- ਸਵਾਈਨ ਫਲੂ ਨਾਲ ਨਜਿੱਠਣ ਸਬੰਧੀ ਮੀਟਿੰਗ ਹੋਈ

ਸਟਾਫ ਰਿਪੋਰਟਰ, ਪਟਿਆਲਾ : ਪਿੰਡ ਕਰਤਾਰਪੁਰਾ ਵਾਸੀ ਅਮਰੀਕ ਸਿੰਘ ਦੀ ਸਵਾਈਨ ਫਲੂ ਨਾਲ ਹੋਈ ਮੌਤ ਤੋਂ ਬਾਅਦ ਅੱਜ ਸਿਵਲ ਸਰਜਨ ਪਟਿਆਲਾ ਡਾ. ਊਸ਼ਾ ਬਾਂਸਲ ਦੀ ਅਗਵਾਈ 'ਚ ਸ਼ਹਿਰ ਦੇ ਪ੫ਾਈਵੇਟ ਹਸਪਤਾਲਾਂ ਦੇ ਪ੫ਬੰਧਕਾਂ ਨਾਲ ਇਕ ਜ਼ਰੂਰੀ ਮੀਟਿੰਗ ਕੀਤੀ ਗਈ। ਇਸ ਦੌਰਾਨ ਡਾ. ਬਾਂਸਲ ਵਲੋਂ ਸਵਾਈਨ ਫਲੂ ਦੀ ਸਥਿਤੀ ਨਾਲ ਨਜਿਠਣ ਸਬੰਧੀ ਜਾਣਕਾਰੀ ਦਿੱਤੀ। ਇਸ ਮੀਟਿੰਗ ਦੌਰਾਨ ਉਨ੍ਹਾਂ ਨਿੱਜੀ ਹਸਪਤਾਲਾਂ ਦੇ ਅਧਿਕਾਰੀਆਂ ਨੂੰ ਸਖਤ ਹਦਾਇਤ ਕੀਤੀ ਕਿ ਉਹ ਅਪਣੇ ਹਸਪਤਾਲਾਂ ਵਿਚ ਅਜਿਹੇ ਮਰੀਜ਼ਾਂ ਲਈ ਆਇਸੋਲੇਸ਼ਨ ਵਾਰਡ ਬਣਾਉਣ ਤਾਂ ਜੋ ਉਨ੍ਹਾਂ ਦੇ ਹਸਪਤਾਲ 'ਚ ਸਵਾਈਨ ਫਲੂ ਦਾ ਕੋਈ ਸ਼ੱਕੀ ਮਰੀਜ਼ ਦਾਖਲ ਹੁੰਦਾ ਹੈ ਤਾਂ ਉਸਦਾ ਦੂਸਰੇ ਦਾਖਲ ਮਰੀਜ਼ਾ ਤੇ ਹੋਰ ਲੋਕਾਂ ਨਾਲ ਸੰਪਰਕ ਨਾ ਹੋ ਸਕੇ। ਉਨ੍ਹਾਂ ਹਸਪਤਾਲ ਪ੫ਬੰਧਕਾਂ ਨੂੰ ਹਦਾਇਤ ਕੀਤੀ ਕਿ ਉਹ ਐਮਰਜੰਸੀ ਸਥਿਤੀ ਲਈ ਹਸਪਤਾਲ 'ਚ ਅਜਿਹੇ ਮਰੀਜ਼ਾਂ ਨਾਲ ਨਜੀਠਣ ਲਈ ਇਕ ਵੇਂਟੀਲੇਟਰ ਤਿਆਰ ਰੱਖਣ।

ਡਾ. ਬਾਂਸਲ ਨੇ ਦੱਸਿਆ ਕਿ 8 ਜਨਵਰੀ ਨੂੰ ਉਨ੍ਹਾਂ ਨੇ ਖੁਦ ਪੀੜਤ ਦੇ ਪਿੰਡ ਕਰਤਾਰਪੁਰ ਦਾ ਦੌਰਾ ਕੀਤਾ। ਇਸ ਪਿੰਡ ਵਿਚ ਸੀਨੀਅਰ ਮੈਡੀਕਲ ਅਫਸਰ ਬਾਦਸਾਹਪੁਰ ਦੀ ਅਗਵਾਈ 'ਚ ਚਾਰ ਮੈਡੀਕਲ ਅਫਸਰ (ਮੈਡੀਸਨ, ਚਾਈਲਡ ਸਪੈਸਲਿਟ ਅਤੇ ਦੋ ਜਨਰਲ ਫਕੀਸਨ) ਦੁਆਰਾ ਇੱਕ ਮੈਡੀਕਲ ਕੈਂਪ ਲਗਾਇਆ ਗਿਆ। ਇਸ ਮੈਡੀਕਲ ਚੈਕਅਪ ਕੈਂਪ ਦੌਰਾਨ ਮਰੀਜਾਂ ਦਾ ਚੈੱਕਅੱਪ ਕੀਤਾ ਗਿਆ ਅਤੇ ਉਨਾਂ ਨੂੰ ਸਿਹਤ ਸਿਖਿਆ ਦਿੱਤੀ ਗਈ। ਕੈਂਪ ਵਿੱਚ ਲਗਭਗ 169 ਮਰੀਜਾਂ ਦਾ ਚੈਕਅੱਪ ਕੀਤਾ ਗਿਆ। ਮਿ੫ਤਕ ਦੇ ਘਰ 'ਚ 3 ਹੋਰ ਵਿਅਕਤੀ ਬੀਮਾਰ ਸਨ। ਜਿਨ੍ਹਾਂ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਦੇ ਆਈਸੋਲੇਸ਼ਨ ਵਾਰਡ ਵਿਚ ਦੇਖ-ਰੇਖ ਲਈ ਦਾਖਿਲ ਕੀਤਾ ਗਿਆ।

ਸਵਾਈਨ ਫਲੂ ਦੇ ਦੋ ਹੋਰ ਮਰੀਜ਼

ਸਵਾਈਨ ਫਲੂ ਦੇ ਦੋ ਹੋਰ ਮਰੀਜ਼ਾਂ ਦੀ ਪੁਸ਼ਟੀ ਹੋ ਗਈ ਹੈ। ਇਸ ਸਬੰਧੀ ਸਿਵਲ ਸਰਜਨ ਡਾ. ਊਸ਼ਾ ਬਾਂਸਲ ਨੇ ਦੱਸਿਆ ਕਿ ਪਟਿਆਲਾ ਦੇ ਦਸ਼ਮੇਸ਼ ਨਗਰ ਨਿਵਾਸੀ ਕਰਮਜੀਤ ਸਿੰਘ (45) ਦੀਆਂ ਰਿਪੋਰਟਰਾਂ ਵਿਚ ਸਵਾਈਨ ਫਲੂ ਦੀ ਪੁਸ਼ਟੀ ਹੋਈ ਹੈ। ਜਿਸ ਨੂੰ ਇੱਥੋਂ ਦੇ ਰਾਜਿੰਦਰਾ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਰਾਜਿੰਦਰਾ ਹਸਪਤਾਲ ਦੇ ਵਿਚ ਸਵਾਈਨ ਫਲੂ ਦੇ ਮਰੀਜ਼ ਨੂੰ ਫਿਲਹਾਲ ਅਲੱਗ ਤੋਂ ਬਣੇ ਡੇਂਗੂ ਵਾਰਡ ਵਿਚ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਪੀਜੀਆਈ ਚੰਡੀਗੜ੍ਹ ਅਨੁਸਾਰ ਪਟਿਆਲਾ ਜਿਲ੍ਹੇ ਦੇ ਰਾਜਪੁਰਾ ਵਾਸੀ ਇਕ ਅੌਰਤ ਨੂੰ ਵੀ ਸਵਾਈਨ ਫਲੂ ਹੋਣ ਦੀ ਪੁਸ਼ਟੀ ਹੋਈ ਹੈ ਪਰ ਇਹ ਮਰੀਜ਼ ਕਿਥੇ ਦਾਖਲ ਹੈ ਇਸ ਬਾਰੇ ਪਤਾ ਲਗਾਇਆ ਜਾ ਰਿਹਾ ਹੈ।

ਫੋਟੋ : 8ਪੀਟੀਐਲ : 18ਪੀ

ਡਾ: ਊਸ਼ਾ ਬਾਂਸਲ ਸਿਵਲ ਸਰਜਨ, ਪਟਿਆਲਾ ਦਫਤਰ ਵਿਖੇ ਪ੫ਾਈਵੇਟ ਹਸਪਤਾਲਾ ਦੇ ਡਾਕਟਰਾਂ ਨਾਲ ਸਵਾਈਨ ਫਲੂ ਦੇ ਸਬੰਧ ਵਿਚ ਮੀਟਿੰਗ ਕਰਦੇ ਹੋਏ। ਪੰਜਾਬੀ ਜਾਗਰਣ

मोबाइल पर ताजा खबरें, फोटो, वीडियो व लाइव स्कोर देखने के लिए जाएं m.jagran.com पर