤੰਬਾਕੂ ਰਹਿਤ ਦਿਵਸ' 'ਤੇ ਨਗਰ ਨਿਗਮ ਭਵਨ ਸੈਕਟਰ-68 ਵਿਖੇ ਮਨਾਇਆ ਗਿਆ। ਇਸ ਮੌਕੇ ਸੰਯੁਕਤ ਕਮਿਸ਼ਨਰ ਡਾ. ਨਯਨ ਭੁੱਲਰ ਪੀ.ਸੀ.ਐਸ ਵੱਲੋ ਨਗਰ ਨਿਗਮ ਦੇ ਅਧਿਕਾਰੀਆਂ/ ਕਰਮਚਾਰੀਆਂ ਨੂੰ ਤੰਬਾਕੂ/ਬੀੜੀ/ਸਿਗਰਟ ਆਦਿ ਦੇ ਸੇਵਨ ਨਾ ਕਰਨ ਦੀ ਹਦਾਇਤ ਕੀਤੀ। “ਤੰਬਾਕੂ/ਬੀੜੀ/ਸਿਗਰਟ ਆਦਿ ਜਾਨਲੇਵਾ ਉਤਪਾਦ ਹਨ, ਜੋ ਕਿ ਸਿਹਤ ਲਈ ਹਾਨੀਕਾਰਕ ਹਨ ਅਤੇ ਇਸ ਦੇ ਧੂੰਏ ਨਾਲ ਪਰਿਵਾਰ ਦੇ ਮੈਂਬਰਾਂ ਅਤੇ ਆਸ-ਪਾਸ ਦੇ ਲੋਕਾਂ ਦੀ ਸਿਹਤ ਤੇ ਵੀ ਬੁਰਾ ਪ੫ਭਾਵ ਪੈਂਦਾ ਹੈ। ਜਾਗਰੂਕ ਨਾਗਰਿਕ ਹੋਣ ਦੇ ਨਾਤੇ ਆਪਣੇ ਆਸ-ਪਾਸ ਤੰਬਾਕੂ ਦਾ ਸੇਵਨ ਕਰ ਰਹੇ ਵਿਅਕਤੀਆ ਨੂੰ ਵੀ ਇਸ ਬਾਰੇ ਜਾਗਰੁਕ ਕਰਵਾਵਾਗੇ”।

ਇਸ ਮੌਕੇ ਤੰਬਾਕੂ ਦੀ ਰੋਕਥਾਮ ਲਈ ਨਗਰ ਨਿਗਮ ਦੇ ਕਰਮਚਾਰੀਆਂ ਵੱਲੋ ਐਸ.ਏ.ਐਸ ਨਗਰ ਵਿਖੇ ਤੰਬਾਕੂ ਵੇਚ ਰਹੇ ਵਿਅਕਤੀਆਂ ਦੇ ਚਲਾਨ ਕਰਨ ਦੇ ਨਾਲ ਨਾਲ ਉਹਨਾਂ ਨੂੰ ਅਤੇ ਆਮ ਜਨਤਾ ਨੂੰ ਤੰਬਾਕੂ ਤੋਂ ਹੋਣ ਵਾਲੇ ਨੁਕਸਾਨ ਬਾਰੇ ਜਾਗਰੁਕ ਕਰਵਾਇਆ ਗਿਆ। ਨਗਰ ਨਿਗਮ ਦੇ ਅਧਿਕਾਰੀਆਂ ਵੱਲੋ ਸਥਾਨਿਕ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਜਾ ਕੇ ਬੱਚਿਆਂ ਨੂੰ ਤੰਬਾਕੂ ਨਾਲ ਹੋਣ ਵਾਲੀਆ ਖਤਰਨਾਕ ਬਿਮਾਰੀਆਂ ਬਾਰੇ ਵੀ ਸੁਚੇਤ ਕਰਨ ਲਈ ਵੀ ਪ੫ੋਗਰਾਮ ਉਲਕਿਆ ਗਿਆ। ਉਨਾਂ੍ਹ ਦੱਸਿਆ ਕਿ ਤੰਬਾਕੂ ਉਤਪਾਦਾਂ ਤੇ ਚਿਤਾਵਨੀ ਵਜੋਂ ਸਿਹਤ ਲਈ ਹਾਨੀ ਕਾਰਕ ਹੈ ਤੰਬਾਕੂ ਕੈਂਸਰ ਦਾ ਕਾਰਨ ਹੈ ਲਿਖਿਆ ਹੁੰਦਾ ਹੈ ਪਰ ਫਿਰ ਵੀ ਵੱਡੀ ਗਿਣਤੀ ਵਿਚ ਲੋਕੀ ਤੰਬਾਕੂ ਸੇਵਨ ਕਰ ਰਹੇ ਹਨ। ਸਕੂਲੀ ਬੱਚਿਆਂ ਨੂੰ ਜਾਗਰੂਕ ਕੀਤਾ ਜਾਵੇਗਾ ਕਿ ਸਿਗਰਟਨੋਸ਼ੀ ਕਰਨ ਵਾਲੇ ਵਿਅਕਤੀ ਵੱਲੋਂ ਛੱਡੇ ਜਾਂਦੇ ਧੂੰਏ ਵਿਚ ਸਾਹ ਲੈਣ ਕਾਰਨ ਤੰਦਰੁਸਤ ਵਿਅਕਤੀਆਂ ਵਿਚ ਵੀ ਸਾਹ, ਦਮਾਂ ਅਤੇ ਦਿਲ ਦੀਆਂ ਬਿਮਾਰੀਆਂ ਹੋਣ ਦੀ ਸੰਭਾਵਨਾਂ ਵੱਧ ਜਾਂਦੀ ਹੈ।

ਫੋਟੋ ਕੈਪਸ਼ਨ : ਨਗਰ ਨਿਗਮ ਭਵਨ ਵਿਖੇ ਸੰਯੁਕਤ ਕਮਿਸ਼ਨਰ ਡਾ. ਨਯਨ ਭੁੱਲਰ, ਵਿਸ਼ਵ ਤੰਬਾਕੂ ਰਹਿਤ ਦਿਵਸ ਮੌਕੇ ਤੰਬਾਕੂ ਨਾ ਵਰਤਣ ਦਾ ਪ੫ਣ ਕਰਵਾਉਂਦੇ ਹੋਏ।

31ਸੀਐਚਡੀ751